Summer: ਗਰਮੀ ਦਾ ਕਹਿਰ! ਪੈਟਰੋਲ ਪੰਪ 'ਤੇ ਤੇਲ ਸਪਲਾਈ ਕਰਨ ਆਏ ਟੈਂਕਰ ਨੂੰ ਲੱਗੀ ਅੱਗ
Punjab News: ਸੰਗਰੂਰ ਦੇ ਲੌਂਗੋਵਾਲ 'ਚ ਅੱਤ ਦੀ ਗਰਮੀ ਕਾਰਨ ਪੈਟਰੋਲ ਪੰਪ 'ਤੇ ਤੇਲ ਸਪਲਾਈ ਕਰਨ ਵਾਲੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਗੱਡੀ ਵਿੱਚ 5000 ਲੀਟਰ ਪੈਟਰੋਲ ਤੇ 15000 ਲੀਟਰ ਡੀਜ਼ਲ ਸੀ।
Sangrur News: ਸੰਗਰੂਰ ਦੇ ਲੌਂਗੋਵਾਲ 'ਚ ਅੱਤ ਦੀ ਗਰਮੀ ਕਾਰਨ ਪੈਟਰੋਲ ਪੰਪ 'ਤੇ ਤੇਲ ਸਪਲਾਈ ਕਰਨ ਵਾਲੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਗੱਡੀ ਵਿੱਚ 5000 ਲੀਟਰ ਪੈਟਰੋਲ ਤੇ 15000 ਲੀਟਰ ਡੀਜ਼ਲ ਸੀ। ਤੇਜ਼ ਗਰਮੀ ਕਾਰਨ ਗੱਡੀ ਦੇ ਕੈਬਿਨ ਨੂੰ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਦੱਸ ਦਈਏ ਕਿ ਲੌਂਗੋਵਾਲ ਦੇ ਬਡਬਰ ਰੋਡ 'ਤੇ ਦੋ ਪੈਟਰੋਲ ਪੰਪਾਂ ਵਿਚਕਾਰ ਸੜਕ ਕਿਨਾਰੇ ਖੜ੍ਹੀ ਗੱਡੀ ਨੂੰ ਅੱਗ ਲੱਗ ਗਈ। ਪੁਲਿਸ ਅਨੁਸਾਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਪੈਟਰੋਲ ਪੰਪ ਦੇ ਮਾਲਕ ਤੇ ਗੱਡੀ ਦੇ ਚਾਲਕ ਨੇ ਦੱਸਿਆ ਕਿ ਉਹ ਸੰਗਰੂਰ ਤੋਂ ਗੱਡੀ 'ਚ ਪੈਟਰੋਲ ਤੇ ਡੀਜ਼ਲ ਭਰ ਕੇ ਪੰਪ 'ਤੇ ਪਹੁੰਚੇ ਹੀ ਸਨ ਕਿ ਗੱਡੀ ਬੈਕ ਕਰਨ ਲੱਗੇ ਤਾਂ ਕੈਬਿਨ 'ਚ ਭਿਆਨਕ ਅੱਗ ਲੱਗ ਗਈ। ਇਸ ਲਈ ਡਰਾਈਵਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਨੇ ਦੱਸਿਆ ਕਿ ਗੱਡੀ 'ਚ 5000 ਲੀਟਰ ਪੈਟਰੋਲ ਤੇ 15000 ਲੀਟਰ ਡੀਜ਼ਲ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।