ਪੜਚੋਲ ਕਰੋ

ਸੀਐਮ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰ ਰਹੇ ਅਧਿਆਪਕਾਂ ਨਾਲ ਖਿੱਚ-ਧੂਹ

 Sangrur News : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਇਕੱਤਰ ਅਧਿਆਪਕਾਂ ਵੱਲੋਂ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ।

 Sangrur News : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਇਕੱਤਰ ਅਧਿਆਪਕਾਂ ਵੱਲੋਂ ਅੱਜ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਦੀ ਖਿੱਚ ਧੂਹ ਕੀਤੀ ਗਈ, ਜਿਸ ਕਰ ਕੇ ਕੁੱਝ ਅਧਿਆਪਕ ਬੇਹੋਸ਼ ਵੀ ਹੋ ਗਏ। ਸੰਘਰਸ਼ ਵਿੱਚ ਸ਼ਾਮਲ ਕੁੱਝ ਮਹਿਲਾ ਅਧਿਆਪਕਾਂ ਦੀ ਵੀ ਪੁਲੀਸ ਵੱਲੋਂ ਖਿੱਚ-ਧੂਹ ਦੇ ਵੀ ਕੀਤੀ ਗਈ।
 
ਇਸ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਕੰਪਿਊਟਰ ਅਧਿਆਪਕ ਸੰਗਰੂਰ ਵਿਖੇ ਪਟਿਆਲਾ ਹਾਈਵੇ ਰੋਡ ਤੇ ਇਕੱਤਰ ਹੋਏ, ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਤੋਂ ਤਕਰੀਬਨ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜਿੱਥੇ ਪਹਿਲਾ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਅਤੇ ਮਤਰੇਈ ਮਾਂ ਵਾਲੇ ਅਪਣਾਏ ਜਾ ਰਹੇ ਵਤੀਰੇ ਦੀ ਜੰਮ ਕੇ ਅਪਣੇ ਭਾਸ਼ਣਾਂ ਵਿੱਚ ਅਲੋਚਨਾ ਕੀਤੀ ਗਈ। ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ ਜਿਸ ਕਾਰਨ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਤੇ ਕੰਪਿਊਟਰ ਅਧਿਆਪਕ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਬੈਰੀਗੈਟ ਲਾ ਕੇ ਰੋਕਿਆ ਗਿਆ।

ਜੱਥੇਬੰਦੀ ਦੇ ਆਗੂਆਂ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮ ਪੰਜਾਬ ਦੇ ਸਮੁੱਚੇ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਮਿਲ ਚੁੱਕਾ ਹੈ, ਪਰ ਕੰਪਿਊਟਰ ਅਧਿਆਪਕ ਨੂੰ ਜਾਣ-ਬੁੱਝ ਕੇ 6ਵੇਂ ਤਨਖਾਹ ਕਮਿਸ਼ਨ ਤੋਂ ਵਾਂਝਾ ਰੱਖਿਆ ਗਿਆ ਹੈ ਪੰਜਾਬ ਸਰਕਾਰ ਦੇ ਮਤਰੇਈ ਮਾਂ ਵਾਲਾ ਸਲੂਕ ਕਰਕੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਜਾਇਜ ਹੱਕਾਂ ਤੋਂ ਵਿਰਵਾ ਕੀਤਾ ਹੋਇਆ ਹੈ। ਕੰਪਿਉਟਰ ਅਧਿਆਪਕ ਯੂਨੀਅਨ ਪੰਜਾਬ ਕਈ ਵਾਰ ਸਬ-ਕਮੇਟੀ , ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਨਾਲ ਮੀਟਿੰਗਾਂ ਕਰ ਚੁੱਕੀ ਹੈ ਅਤੇ ਬਹੁਤ ਵਾਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਅਪਣੀਆਂ ਜਾਇਜ ਮੰਗਾਂ ਸਬੰਧੀ ਮਿਲ ਚੁੱਕੀ ਹੈ ਪਰ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ 22 ਸਤੰਬਰ 2022 ਨੂੰ “ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਤੋਹਫਾ ਦੇਣ” ਦਾ ਐਲਾਨ ਕੀਤਾ ਗਿਆ ਸੀ। ਬੀਤੇ ਸਾਲ ਸਿੱਖਿਆ ਮੰਤਰੀ ਨੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਦੇ ਨਿਯਮ ਅਤੇ ਹੋਰ ਵਿਭਾਗੀ ਮਸਲੇ ਦੀਵਾਲੀ ਤੇ ਹੱਲ ਕਰਨ ਦਾ ਐਲਾਨ ਅਖਵਾਰਾਂ ਅਤੇ ਆਮ ਆਦਮੀ ਪਾਰਟੀ ਦੇ ਵੱਖ ਮੰਚਾਂ ਕੀਤਾ ਸੀ ,ਜੋ ਕਿ ਇੱਕ ਸਾਲ ਬੀਤ ਜਾਣ ਉਪਰੰਤ ਵੀ ਵਫਾ ਨਹੀੰ ਹੋਇਆ ਹੈ। 

ਜਥੇਬੰਦੀ ਨੂੰ ਪੰਜਾਬ ਸਰਕਾਰ ਨਾਲ ਇਹ ਵੀ ਗਿਲਾ ਹੈ ਕਿ 90 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਜਿਹਨਾਂ ਦੇ ਆਸ਼ਰਿਤਾਂ ਦੀ ਪੰਜਾਬ ਸਰਕਾਰ ਨੇ ਕਿਸੇ ਤਰਾਂ ਦੀ ਵਿੱਤੀ ਸਹਾਇਤਾ ਸਰਕਾਰ ਨਹੀਂ ਕੀਤੀ ਹੈ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਮੌਤ ਉਪਰੰਤ ਨੌਕਰੀ ਦਿੱਤੀ ਗਈ, ਜਿਸ ਕਾਰਣ ਉਹਨਾਂ ਦੇ ਪਰਿਵਾਰਾਂ ਸੜਕਾਂ ਤੇ ਰੁੱਲਣ ਮਜਬੂਰ ਹਨ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ 5 ਸਤੰਬਰ ਤੱਕ ਹੱਲ ਨਾ ਕੀਤੇ ਤਾਂ ਅਧਿਆਪਕ ਦਿਵਸ ਮੌਕੇ ਕੰਪਿਊਟਰ ਅਧਿਆਪਕ ਐਕਸ਼ਨ ਕਰਕੇ ਆਪਣਾ ਰੋਸ ਦਰਜ ਕਰਵਾਉਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਮੁੰਬਈ 'ਚ ਦਿਲਜੀਤ ਦਾ ਧਮਾਲ , ਵੇਖੋ ਹੈਲੀਕੋਪਟਰ 'ਚ Fly ਕਰਕੇ ਆਇਆਪੰਜਾਬੀ ਦੁਨੀਆ ਦੀ ਹਰ ਸਟੇਜ ਤੇ ਜਾਣਗੇ , ਵੇਖੋ ਕਿੱਦਾਂ ਗੱਜੇ ਦਿਲਜੀਤ ਦੋਸਾਂਝਦਿਲਜੀਤ ਲਈ ਬਦਲੇ ਕੰਗਨਾ ਦੇ ਸੁੱਰ , ਹੁਣ ਲੈ ਰਹੀ ਹੈ ਦੋਸਾਂਝਾਵਲੇ ਦਾ ਪੱਖGlobal No 1 'ਚ ਸ਼ਾਮਲ ਦਿਲਜੀਤ ਦੋਸਾਂਝ , ਪੰਜਾਬੀ ਧਮਾਲਾਂ ਪਾ ਗਏ ਓਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
CM ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ, ਕਿਹਾ- ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬਾ ਸਰਕਾਰ
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Embed widget