ਪੜਚੋਲ ਕਰੋ

Sangrur News: ਛਾ ਗਏ ਸੰਗਰੂਰ ਵਾਲੇ! ਗ੍ਰੀਨ ਜ਼ੋਨ 'ਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਸੰਗਰੂਰ

ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਨੂੰ ਓਡੀਐਫ ਪਲੱਸ ਕਰਨ ਦੀ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ...

Sangrur News: ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪਿੰਡਾਂ ਨੂੰ ਓਡੀਐਫ ਪਲੱਸ ਕਰਨ ਦੀ ਮੁਹਿੰਮ ਵਿੱਚ ਜ਼ਿਲ੍ਹਾ ਸੰਗਰੂਰ ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਅਗਵਾਈ ਹੇਠ ਵਚਨਬੱਧਤਾ ਨਾਲ ਕਾਰਜਸ਼ੀਲ ਰਹਿਣ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਹੁ-ਗਿਣਤੀ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਜਿਸ ਤਹਿਤ ਇਹ ਮਾਣ ਹਾਸਲ ਹੋਇਆ ਹੈ। ਜੋਰਵਾਲ ਨੇ ਦੱਸਿਆ ਕਿ ਮੰਡਵੀ, ਮੰਗਵਾਲ, ਫਰਵਾਹੀ, ਰਾਏ ਧਰਾਨਾ, ਨੂਰਪੁਰਾ, ਖਨਾਲ ਕਲਾਂ, ਮਾਝੀ, ਬਖਤਰੀ, ਭੱਦਲਵੱਡ ਤੇ ਪੁੰਨਾਵਾਲ ਸਮੇਤ ਜ਼ਿਲ੍ਹੇ ਦੇ 108 ਅਜਿਹੇ ਪਿੰਡ ਹਨ ਜਿਥੇ ਤਰਲ ਕੂੜਾ ਪ੍ਰਬੰਧਨ ਜਾਂ ਠੋਸ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਨੇ ਓਡੀਐਫ ਪਲੱਸ ਦਾ ਦਰਜਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨੂੰ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਓਡੀਐਫ ਪਲੱਸ ਤਹਿਤ ਹਰੇ ਜ਼ੋਨ ਵਿੱਚ ਸ਼ਾਮਲ ਕਰਨ ਤੋਂ ਬਾਅਦ ਵਿਭਾਗੀ ਟੀਮਾਂ ਹੋਰ ਵੀ ਉਤਸ਼ਾਹ ਨਾਲ ਇਸ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋ ਗਈਆਂ ਹਨ। ਜੋਰਵਾਲ ਨੇ ਐਕਸੀਅਨ ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਸਮੇਤ ਇਸ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਹੀ ਜ਼ਿਲ੍ਹਾ ਸੰਗਰੂਰ ਦੇ 107 ਹੋਰ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਅਤੇ 121 ਪਿੰਡਾਂ ਵਿੱਚ ਤਰਲ ਕੂੜਾ ਪ੍ਰਬੰਧਨ ਲਈ ਫ਼ੰਡ ਪ੍ਰਾਪਤ ਹੋ ਚੁੱਕੇ ਹਨ ਅਤੇ ਇਨ੍ਹਾਂ ਪਿੰਡਾਂ ਲਈ ਇਹ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ 15ਵੇਂ ਵਿੱਤ ਕਮਿਸ਼ਨ ਤੇ ਮਗਨਰੇਗਾ ਦੇ ਫ਼ੰਡ ਉਪਲਬਧ ਕਰਵਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਪਿੰਡਾਂ ਵਿੱਚ ਵੀ ਤਰਲ ਤੇ ਠੋਸ ਕੂੜਾ ਪ੍ਰਬੰਧਨ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕੀਤਾ ਜਾ ਸਕੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Advertisement
for smartphones
and tablets

ਵੀਡੀਓਜ਼

Operation Lotus allegation |'ਪੈਸਾ, ਸਿਕਿਓਰਿਟੀ, ਅਹੁਦੇ ਸਣੇ ਕਈ ਲਾਲਚ ਦੇ ਰਹੀ BJP'Praneet Kaur| ਟਿਕਟ ਮਿਲੇਗੀ, ਬੀਜੇਪੀ ਚਾਹੇਗੀ ਤਾਂ ਚੋਣ ਲੜਾਂਗੀ...Dushyant Chautala|ਦੁਸ਼ਯੰਤ ਚੌਟਾਲਾ ਦਾ ਵੱਡਾ ਬਿਆਨ, ਸਭ ਸੀਟਾਂ 'ਤੇ ਇਕੱਲੇ ਚੋਣਾਂ ਲੜਨ ਲਈ ਤਿਆਰAAP On Kejriwal Arrest|ਕੇਜਰੀਵਾਲ ਦੀ ਰਿਹਾਈ 'ਤੇ ਸਿਆਸਤ ਗਹਿਰਾਈ, AAP ਵਲੋਂ ਭਾਜਪਾ 'ਤੇ ਵੱਡੇ ਇਲਜ਼ਾਮ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Chandigarh News: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ! ਬੇਟੀ ਨੇ ਲਿਆ ਜਨਮ
Chandigarh News: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ! ਬੇਟੀ ਨੇ ਲਿਆ ਜਨਮ
Lok Sabha Election: ਬਿੱਟੂ ਦੇ ਭਾਜਪਾ 'ਚ ਜਾਣ 'ਤੇ ਡਿੰਪਾ ਨੂੰ ਲੱਗਿਆ ਝਟਕਾ ! ਖਡੂਰ ਸਾਹਿਬ ਸੀਟ ਤੋਂ ਛੱਡੀ ਦਾਅਵੇਦਾਰੀ, ਜਾਣੋ ਵਜ੍ਹਾ
Lok Sabha Election: ਬਿੱਟੂ ਦੇ ਭਾਜਪਾ 'ਚ ਜਾਣ 'ਤੇ ਡਿੰਪਾ ਨੂੰ ਲੱਗਿਆ ਝਟਕਾ ! ਖਡੂਰ ਸਾਹਿਬ ਸੀਟ ਤੋਂ ਛੱਡੀ ਦਾਅਵੇਦਾਰੀ, ਜਾਣੋ ਵਜ੍ਹਾ
Amritsar News: ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ! ਸਕਿਉਰਟੀ ਗਾਰਡ ਨੇ ਕੀਤੀ ਖੁਦਕੁਸ਼ੀ
Amritsar News: ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ! ਸਕਿਉਰਟੀ ਗਾਰਡ ਨੇ ਕੀਤੀ ਖੁਦਕੁਸ਼ੀ
Punjab politics: ਭਾਜਪਾ 'ਚ ਜਾਂਦਿਆ ਹੀ ਬਿੱਟੂ ਦੀ 'ਧਮਕੀ' ! ਚੋਣਾਂ ਤੋਂ ਬਾਅਦ ਟੁੱਟਣਗੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ
Punjab politics: ਭਾਜਪਾ 'ਚ ਜਾਂਦਿਆ ਹੀ ਬਿੱਟੂ ਦੀ 'ਧਮਕੀ' ! ਚੋਣਾਂ ਤੋਂ ਬਾਅਦ ਟੁੱਟਣਗੀਆਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ
Embed widget