ਝੋਨਾ ਲਾਉਣ ਜਾ ਰਹੀਆਂ ਮਜ਼ਦੂਰ ਔਰਤਾਂ ਦਾ ਟਰੈਕਟਰ ਭਾਖੜਾ ਨਹਿਰ 'ਚ ਪਲਟਿਆ, ਲੜਕੀ ਸਮੇਤ 2 ਔਰਤਾਂ ਦੀ ਮੌਤ, 6 ਮਜ਼ਦੂਰ ਔਰਤਾਂ ਨੂੰ ਕੱਢਿਆ ਬਾਹਰ
Sangrur News: ਸੰਗਰੂਰ ਦੇ ਖਨੌਰੀ 'ਚ ਝੋਨਾ ਲਾਉਣ ਲਈ ਖੇਤਾਂ 'ਚ ਜਾ ਰਹੀਆਂ ਮਜ਼ਦੂਰ ਔਰਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਭਾਖੜਾ ਨਹਿਰ 'ਚ ਪਲਟ ਗਿਆ ਹੈ
Sangrur News: ਸੰਗਰੂਰ ਦੇ ਖਨੌਰੀ 'ਚ ਝੋਨਾ ਲਾਉਣ ਲਈ ਖੇਤਾਂ 'ਚ ਜਾ ਰਹੀਆਂ ਮਜ਼ਦੂਰ ਔਰਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਭਾਖੜਾ ਨਹਿਰ 'ਚ ਪਲਟ ਗਿਆ ਹੈ ਜਿਸ ਕਰਕੇ ਭਾਖੜਾ ਨਹਿਰ 'ਚ ਤੇਜ਼ ਵਹਾਅ ਕਾਰਨ 2 ਔਰਤਾਂ ਤੇ 17 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ, ਜਦਕਿ ਇੱਕ ਡਰਾਈਵਰ ਤੇ 6 ਮਜ਼ਦੂਰ ਔਰਤਾਂ ਨੂੰ ਬਚਾਅ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ 8 ਮਜ਼ਦੂਰ ਔਰਤਾਂ ਤੇ ਇੱਕ 17 ਸਾਲਾ ਲੜਕੀ ਭਾਖੜਾ ਨਹਿਰ ਦੀ ਪਟੜੀ 'ਤੇ ਟਰੈਕਟਰ ਦੇ ਪਿੱਛੇ ਹਲ ਦੇ ਉੱਪਰ ਬੈਠ ਕੇ ਖੇਤਾਂ ਨੂੰ ਜਾ ਰਹੀਆਂ ਸੀ। ਇਸ ਦੇ ਨਾਲ ਹੀ ਟਰੈਕਟਰ ਦੇ ਪਿੱਛੇ ਹਲ ਦੇ ਉਪਰ ਝੋਨੇ ਦੀ ਪਨੀਰੀ ਰੱਖੀ ਹੋਈ ਸੀ। ਸੰਤੁਲਨ ਵਿਗੜਨ ਕਾਰਨ ਟਰੈਕਟਰ ਭਾਖੜਾ ਨਹਿਰ 'ਚ ਪਲਟ ਗਿਆ।
ਇਸ ਦੌਰਾਨ ਦੋ ਔਰਤਾਂ ਤਾਂ ਨਹਿਰ ਦੀ ਪਟੜੀ 'ਤੇ ਡਿੱਗ ਗਈ, ਜਿਸ ਕਰਕੇ ਬਚ ਗਈਆਂ। ਇੱਕ ਡਰਾਈਵਰ ਤੇ 4 ਔਰਤਾਂ ਨੂੰ ਮੌਕੇ 'ਤੇ ਹੀ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ ਪਰ 2 ਔਰਤਾਂ ਤੇ 17 ਸਾਲਾ ਲੜਕੀ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈਆਂ।
ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ 2 ਔਰਤਾਂ ਅਤੇ ਇੱਕ ਬੱਚੀ ਦੀ ਮੌਤ ਹੋ ਚੁੱਕੀ ਹੈ ਅਤੇ ਗੋਤਾਖੋਰਾਂ ਵੱਲੋਂ ਲਾਸ਼ਾਂ ਤੇ ਟਰੈਕਟਰ ਟਰਾਲੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਟਰੈਕਟਰ ਖਨੌਰੀ ਇਲਾਕੇ ਦੇ ਪਿੰਡ ਗੇਹਲਾ ਦਾ ਸੀ ਤੇ ਮਹਿਲਾ ਔਰਤਾਂ ਨੇੜਲੇ ਪਿੰਡ ਮਨਿਆਣਾ ਦੀਆਂ ਵਸਨੀਕ ਸਨ, ਇਹ ਹਾਦਸਾ ਪਿੰਡ ਗੇਹਲਾ ਨੇੜੇ ਵਾਪਰਿਆ ਹੈ।
ਇਹ ਵੀ ਪੜ੍ਹੋ : ਮਰੀਜ਼ਾਂ ਲਈ ਰਾਹਤ ਦੀ ਖਬਰ, 500 ਤੋਂ ਵੱਧ ਦਵਾਈਆਂ 'ਤੇ ਮਿਲੇਗੀ 50-80% ਦੀ ਛੋਟ
ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨ੍ਹੇਰੀ ਦੀ ਸੰਭਾਵਨਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ