(Source: ECI/ABP News)
Drug: ਕੋਟਕਪੁਰਾ 'ਚ ਨੌਜਵਾਨ ਦੀ ਡਰੱਗ ਓਵਰਡੋਜ਼ ਨਾਲ ਮੌਤ, ਪੂਰੀ ਰਾਤ ਸੜਕ ਕਿਨਾਰੇ ਡਿੱਗਿਆ ਰਿਹਾ, ਸਵੇਰੇ ਮੂੰਹ 'ਚੋਂ ਨਿਕਲ ਰਹੀ ਸੀ ਝੱਗ
Drug overdose - ਬੁੱਧਵਾਰ ਸਵੇਰੇ ਖੇਤਾਂ 'ਚ ਕੰਮ ਕਰਨ ਆਏ ਕਿਸਾਨਾਂ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਇਸ ਮੌਕੇ ਕਿਸਾਨ ਜਗਦੀਪ ਸਿੰਘ ਨੇ
![Drug: ਕੋਟਕਪੁਰਾ 'ਚ ਨੌਜਵਾਨ ਦੀ ਡਰੱਗ ਓਵਰਡੋਜ਼ ਨਾਲ ਮੌਤ, ਪੂਰੀ ਰਾਤ ਸੜਕ ਕਿਨਾਰੇ ਡਿੱਗਿਆ ਰਿਹਾ, ਸਵੇਰੇ ਮੂੰਹ 'ਚੋਂ ਨਿਕਲ ਰਹੀ ਸੀ ਝੱਗ Youth died of drug overdose in Kotakpura Drug: ਕੋਟਕਪੁਰਾ 'ਚ ਨੌਜਵਾਨ ਦੀ ਡਰੱਗ ਓਵਰਡੋਜ਼ ਨਾਲ ਮੌਤ, ਪੂਰੀ ਰਾਤ ਸੜਕ ਕਿਨਾਰੇ ਡਿੱਗਿਆ ਰਿਹਾ, ਸਵੇਰੇ ਮੂੰਹ 'ਚੋਂ ਨਿਕਲ ਰਹੀ ਸੀ ਝੱਗ](https://feeds.abplive.com/onecms/images/uploaded-images/2023/10/18/4a94494099ae2ca166b794e80aa6b7c51697604945435785_original.jpg?impolicy=abp_cdn&imwidth=1200&height=675)
Kotakpura News : ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ ਅਤੇ ਨੌਜਵਾਨ ਲਗਾਤਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਬੁੱਧਵਾਰ ਨੂੰ ਕੋਟਕਪੂਰਾ ਦੇ ਜਲਲੇਆਣਾ ਰੋਡ 'ਤੇ ਸੜਕ ਕਿਨਾਰੇ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਲਾਸ਼ ਮਿਲੀ। ਇਸ ਨੌਜਵਾਨ ਦੇ ਨੱਕ 'ਚੋਂ ਝੱਗ ਨਿਕਲ ਰਹੀ ਸੀ ਅਤੇ ਸੰਭਾਵਨਾ ਹੈ ਕਿ ਉਹ ਰਾਤ ਤੋਂ ਹੀ ਸੜਕ 'ਤੇ ਪਿਆ ਸੀ।
ਬੁੱਧਵਾਰ ਸਵੇਰੇ ਖੇਤਾਂ 'ਚ ਕੰਮ ਕਰਨ ਆਏ ਕਿਸਾਨਾਂ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਇਸ ਮੌਕੇ ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਨਸ਼ੇੜੀ ਅਕਸਰ ਹੀ ਇਸ ਸੜਕ 'ਤੇ ਟੋਲੀਆਂ ਬਣਾ ਕੇ ਬੈਠ ਜਾਂਦੇ ਹਨ ਅਤੇ ਇਸ ਨੌਜਵਾਨ ਦੀ ਮੌਤ ਬਾਰੇ ਪੁਲਿਸ ਹੀ ਜਾਂਚ ਕਰਕੇ ਜਾਣਕਾਰੀ ਦੇ ਸਕਦੀ ਹੈ।
ਮੌਕੇ ’ਤੇ ਪੁੱਜੇ ਏਐਸਆਈ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਆਰਸੀ ਤੋਂ ਨੌਜਵਾਨ ਦੀ ਪਛਾਣ ਸੰਤੋਖ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਜੇ ਮਰਾੜ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ
ਮਿਲੀ ਜਾਣਕਾਰੀ ਮੁਤਾਬਕ ਜਿੱਥੋਂ ਇਹ ਲਾਸ਼ ਬਰਾਮਦ ਹੋਈ ਹੈ, ਉਹ ਇੰਦਰਾ ਕਲੋਨੀ ਹੈ, ਅਤੇ ਇਸੇ ਹੀ ਕਲੋਨੀ ਵਿੱਚ ਸ਼ਰੇਆਮ ਨਸ਼ਾ ਵੇਚਿਆ ਜਾਂਦਾ ਹੈ। ਚਸ਼ਮਦੀਦਾਂ ਮੁਤਾਬਕ ਜਿਵੇਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੁੰਦੀ ਹੈ ਅਜਿਹਾ ਹੀ ਸੰਤੋਖ ਸਿੰਘ ਨੌਜਵਾਨ ਨਾਲ ਹੋਇਆ ਹੈ। ਜਿਸ ਤੋਂ ਸਾਫ਼ ਹੈ ਕਿ ਡਰੱਗ ਓਵਰਡੋਜ਼ ਨਾਲ ਹੀ ਮੌਤ ਹੋਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)