Assembly Elections 2022: ਜਾਣੋ ਯੂਪੀ-ਗੋਆ-ਉਤਰਾਖੰਡ-ਪੰਜਾਬ-ਮਨੀਪੁਰ ਦੇ ਮੁੱਖ ਮੰਤਰੀਆਂ ਦੀ ਜਾਇਦਾਦ, ਕਿਸ ਸੂਬੇ ਦਾ ਮੁੱਖ ਮੰਤਰੀ ਕਿੰਨਾ ਅਮੀਰ
Five State CMs Properties and Assets: ਜਨਤਾ ਤੈਅ ਕਰੇਗੀ ਕਿ ਪੰਜ ਸੂਬਿਆਂ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਵੇਲੇ ਇਨ੍ਹਾਂ ਪੰਜਾਂ ਸੂਬਿਆਂ ਦਾ ਮੁੱਖ ਮੰਤਰੀ ਕਿੰਨਾ ਅਮੀਰ ਹੈ, ਜਾਣੋ ਇਸ ਰਿਪੋਰਟ 'ਚ....
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Assembly Elections 2022: ਦੇਸ਼ ਦੇ ਪੰਜ ਅਹਿਮ ਸੂਬਿਆਂ 'ਚ 10 ਫਰਵਰੀ ਤੋਂ ਚੋਣਾਂ ਸ਼ੁਰੂ ਹਨ, ਜਿਸ ਦਾ ਨਤੀਜਾ 10 ਮਾਰਚ ਨੂੰ ਆਵੇਗਾ। ਇਨ੍ਹਾਂ ਸੂਬਿਆਂ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਹ ਤਾਂ ਜਨਤਾ ਹੀ ਤੈਅ ਕਰੇਗੀ। ਪੰਜ ਸੂਬਿਆਂ ਵਿੱਚ ਸਿਆਸਤ ਦੇ ਮੈਦਾਨ ਵਿੱਚ ਨਿੱਤਰੇ 'ਯੋਧੇ' ਆਪਣੀ ਕਿਸਮਤ ਅਜ਼ਮਾਉਣ ਵਾਲੇ ਹਨ। ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਿਸ ਨੂੰ ਚੁਣਦੇ ਹਨ। ਯੂਪੀ ਵਿੱਚ ਵੱਧ ਤੋਂ ਵੱਧ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ, ਜਿਸ ਵਿੱਚ ਪਹਿਲੇ ਪੜਾਅ ਦੀ ਪੋਲਿੰਗ 10 ਫਰਵਰੀ ਨੂੰ ਹੈ। ਦੂਜੇ ਪੜਾਅ ਦੀ ਵੋਟਿੰਗ 14 ਫਰਵਰੀ ਨੂੰ ਹੋਵੇਗੀ ਤੇ ਉਸੇ ਦਿਨ ਗੋਆ ਦੀਆਂ ਸਾਰੀਆਂ 40 ਤੇ ਉੱਤਰਾਖੰਡ ਦੀਆਂ 70 ਸੀਟਾਂ 'ਤੇ ਵੋਟਾਂ ਪੈਣਗੀਆਂ।
ਇਸ ਦੇ ਨਾਲ ਹੀ ਪੰਜਾਬ ਦੀਆਂ 117 ਸੀਟਾਂ 'ਤੇ 20 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦਕਿ ਮਨੀਪੁਰ 'ਚ 27 ਫਰਵਰੀ ਤੇ 3 ਮਾਰਚ ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਪੰਜ ਸੂਬਿਆਂ ਦੇ ਲੋਕਾਂ ਨੇ ਕਿਸ ਨੂੰ ਮੁੱਖ ਮੰਤਰੀ ਚੁਣਿਆ ਹੈ, ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ, ਜਿਸ ਦਿਨ ਚੋਣਾਂ ਦੇ ਨਤੀਜੇ ਆਉਣਗੇ। ਮੌਜੂਦਾ ਮੁੱਖ ਮੰਤਰੀ ਵਾਪਸ ਆਉਣਗੇ ਜਾਂ ਨਹੀਂ, ਇਹ ਭਵਿੱਖ ਦੀ ਗੱਲ ਹੈ ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ ਇਸ ਸਮੇਂ ਕਿਸ ਸੀਐਮ ਕੋਲ ਕਿੰਨੀ ਦੌਲਤ ਹੈ।
ਜਾਣੋ ਪੰਜ ਸੂਬਿਆਂ ਦੇ ਮੌਜੂਦਾ ਮੁੱਖ ਮੰਤਰੀ ਦੀ ਜਾਇਦਾਦ
ਯੋਗੀ ਆਦਿਤਿਆਨਾਥ ਦੀ ਦੌਲਤ ਵਧੀ
ਸਭ ਤੋਂ ਪਹਿਲਾਂ ਗੱਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ, 5 ਸਾਲਾਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ 60% ਦਾ ਵਾਧਾ ਹੋਇਆ ਹੈ। ਉਨ੍ਹਾਂ ਦੀ ਜਾਇਦਾਦ 60 ਲੱਖ ਰੁਪਏ ਵਧੀ ਹੈ। ਉਨ੍ਹਾਂ ਕੋਲ ਕੁੱਲ 1.54 ਕਰੋੜ ਰੁਪਏ ਦੀ ਜਾਇਦਾਦ ਹੈ। ਸੀਐਮ ਯੋਗੀ ਨੇ 2020-21 ਵਿੱਚ ਆਪਣੀ ਆਮਦਨ 13.20 ਲੱਖ ਰੁਪਏ ਦੱਸੀ ਸੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਸੀਐਮ ਚੰਨੀ ਦੀ ਜਾਇਦਾਦ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ 'ਚ 5 ਸਾਲਾਂ 'ਚ ਕਮੀ ਆਈ ਹੈ। ਉਨ੍ਹਾਂ ਨੇ 2017 ਵਿੱਚ ਦੱਸਿਆ ਸੀ ਕਿ ਉਸ ਕੋਲ 14.51 ਕਰੋੜ ਰੁਪਏ ਦੀ ਜਾਇਦਾਦ ਹੈ। 2022 ਵਿੱਚ ਉਨ੍ਹਾਂ ਨੇ 9.45 ਕਰੋੜ ਰੁਪਏ ਦੀ ਜਾਇਦਾਦ ਐਲਾਨ ਕੀਤੀ। ਚੰਨੀ ਨੇ 2019-20 'ਚ 27.64 ਲੱਖ ਦੀ ਆਮਦਨ 'ਤੇ ਟੈਕਸ ਜਮ੍ਹਾ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਡਾ. ਕਮਲਜੀਤ ਕੌਰ ਨੇ 2020-21 ਵਿੱਚ 26.21 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਜਾਇਦਾਦ ਘਟੀ ਹੈ।
ਸੀਐਮ ਧਾਮੀ ਦੀ ਜਾਇਦਾਦ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਜੁਲਾਈ 2021 ਵਿੱਚ ਹੀ ਸੂਬੇ ਦੇ ਮੁੱਖ ਮੰਤਰੀ ਬਣੇ ਸੀ। ਪਰ ਪੰਜ ਸਾਲਾਂ ਦੀ ਭਾਜਪਾ ਸਰਕਾਰ ਦੌਰਾਨ ਧਾਮੀ ਦੀ ਜਾਇਦਾਦ ਵਿੱਚ 580 ਫੀਸਦੀ ਵਾਧਾ ਹੋਇਆ ਹੈ। ਜਿਵੇਂ ਕਿ ਉਨ੍ਹਾਂ ਨੇ ਦੱਸਿਆ ਹੈ ਕਿ 2017 ਵਿੱਚ ਉਨ੍ਹਾਂ ਦੀ 49.15 ਲੱਖ ਰੁਪਏ ਦੀ ਜਾਇਦਾਦ ਸੀ। ਉਨ੍ਹਾਂ ਨੇ 2022 ਵਿੱਚ 3.34 ਕਰੋੜ ਰੁਪਏ ਦੀ ਜਾਇਦਾਦ ਐਲਾਨੀ। 2020-21 ਲਈ ਦਾਇਰ ਆਈਟੀ ਰਿਟਰਨ ਵਿੱਚ ਉਨ੍ਹਾਂ ਨੇ ਆਪਣੀ ਸਾਲਾਨਾ ਆਮਦਨ 1.90 ਲੱਖ ਰੁਪਏ ਤੇ ਉਨ੍ਹਾਂ ਦੀ ਪਤਨੀ ਗੀਤਾ ਧਾਮੀ ਦੀ 5.19 ਲੱਖ ਰੁਪਏ ਦੱਸੀ ਸੀ।
ਸੀਐਮ ਸਾਮੰਤ ਦੀ ਜਾਇਦਾਦ ਵੀ ਵਧੀ
ਦੂਜੇ ਪਾਸੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਮੰਤ ਜੋ ਮਾਰਚ 2019 ਵਿੱਚ ਮੁੱਖ ਮੰਤਰੀ ਬਣੇ ਸੀ। ਪ੍ਰਮੋਦ ਸਾਵੰਤ ਦੀ ਜਾਇਦਾਦ 5 ਸਾਲਾਂ 'ਚ 215 ਫੀਸਦੀ ਵਧੀ ਹੈ। 2017 ਵਿੱਚ ਉਸ ਕੋਲ 2.78 ਕਰੋੜ ਰੁਪਏ ਦੀ ਜਾਇਦਾਦ ਸੀ। ਉਨ੍ਹਾਂ ਕੋਲ 2022 ਵਿੱਚ 8.76 ਕਰੋੜ ਰੁਪਏ ਦੀ ਜਾਇਦਾਦ ਹੈ। 2020-21 ਦੀ ਰਿਟਰਨ ਵਿੱਚ ਉਨ੍ਹਾਂ ਨੇ ਆਪਣੀ ਆਮਦਨ 6.35 ਲੱਖ ਰੁਪਏ ਅਤੇ ਪਤਨੀ ਸੁਲਕਸ਼ਨਾ ਸਾਵੰਤ ਨੇ 12.80 ਲੱਖ ਰੁਪਏ ਦੱਸੀ।
ਮਨੀਪੁਰ ਦੇ ਮੁੱਖ ਮੰਤਰੀ ਦੀ ਜਾਇਦਾਦ ਵਿੱਚ ਕਮੀ
ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਜਾਇਦਾਦ ਵਿੱਚ ਪਿਛਲੇ 5 ਸਾਲਾਂ ਵਿੱਚ ਥੋੜ੍ਹੀ ਕਮੀ ਆਈ ਹੈ। ਸਾਲ 2017 'ਚ ਉਨ੍ਹਾਂ ਨੇ ਆਪਣੀ ਜਾਇਦਾਦ 1.56 ਕਰੋੜ ਰੁਪਏ ਦੱਸੀ ਸੀ। ਇਸ ਦੇ ਨਾਲ ਹੀ ਸਾਲ 2022 'ਚ ਉਨ੍ਹਾਂ ਕੋਲ 1.36 ਕਰੋੜ ਰੁਪਏ ਦੀ ਜਾਇਦਾਦ ਹੈ। ਹਾਲਾਂਕਿ, 2020-21 ਵਿੱਚ ਉਨ੍ਹਾਂ ਵਲੋਂ ਦਾਇਰ ਆਈਟੀ ਰਿਟਰਨ ਵਿੱਚ ਉਨ੍ਹਾਂ ਨੇ ਆਪਣੀ ਆਮਦਨ 24.23 ਲੱਖ ਰੁਪਏ ਦੱਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਦੀ 5.18 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਅਦਾ ਕੀਤਾ।
ਇਹ ਵੀ ਪੜ੍ਹੋ: Coronavirus in india: ਦੇਸ਼ 'ਚ 24 ਘੰਟਿਆਂ 'ਚ 67 ਹਜ਼ਾਰ ਨਵੇਂ ਕੋਰੋਨਾ ਮਾਮਲੇ, 10 ਲੱਖ ਤੋਂ ਵੀ ਘੱਟ ਹੋਏ ਐਕਟਿਵ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin