ਯੂਪੀ 'ਚ ਭਾਜਪਾ ਦੀ ਧਮਾਕੇਦਾਰ ਜਿੱਤ, ਮੁਲਾਇਮ ਸਿੰਘ ਯਾਦਵ ਦੀ ਪੋਤੀ ਨੇ ਜਿੱਤ ਮਗਰੋਂ ਕੀਤਾ ਸੀਐਮ ਯੋਗੀ ਦਾ 'ਤਿਲਕ', ਵੇਖੋ ਵੀਡੀਓ
ਯੂਪੀ ਵਿੱਚ ਭਾਜਪਾ ਦੀ ਜ਼ਬਰਦਸਤ ਜਿੱਤ ਦੇ ਹੀਰੋ ਬਣੇ ਸੀਐਮ ਯੋਗੀ ਆਦਿਤਿਆਨਾਥ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਯੂਪੀ ਵਿੱਚ ਸਿਰਫ਼ ਯੋਗੀ ਯੋਗੀ ਹੀ ਹੋ ਰਿਹਾ ਹੈ।
Mulayam Singh Yadav’s grand-daughter welcomes CM Yogi with ‘tilak’. Watch
ਲਖਨਊ: ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਜ਼ਬਰਦਸਤ ਜਿੱਤ ਤੋਂ ਹਰ ਕੋਈ ਹੈਰਾਨ ਹੈ। ਭਾਜਪਾ ਦੀ ਜਿੱਤ ਤੋਂ ਬਾਅਦ ਸੂਬੇ 'ਚ ਇੱਕ ਵਾਰ ਫਿਰ ਭਗਵਾ ਲਹਿਰਾਇਆ ਹੈ।
ਯੋਗੀ ਤੇ ਭਾਜਪਾ ਦੀ ਜਿੱਤ ਤੋਂ ਬਾਅਦ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਦੀ ਛੋਟੀ ਨੂੰਹ ਤੇ ਭਾਜਪਾ ਨੇਤਾ ਅਪਰਣਾ ਯਾਦਵ ਬਿਸ਼ਟ ਆਪਣੀ ਲਾਡਲੀ ਬੇਟੀ ਨਾਲ ਯੋਗੀ ਆਦਿਤਿਆਨਾਥ ਨੂੰ ਮਿਲਣ ਪਹੁੰਚੀ।
ਇਸ ਦੌਰਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੁਲਾਇਮ ਸਿੰਘ ਯਾਦਵ ਦੀ ਪੋਤੀ ਯੋਗੀ ਦਾ ਤਿਲਕ ਕਰ ਕੇ ਸਵਾਗਤ ਕਰਦੀ ਨਜ਼ਰ ਆ ਰਹੀ ਹੈ।
ਵੇਖੋ ਵੀਡੀਓ:
#WATCH | Former CM Akhilesh Yadav's relative & BJP leader Aparna Yadav along with her daughter put on 'Tilak' on CM Yogi Adityanath's forehead* after party's victory in #UPElectionResult2022 pic.twitter.com/Iygsbzmf0Y
— ANI UP/Uttarakhand (@ANINewsUP) March 10, 2022
ਮੁਲਾਇਮ ਸਿੰਘ ਦੀ ਪੋਤੀ ਨੇ ਕੀਤੀ ਸੀਐਮ ਯੋਗੀ ਦੀ ਤਾਜਪੋਸ਼ੀ ਸੀਐਮ ਨਿਵਾਸ ਪਹੁੰਚਣ ਤੋਂ ਬਾਅਦ ਅਪਰਨਾ ਯਾਦਵ ਅਤੇ ਉਨ੍ਹਾਂ ਦੀ ਲਾਡਲੀ ਬੇਟੀ ਨੇ ਯੋਗੀ ਆਦਿਤਿਆਨਾਥ ਦੇ ਮੱਥੇ 'ਤੇ ਰਾਜ ਤਿਲਕ ਕੀਤਾ। ਯੋਗੀ ਆਦਿਤਿਆਨਾਥ ਦਾ ਮੱਥੇ 'ਤੇ ਤਿਲਕ ਲਗਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਯੋਗੀ ਅਤੇ ਅਪਰਣਾ ਦਾ ਪੱਖ ਪੂਰ ਰਿਹਾ ਹੈ।
ਕੀ ਹੈ ਅਪਰਨਾ ਯਾਦਵ ਅਤੇ ਸੀਐਮ ਯੋਗੀ ਦਾ ਰਿਸ਼ਤਾ
ਦੱਸ ਦੇਈਏ ਕਿ ਅਪਰਨਾ ਯਾਦਵ ਮੁਲਾਇਮ ਸਿੰਘ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਬੇਟੇ ਦੀ ਪਤਨੀ ਹੈ। ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨੇ ਸਪਾ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਅਪਰਨਾ ਯਾਦਵ ਬਿਸ਼ਟ ਸੀਐਮ ਯੋਗੀ ਦੀ ਤਾਰੀਫ਼ ਉਦੋਂ ਵੀ ਕਰਦੀ ਸੀ ਜਦੋਂ ਸਪਾ ਵਿੱਚ ਅਪਰਨਾ ਸੀਐਮ ਯੋਗੀ ਆਦਿਤਿਆਨਾਥ ਨੂੰ ਆਪਣਾ ਵੱਡਾ ਭਰਾ ਮੰਨਦੀ ਸੀ। ਦੋਵੇਂ ਉਤਰਾਖੰਡ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: Punjab Election: 'ਆਪ' ਦੇ ਸੱਤਾ ਵਿੱਚ ਆਉਣ ਨਾਲ ਅਫਸਰਸ਼ਾਹੀ ਦੀ ਸਾਹ ਸੱਕੇ, ਅਕਾਲੀ-ਕਾਂਗਰਸੀ ਲੀਡਰਾਂ ਦੇ ਚਹੇਤੇ ਲੱਗਣਗੇ 'ਗੁੱਡੇ ਲਾਈਨ'