ਜੇ ਸਿੱਧੂ ਸੀਐਮ ਚਿਹਰਾ ਬਣਿਆ ਤਾਂ ਚੰਨੀ ਖਤਮ ਤੇ ਜੇ ਚੰਨੀ ਨੂੰ ਐਲਾਨਿਆ ਤਾਂ ਸਿੱਧੂ ਖਤਮ, ਜਾਣੋ ਕਾਂਗਰਸ ਦੇ ਸੀਐਮ ਫੇਸ 'ਚ ਕੀ ਬੋਲੇ ਵਿਰੋਧੀ
Punjab Election 2022: ਅੱਜ ਰਾਹੁਲ ਗਾਂਧੀ ਪੰਜਾਬ ਫੇਰੀ 'ਤੇ ਆਏ ਹਨ ਤੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਸ ਬਾਰੇ ਵਿਰੋਧੀ ਧਿਰਾਂ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ।
Punjab Election 2022: ਅੱਜ ਰਾਹੁਲ ਗਾਂਧੀ ਪੰਜਾਬ ਫੇਰੀ 'ਤੇ ਆਏ ਹਨ ਤੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਸ ਬਾਰੇ ਵਿਰੋਧੀ ਧਿਰਾਂ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਵਿਧਾਨ ਸਭਾ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਜੇ ਸਿੱਧੂ ਮੁੱਖ ਮੰਤਰੀ ਸੀਐਮ ਫੇਸ ਬਣੇ ਤਾਂ ਚੰਨੀ ਖਤਮ ਤੇ ਜੇ ਚੰਨੀ ਦਾ ਐਲਾਨ ਹੋ ਗਿਆ ਤਾਂ ਸਿੱਧੂ ਖਤਮ।
ਛੋਟੇਪੁਰ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਵਿੱਚ ਲੋਕਾਂ ਕੋਲੋਂ ਵੋਟ ਮੰਗਣ ਤੋਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਜਾ ਕੇ ਆਪਣੀ ਦਾਦੀ ਇੰਦਰਾ ਗਾਂਧੀ ਵੱਲੋਂ ਮਾਫੀ ਮੰਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚਾਹੇ ਰਾਹੁਲ ਗਾਂਧੀ ਹੋਵੇ ਜਾਂ ਫਿਰ ਅਰਵਿੰਦ ਕੇਜਰੀਵਾਲ ਇਨ੍ਹਾਂ ਦੋਵਾਂ ਨੂੰ ਪੰਜਾਬ ਤੇ ਪੰਜਾਬੀਆਂ ਨਾਲ ਕੋਈ ਸਰੋਕਾਰ ਨਹੀਂ।
ਸੁਖਬੀਰ ਬਾਦਲ ਨੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਕੀਤੇ ਜਾਣ ਦੇ ਸਵਾਲ 'ਤੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਤਾਂ ਫਾਇਦਾ ਜੇ ਉਹ ਜਿੱਤਣਗੇ। ਕਾਂਗਰਸ ਦਾ ਸਫਾਇਆ ਹੈ, ਚਾਹੇ 10 ਚਿਹਰੇ ਬਣਾ ਦੇਣ, ਕਾਂਗਰਸ ਨੂੰ ਕੋਈ ਨਹੀਂ ਬਚਾ ਸਕਦਾ।
ਬੀਜੇਪੀ ਲੀਡਰ ਹਰਦੀਪ ਸਿੰਘ ਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਕਿ ਕੀ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਗੰਭੀਰ ਆਗੂ ਹਨ। ਪੁਰੀ ਨੇ ਇਹ ਵੀ ਕਿਹਾ ਕਿ ਭਾਜਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਜੋ ਵੀ ਹੋਵੇਗਾ, ਸਭ ਤੋਂ ਵਧੀਆ ਹੋਵੇਗਾ ਤੇ ਇਸ ਦਾ ਫੈਸਲਾ ਪਾਰਟੀ ਦਾ ਸੰਸਦੀ ਬੋਰਡ ਕਰੇਗਾ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਵੱਲੋਂ ਸੀਐਮ ਚਿਹਰੇ ਦੇ ਕੀਤੇ ਜਾ ਰਹੇ ਐਲਾਨ ਬਾਰੇ ਕਿਹਾ ਕਿ ਕਾਂਗਰਸ ਜਿਹੜੇ ਮਰਜੀ ਆਗੂ ਨੂੰ ਸੀਐਮ ਨੂੰ ਐਲਾਨ ਦੇਵੇ ਪਰ ਜਦ ਸੂਬੇ ਵਿੱਚ ਸਰਕਾਰ ਹੀ ਨਹੀਂ ਬਣਨੀ ਕਾਂਗਰਸ ਦੀ ਤਾਂ ਫਿਰ ਕੀ ਫਾਇਦਾ। ਚੁੱਘ ਨੇ ਸਿੱਧੂ-ਮਜੀਠੀਆ ਦੀ ਚੋਣ ਇੱਕ ਅਹੰਕਾਰ ਦੀ ਚੋਣ ਹੈ ਜਿਸ ਵਿੱਚ ਲੋਕਾਂ ਦੀ ਗੱਲ ਨਹੀਂ ਹੋ ਰਹੀ।
ਇਹ ਵੀ ਪੜ੍ਹੋ: Punjab Election 2022: ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ, ਦੋਵਾਂ ਨੇ ਸਹੁੰ ਖਾ ਕੇ ਕੀਤਾ ਇਹ ਕੰਮ, ਸੁਖਬੀਰ ਬਾਦਲ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :