ਪੜਚੋਲ ਕਰੋ

Punjab Election: ਵੋਟਾਂ ਪੈਂਦਿਆਂ ਹੀ ਨਵਜੋਤ ਸਿੱਧੂ ਨੂੰ ਝਟਕਾ, ਨਤੀਜੇ ਮਾੜੇ ਆਏ ਤਾਂ ਵਧਣਗੀਆਂ ਮੁਸ਼ਕਲਾਂ

ਦੱਸ ਦਈਏ ਕਿ ਚੋਣਾਂ ਦੌਰਾਨ ਕਾਂਗਰਸ ਦੇ ਕਈ ਲੀਡਰਾਂ ਪਾਰਟੀ ਛੱਡ ਗਏ ਹਨ। ਇਸ ਦੌਰਾਨ ਚੋਣ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਵੀ ਆਏ ਸੀ। ਉਨ੍ਹਾਂ ਨੇ ਸੰਸਦ ਮੈਂਬਰ ਔਜਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨਾਲ ਮੀਟਿੰਗ ਵੀ ਕੀਤੀ ਸੀ।

Punjab Congress President Navjot Sidhu's troubles may increase after elections results

Punjab Election: ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵੋਟਾਂ ਪਾਉਣ ਦਾ ਕੰਮ ਮੁਕੰਮਲ ਹੁੰਦੇ ਹੀ ਨਵਜੋਤ ਸਿੱਧੂ ਆਪਣਿਆਂ ਦੇ ਹੀ ਨਿਸ਼ਾਨੇ ’ਤੇ ਆ ਗਏ ਹਨ। ਸਭ ਤੋਂ ਪਹਿਲਾਂ ਆਵਾਜ਼ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਧੂ ਦੀ ਬੋਲਬਾਣੀ ਕਾਰਨ ਨਾ ਸਿਰਫ ਹਲਕੇ ਦੇ ਲੋਕ ਸਗੋਂ ਹਲਕੇ ਵਿੱਚ ਕੰਮ ਕਰਦੇ ਕਾਂਗਰਸੀ ਆਗੂ ਵੀ ਨਿਰਾਸ਼ ਸਨ, ਜੋ ਇਸੇ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵੀ ਹਰੇਕ ਵਰਕਰ ਤੇ ਆਗੂ ਮਾਣ ਸਨਮਾਨ ਚਾਹੁੰਦਾ ਹੈ, ਕੋਈ ਵੀ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ।

ਔਜਲਾ ਨੇ ਕਿਹਾ ਕਿ ਕੋਈ ਵੱਡਾ ਹੋਵੇ ਜਾਂ ਛੋਟਾ, ਹਰੇਕ ਲਈ ਮਾਣ-ਸਨਮਾਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੂਰਬੀ ਹਲਕੇ ਵਿੱਚ ਵਧੇਰੇ ਲੋਕ ਵਿਰੋਧੀ ਉਮੀਦਵਾਰਾਂ ਦੇ ਨਾਲ ਤੁਰੇ ਹਨ, ਜਿਸ ਕਾਰਨ ਕਾਂਗਰਸੀ ਉਮੀਦਵਾਰ ਪੱਛੜਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਲੋਕ ਚੁੱਪ ਰਹੇ ਹਨ, ਉਨ੍ਹਾਂ ਦੀ ਵੋਟ ਕਿਸੇ ਪਾਸੇ ਵੀ ਜਾ ਸਕਦੀ ਹੈ। ਇਸ ਤੋਂ ਤੈਅ ਹੈ ਕਿ ਜੇਕਰ ਕਾਂਗਰਸ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਭਾਂਡਾ ਸਿੱਧੂ ਸਿਰ ਹੀ ਭੱਜੇਗਾ ਜਿਸ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਦੱਸ ਦਈਏ ਕਿ ਚੋਣਾਂ ਦੌਰਾਨ ਕਾਂਗਰਸ ਦੇ ਕਈ ਲੀਡਰਾਂ ਪਾਰਟੀ ਛੱਡ ਗਏ ਹਨ। ਇਸ ਦੌਰਾਨ ਚੋਣ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਵੀ ਆਏ ਸੀ। ਉਨ੍ਹਾਂ ਨੇ ਸੰਸਦ ਮੈਂਬਰ ਔਜਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨਾਲ ਮੀਟਿੰਗ ਵੀ ਕੀਤੀ ਸੀ ਪਰ ਇਸ ਮੀਟਿੰਗ ਮਗਰੋਂ ਵੀ ਨਵਜੋਤ ਸਿੱਧੂ ਨਾਲ ਨਾਰਾਜ਼ ਕਾਂਗਰਸੀ ਉਨ੍ਹਾਂ ਨਾਲ ਨਹੀਂ ਤੁਰੇ ਸਨ, ਸਗੋਂ ਮੇਅਰ ਕਰਮਜੀਤ ਸਿੰਘ ਰਿੰਟੂ ਤਾਂ ਪਾਰਟੀ ਛੱਡ ਕੇ ‘ਆਪ’ ਵਿੱਚ ਚਲੇ ਗਏ ਸੀ।

ਇਸੇ ਤਰ੍ਹਾਂ ਪੂਰਬੀ ਹਲਕੇ ਦੇ ਕਈ ਮੌਜੂਦਾ ਕੌਂਸਲਰ ਵੀ ਸਿੱਧੂ ਦਾ ਸਾਥ ਛੱਡ ਗਏ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਤੇ ਕੌਂਸਲਰ ਜਤਿੰਦਰ ਸੋਨੀਆ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸਮੁੱਚੇ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਆਪਣੇ ਵਿਰੋਧੀ ਉਮੀਦਵਾਰ ਬਿਕਰਮ ਮਜੀਠੀਆ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਰਹੇ ਤੇ ਅਜਿਹੀ ਹੀ ਸ਼ਬਦਾਵਲੀ ਉਨ੍ਹਾਂ ਖ਼ਿਲਾਫ਼ ਵੀ ਵਰਤੀ ਗਈ। ਸਿੱਧੂ ਦੀ ਅਜਿਹੀ ਬੋਲਬਾਣੀ ਹਲਕੇ ਦੇ ਲੋਕਾਂ ਨੂੰ ਵੀ ਠੀਕ ਨਹੀਂ ਲੱਗੀ।

ਇਹ ਵੀ ਪੜ੍ਹੋ: WhatsApp 'ਤੇ Block ਹੋਣ ਮਗਰੋਂ ਵੀ ਇਸ ਤਰ੍ਹਾਂ ਭੇਜੋ ਮੈਸੇਜ, ਜਾਣੋ Secret ਟ੍ਰਿਕ ਬਾਰੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Embed widget