Punjab Election 2022: ਸੁਖਬੀਰ ਬਾਦਲ ਐਗਜਿਟ ਪੋਲ ਤੋਂ ਖਫਾ, ਬੋਲੇ ਇਹ ਬੰਦ ਹੋਣੇ ਚਾਹੀਦੇ..
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਐਗਜਿਟ ਪੋਲ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਐਗਜਿਟ ਪੋਲ ਵਿੱਚ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲਿਆ ਸੀ। ਇਹ ਸੱਚਾਈ ਤੋਂ ਦੂਰ ਹੁੰਦੇ ਹਨ।
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਕਿਹਾ ਹੈ ਕਿ ਐਗਜਿਟ ਪੋਲ (Exit Poll) ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਐਗਜਿਟ ਪੋਲ ਵਿੱਚ ਪਿਛਲੀ ਵਾਰ ਵੀ ਆਮ ਆਦਮੀ ਪਾਰਟੀ (Aam Aadmi Party) ਨੂੰ ਵੱਧ ਸੀਟਾਂ ਮਿਲਿਆ ਸੀ। ਇਹ ਸੱਚਾਈ ਤੋਂ ਦੂਰ ਹੁੰਦੇ ਹਨ।
ਸੁਖਬੀਰ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ (Punjab Congress) ਦਾ ਸਫਾਇਆ ਹੋ ਜਾਣਾ ਹੈ। ਇਸ ਵਾਰ 20 ਤੋਂ ਵੀ ਘੱਟ ਸੀਟਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਹੁਣ ਡਰਾਮੇ ਬੰਦ ਕਰੇ। ਉਹ ਬੱਕਰੀਆਂ ਦਾ ਦੁੱਧ ਚੋਣਾ ਬੰਦ ਕਰੇ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਸਕੂਲ ਐਜੂਕੇਸ਼ਨ ਦਾ ਸਿਸਟਮ ਅਸੀਂ ਅਜਿਹਾ ਬਣਾਵਾਂਗੇ ਕਿ ਦੇਸ਼ ਵਿੱਚ ਵੀ ਉਦਾਹਰਣ ਬਣੇਗੀ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ (Bikram Majithia) ਉੱਪਰ ਜੋ ਪਰਚਾ ਦਰਜ ਕੀਤਾ ਹੈ, ਉਹ ਸਿਆਸੀ ਬਦਲਾਖੋਰੀ ਤਹਿਤ ਪਰਚਾ ਹੈ।
ABP C ਵੋਟਰ ਦੇ ਐਗਜ਼ਿਟ ਪੋਲ
'ਏਬੀਪੀ ਸੀ ਵੋਟਰ' ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਅਤੇ ਉਸ ਨੂੰ 51-61 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 22-28, ਅਕਾਲੀ ਦਲ ਗਠਜੋੜ ਨੂੰ 20-26 ਤੇ ਭਾਜਪਾ ਗਠਜੋੜ ਨੂੰ 7-13 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ