Punjab Election: ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਅੱਗੇ ਜੋੜੇ ਹੱਥ, ਪੋਲਿੰਗ ਬੂਥ 'ਤੇ ਹੋਇਆ ਟਾਕਰਾ
ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾ ਰਹੀ ਹੈ। ਅੰਮ੍ਰਿਤਸਰ ਪੂਰਬੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ। ਇੱਥੇ ਦੋ ਦਿਗੱਜ ਸਿਆਸਤਦਾਨ ਇੱਕ-ਦੂਜੇ ਖਿਲ਼ਾਫ ਡਟੇ ਪਏ ਹਨ।
ਚੰਡੀਗੜ੍ਹ: ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾ ਰਹੀ ਹੈ। ਅੰਮ੍ਰਿਤਸਰ ਪੂਰਬੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ। ਇੱਥੇ ਦੋ ਦਿਗੱਜ ਸਿਆਸਤਦਾਨ ਇੱਕ-ਦੂਜੇ ਖਿਲ਼ਾਫ ਡਟੇ ਪਏ ਹਨ। ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਖ਼ਤ ਮੁਕਾਬਲਾ ਦੇ ਰਹੇ ਹਨ। ਸਿੱਧੂ ਦੀ ਚੁਣੌਤੀ ਕਬੂਲ ਕਰਦੇ ਹੋਏ ਬਿਕਰਮ ਮਜੀਠੀਆ ਨੇ ਮਜੀਠਾ ਛੱਡ ਸਿਰਫ ਇੱਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ।
ਅੱਜ ਪੋਲਿੰਗ ਦੌਰਾਨ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ। ਚੋਣਾਵੀ ਸਭਾਵਾਂ ਦੀਆਂ ਸਟੇਜਾਂ ਤੋਂ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਇੱਕ ਦੂਜੇ ਦੇ ਸਾਹਮਣੇ ਆ ਗਏ। ਦਰਅਸਲ, ਦੋਨੋਂ ਲੀਡਰ ਆਪਣੇ ਵੋਟ ਦਾ ਅਧਿਕਾਰ ਇਸਤਮਾਲ ਕਰਦੇ ਹੋਏ ਵੋਟ ਪਾਉਣ ਲਈ ਵੇਰਕਾ ਪਹੁੰਚੇ ਸੀ। ਇਸ ਦੌਰਾਨ ਮਜੀਠੀਆ ਵੋਟ ਪਾ ਕੇ ਬਾਹਰ ਆ ਰਹੇ ਸੀ ਤੇ ਨਵਜੋਤ ਸਿੱਧੂ ਵੋਟ ਪਾਉਣ ਜਾ ਰਹੇ ਸੀ।
ਨਵਜੋਤ ਸਿੱਧੂ ਨੂੰ ਵੇਖਣ ਮਗਰੋਂ ਮਜੀਠੀਆ ਨੇ ਹੱਥ ਜੋੜੇ ਤੇ ਨਵਜੋਤ ਸਿੱਧੂ ਨੂੰ ਹਾਲ ਚਾਲ ਵੀ ਪੁੱਛਿਆ।ਇਸ ਮਗਰੋਂ ਸਿੱਧੂ ਵੀ ਉਨ੍ਹਾਂ ਨੂੰ ਜਵਾਬ ਦੇ ਉਥੋਂ ਰਵਾਨਾ ਹੋ ਗਏ। ਦਿਲਚਸਪ ਗੱਲ ਤਾਂ ਇਹ ਰਹੀ ਕਿ ਸਟੇਜਾਂ ਤੋਂ ਇੱਕ ਦੂਜੇ ਨੂੰ ਤੂੰ-ਤੂੰ ਕਰਨ ਵਾਲੇ ਜਦ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਬੜੇ ਅੱਦਬੀ ਨਜ਼ਰ ਆਏ।
ਦਸ ਦੇਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਜਾਰੀ ਹਨ। 2.14 ਕਰੋੜ ਦੇ ਕਰੀਬ ਵੋਟਰ ਅੱਜ ਆਪਣੇ ਵੋਟ ਦੇ ਅਧਿਕਾਰ ਦਾ ਇਸਤਮਾਲ ਕਰਨ ਜਾ ਰਹੇ ਹਨ।117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। 1304 ਉਮੀਦਵਾਰਾਂ ਵਿੱਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :