(Source: ECI/ABP News/ABP Majha)
AAP Punjab in Results 2022: ਪੰਜਾਬ ‘ਚ 'ਆਪ' ਦੀ ਇਤਿਹਾਸਕ ਜਿੱਤ, ਜਾਣੋ ਇਤਿਹਾਸਕ ਜਿੱਤ ਦੇ ਵੱਡੇ ਕਾਰਨ
Punjab Assembly Election Result 2022: ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਸਰਗਰਮ ਹੋਈ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਇਲਾਵਾ ਕਿਸੇ ਹੋਰ ਸੂਬੇ 'ਚ ਸਰਕਾਰ ਬਣਾਵੇਗੀ। ਇਸ ਦੇ ਸਾਂਸਦ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ।
Punjab Election Result 2022 AAM AADMI PARTY is going form government in Punjab know here main reason of Congress Defeat
ਚੰਡੀਗੜ੍ਹ: ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਉਭਰੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 27 ਸੀਟਾਂ ਜਿੱਤੀਆਂ ਹਨ ਤੇ 64 'ਤੇ ਅੱਗੇ ਹੈ। ਇਸ ਦੇ ਨਾਲ ਹੀ ਉੱਥੇ ਹੁਣ ਤੱਕ ਸਰਕਾਰ ਚਲਾਉਣ ਵਾਲੀ ਕਾਂਗਰਸ 3 ਸੀਟਾਂ 'ਤੇ ਜਿੱਤ ਦਰਜ ਕਰਕੇ 16 'ਤੇ ਅੱਗੇ ਚੱਲ ਰਹੀ ਹੈ।
ਪੰਜਾਬ ਵਿੱਚ ਕਦੋਂ ਦਾਖਲ ਹੋਈ ਆਮ ਆਦਮੀ ਪਾਰਟੀ?
ਪੰਜਾਬ ਦੀ ਆਮ ਆਦਮੀ ਪਾਰਟੀ ਨੇ ਆਪਣੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾਇਆ। ਉਨ੍ਹਾਂ ਨੇ ਕਿਹਾ ਹੈ ਕਿ ਉਹ ਰਾਜ ਭਵਨ ਦੀ ਬਜਾਏ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੱਟਰ ਕਲਾਂ ਵਿੱਚ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ, ਸਗੋਂ ਸ਼ਹੀਦ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਲਾਈ ਜਾਵੇਗੀ।
ਪੰਜਾਬ 'ਚ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਹੀ ਬਦਲਾਅ ਦੇ ਸੰਕੇਤ ਨਜ਼ਰ ਆ ਰਹੇ ਸੀ। ਉੱਥੇ 'ਆਪ' ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਨੂੰ ਅਰਵਿੰਦ ਕੇਜਰੀਵਾਲ ਦੇ ਫਰੀ ਮਾਡਲ ਦੀ ਜਿੱਤ ਦੱਸਿਆ ਜਾ ਰਿਹਾ ਹੈ। 'ਆਪ' ਨੇ ਪੰਜਾਬ ਚੋਣਾਂ 'ਚ ਮੁਫਤ ਬਿਜਲੀ, ਸਿੱਖਿਆ ਤੇ ਡਾਕਟਰੀ ਇਲਾਜ ਦੇ ਨਾਲ-ਨਾਲ ਔਰਤਾਂ ਦੇ ਖਾਤਿਆਂ 'ਚ ਨਕਦੀ ਭੇਜਣ ਦਾ ਵਾਅਦਾ ਕੀਤਾ। ਲੋਕਾਂ ਨੂੰ ਆਪ ਦੇ ਇਹ ਵਾਅਦੇ ਪਸੰਦ ਆਏ।
ਪੰਜਾਬ 'ਚ ਕਿਹੜੇ ਵਾਅਦੇ ਕੀਤੇ ਹਨ?
ਆਮ ਆਦਮੀ ਪਾਰਟੀ ਨੇ 2014 ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਕੀਤੀ ਸੀ। ਇਸ ਤਰ੍ਹਾਂ ਪੰਜਾਬ ਵਿੱਚ ਇਹ ਉਨ੍ਹਾਂ ਦੀ ਤੀਜੀ ਚੋਣ ਸੀ। 2017 ਦੀਆਂ ਚੋਣਾਂ 'ਚ 'ਆਪ' ਨੇ ਪੰਜਾਬ 'ਚ 20 ਸੀਟਾਂ ਜਿੱਤੀਆਂ ਸੀ। ਵਿਧਾਨ ਸਭਾ ਵਿੱਚ ਇਹ ਦੂਜੀ ਸਭ ਤੋਂ ਵੱਡੀ ਪਾਰਟੀ ਸੀ। ਹਾਲਾਂਕਿ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਅਖੌਤੀ ਅੱਤਵਾਦੀ ਦੇ ਘਰ ਠਹਿਰੇ ਸੀ। ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾਇਆ ਹੈ। ਆਪ ਨੂੰ ਨੁਕਸਾਨ ਝੱਲਣਾ ਪਿਆ। ਇਸ ਦੇ ਨਾਲ ਹੀ ਇਸ ਵਾਰ ਦੀਆਂ ਚੋਣਾਂ 'ਚ ਕਵੀ ਅਤੇ 'ਆਪ' ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਨੇ ਵੀ ਇਸੇ ਤਰ੍ਹਾਂ ਬੋਲਿਆ। ਪਰ ਲੱਗਦਾ ਹੈ ਕਿ ਇਸ ਵਾਰ ਲੋਕਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪੰਜਾਬ ਵਿੱਚ ਕਾਂਗਰਸ ਕਿਨ੍ਹਾਂ ਕਾਰਨਾਂ ਕਰਕੇ ਹਾਰੀ?
ਇਸ ਦੇ ਨਾਲ ਹੀ ਕਾਂਗਰਸ ਆਪਸੀ ਕਲੇਸ਼ ਕਾਰਨ ਹਾਰੀ ਹੈ। ਵਿਧਾਨ ਸਭਾ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਮੁੱਖ ਮੰਤਰੀ ਬਦਲਣਾ ਉਨ੍ਹਾਂ ਲਈ ਆਤਮਘਾਤੀ ਸਾਬਤ ਹੋਇਆ ਹੈ। ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਕਈ ਦੋਸ਼ ਲੱਗੇ ਸੀ। ਪਰ ਉਨ੍ਹਾਂ ਦੀ ਥਾਂ ਆਏ ਚਰਨਜੀਤ ਸਿੰਘ ਚੰਨੀ ਨੂੰ ਕੰਮ ਕਰਨ ਦਾ ਪੂਰਾ ਮੌਕਾ ਨਹੀਂ ਮਿਲਿਆ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਕੁੜੱਤਣ ਵੀ ਇਸ ਦੀ ਹਾਰ ਦਾ ਕਾਰਨ ਹੈ।
2017 ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਉਨ੍ਹਾਂ ਦੀ ਕਦੇ ਵੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣੀ। ਪਾਰਟੀ ਹਾਈਕਮਾਂਡ ਵੀ ਸਿੱਧੂ ਦੇ ਨਾਲ ਰਹੀ। ਉਨ੍ਹਾਂ ਦੀ ਮੰਗ 'ਤੇ ਕੈਪਟਨ ਨੂੰ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਕੈਪਟਨ ਨੇ ਕਾਂਗਰਸ ਛੱਡ ਦਿੱਤੀ। ਕਾਂਗਰਸ ਦੀ ਹਾਰ ਦਾ ਇੱਕ ਕਾਰਨ ਕੈਪਟਨ ਦਾ ਬਾਹਰ ਜਾਣਾ ਵੀ ਮੰਨਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਕੈਪਟਨ ਦੀ ਥਾਂ ਲੈਣ ਵਾਲੇ ਚਰਨਜੀਤ ਸਿੰਘ ਚੰਨੀ ਨਾਲ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇ ਵੀ ਖਟਾਸ ਬਣੇ ਹੋਏ ਹਨ। ਹਾਲਾਤ ਇਹ ਸਨ ਕਿ ਸਿੱਧੂ ਕਾਰਨ ਚੰਨੀ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਿਆ। ਇਸ ਨਾਲ ਚੰਨੀ ਦਾ ਕਮਜ਼ੋਰ ਮੁੱਖ ਮੰਤਰੀ ਦਾ ਅਕਸ ਬਣ ਗਿਆ। ਦੂਜੇ ਪਾਸੇ ਗੈਰ-ਕਾਨੂੰਨੀ ਰੇਤ ਮਾਈਨਿੰਗ ਤੇ ਨਸ਼ਿਆਂ ਦਾ ਕਾਰੋਬਾਰ ਨਾ ਰੁਕਣਾ ਵੀ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਬਣਿਆ।