Punjab News : ਭਗਵੰਤ ਮਾਨ ਸੰਗਰੂਰ ਤੋਂ ਦਰਬਾਰ ਸਾਹਿਬ ਲਈ ਰਵਾਨਾ, ਕੱਢਣਗੇ ਜੇਤੂ ਮਾਰਚ
Punjab New CM Face : ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 11:00 ਵਜੇ ਦਰਬਾਰ ਸਾਹਿਬ 'ਚ ਮੱਥਾ ਟੇਕਣਗੇ। ਇਸ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਤੇ ਦੁਰਗਿਆਣਾ ਮੰਦਿਰ ਵੀ ਜਾਣਗੇ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ 'ਚ 'ਆਪ' ਦੀ ਇਤਿਹਾਸਕ ਜਿੱਤ ਮਗਰੋਂ ਅੱਜ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 11:00 ਵਜੇ ਦਰਬਾਰ ਸਾਹਿਬ 'ਚ ਮੱਥਾ ਟੇਕਣਗੇ। ਇਸ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਤੇ ਦੁਰਗਿਆਣਾ ਮੰਦਿਰ ਵੀ ਜਾਣਗੇ।
Punjab CM designate Bhagwant Mann and AAP national convener Arvind Kejriwal visit Amritsar's Golden Temple, ahead of their roadshow to mark the party's victory in Punjab polls pic.twitter.com/HKYGwXoKRK
— ANI (@ANI) March 13, 2022
ਅੱਜ ਹੀ ਰੋਡ ਸ਼ੋਅ ਦੌਰਾਨ ਲੋਕਾਂ ਨਾਲ ਰੂਬਰੂ ਹੋਣਗੇ। ਭਗਵੰਤ ਮਾਨ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਵਜੋਂ ਨਹੀਂ ਸਗੋਂ ਇੱਕ ਆਮ ਆਦਮੀ ਵਜੋਂ ਦਰਬਾਰ ਸਾਹਿਬ ਜਾ ਰਿਹਾ ਹਾਂ।
ਅੰਮ੍ਰਿਤਸਰ 'ਚ ਕੇਜਰੀਵਾਲ ਦਾ ਪ੍ਰੋਗਰਾਮ ਸਵੇਰੇ 11 ਵਜੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ। ਭਗਵੰਤ ਮਾਨ ਨਾਲ ਹਰਿਮੰਦਰ ਸਾਹਿਬ ਜਾਣਗੇ। ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਿਰ ਦੇ ਵੀ ਦਰਸ਼ਨ ਕਰਨਗੇ। ਵਾਲਮੀਕਿ ਮੰਦਰ ਦੇ ਵੀ ਦਰਸ਼ਨ ਕਰਨਗੇ ।
ਉਨ੍ਹਾਂ ਦੇ ਨਾਲ-ਨਾਲ ਪਾਰਟੀ ਦੇ ਹੋਰ ਆਗੂ ਵੀ ਸ਼ਾਮਲ ਹੋਣਗੇ। ਦੱਸ ਦੇਈਦੇ ਭਗਵੰਤ ਮਾਨ ਮੁੱਖ ਮੰਤਰੀ ਵਜੋਂ 16 ਮਾਰਚ ਨੂੰ 12: 30 ਸ਼ਹੀਦ-ਏ-ਆਜ਼ਮ ਦੇ ਪਿੰਡ ਖਟਕੜ ਕਲ੍ਹਾਂ 'ਚ ਸਹੁੰ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਇਸ ਤੋਂ ਪਹਿਲਾਂ ਰਾਜਭਵਨ 'ਚ ਰਾਜਪਾਲ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ ।
ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੌਕਾ ਦਿੱਤਾ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਅਜਿਹੀ ਹਨ੍ਹੇਰੀ ਚੱਲੀ ਕਿ ਵੱਡੇ-ਵੱਡੇ ਸਿਆਸੀ ਆਗੂ ਢਹਿ-ਢੇਰੀ ਹੋ ਗਏ। ਹੁਣ ਪਾਰਟੀ ਨੇ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।
16 ਮਾਰਚ ਯਾਨੀ ਬੁੱਧਵਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਬੀਤੀ ਸ਼ਾਮ ਮੋਹਾਲੀ ਵਿੱਚ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਆਗੂ ਚੁਣਿਆ ਗਿਆ ਹੈ।