ਪੀਐਮ ਮੋਦੀ ਦੀ ਰੈਲੀ ਕਰਕੇ ਕਰਵਾਈਆਂ ਦੁਕਾਨਾਂ ਬੰਦ, ਪ੍ਰੇਸ਼ਾਨ ਦੁਕਾਨਦਾਰਾਂ ਨੇ ਕਿਹਾ ਨਹੀਂ ਪਾਵਾਂਗੇ ਭਾਜਪਾ ਨੂੰ ਵੋਟ
ਪ੍ਰਧਾਨ ਮੰਤਰੀ ਦਾ ਕਾਫਲਾ ਇੱਥੋ ਨਿਕਲਿਆ ਹੈ ਜਿਸ ਵਜ੍ਹਾ ਨਾਲ ਸਾਰੇ ਦੁਕਾਨਦਾਰਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬਾਜ਼ਾਰ 'ਚ ਵੈਸੇ ਹੀ ਗ੍ਰਾਹਕ ਘੱਟ ਆ ਰਹੇ ਹਨ ਉੁਪਰੋਂ ਪੁਲਿਸ ਗਾਹਕਾਂ ਨੂੰ ਗੱਡੀ ਨਹੀਂ ਖੜ੍ਹੀ ਕਰਨ ਦੇ ਰਹੇ।
ਜਲੰਧਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮਾਝਾ, ਮਾਲਵਾ ਤੇ ਦੋਆਬਾ 'ਚ ਰੈਲੀਆਂ ਕਰਨ ਆ ਰਹੇ ਹਨ। ਇਸ ਲਈ ਉਹ 14 ਫਰਵਰੀ ਨੂੰ ਦੋਆਬਾ ਦੇ ਜਲੰਧਰ ਦੇ ਪੀਏਪੀ ਗਰਾਊਂਡ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਨਰਿੰਦਰ ਮੋਦੀ ਜਹਾਜ਼ ਰਾਹੀਂ ਆਦਮਪੁਰ ਆਉਣਗੇ ਤੇ ਉਥੋਂ ਉਹ ਰੋਡ ਮਾਰਗ ਤੋਂ ਜਲੰਧਰ ਰੈਲੀ ਥਾਂ 'ਤੇ ਪਹੁੰਚਣਗੇ।
ਇਸ ਦੌਰਾਨ ਸੁਰੱਖਿਆ 'ਚ ਮੱਦੇਨਜ਼ਰ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਇਲਾਕੇ 'ਚ ਜ਼ਿਆਦਾਤਰ ਦੁਕਾਨਾਂ ਬੰਦ ਕਰਵਾ ਦਿੱਤੀ ਤੇ ਜੋ ਖੁੱਲ੍ਹੀ ਹੈ। ਉਨ੍ਹਾਂ ਦੇ ਅੱਗੇ ਕਿਸੇ ਨੂੰ ਰੁਕਣ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਨਹੀਂ ਚਲ ਰਿਹਾ ਤੇ ਅੱਜ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਨੇ ਪ੍ਰਸ਼ਾਸਨ ਖਿਲਾਫ ਆਪਣੀ ਭੜਾਸ ਕੱਢੀ ਤੇ ਉਨ੍ਹਾਂ ਨੂੰ ਕਿਹਾ ਕਿ ਪੁਲਿਸ ਦੁਆਰਾ ਕਿਹਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦਾ ਕਾਫਲਾ ਇੱਥੋ ਨਿਕਲਿਆ ਹੈ ਜਿਸ ਵਜ੍ਹਾ ਨਾਲ ਸਾਰੇ ਦੁਕਾਨਦਾਰਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬਾਜ਼ਾਰ 'ਚ ਵੈਸੇ ਹੀ ਗ੍ਰਾਹਕ ਘੱਟ ਆ ਰਹੇ ਹਨ ਉੁਪਰੋਂ ਪੁਲਿਸ ਗਾਹਕਾਂ ਨੂੰ ਗੱਡੀ ਨਹੀਂ ਖੜ੍ਹੀ ਕਰਨ ਦੇ ਰਹੇ। ਅੱਗੇ ਉਨ੍ਹਾਂ ਨੇ ਕਿਹਾ ਕਿ ਚਾਹੇ ਪ੍ਰਧਾਨ ਮੰਤਰੀ ਪੰਜਾਬ 'ਚ ਵੋਟ ਮੰਗਣ ਆ ਰਹੇ ਹਨ ਪਰ ਸਾਡੇ ਵੱਲੋਂ ਉਨ੍ਹਾਂ ਨੂੰ ਬਿਲਕੁੱਲ ਵੀ ਵੋਟ ਨਹੀਂ ਪਵੇਗੀ।
ਇਸ 'ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦੁਕਾਨਾਂ ਬੰਦ ਕਰਨ ਨੂੰ ਨਹੀਂ ਕਿਹਾ ਗਿਆ ਬਲਕਿ ਜੋ ਲੋਕ ਫੁੱਟਪਾਥ 'ਤੇ ਮੋਟਰ ਸਾਈਕਲ ਲਾ ਰਹੇ ਹਨ ਉਨ੍ਹਾਂ ਨੂੰ ਅਸੀਂ ਮੋਟਰਸਾਈਕਲ ਲਗਾਉਣ ਤੋਂ ਰੋਕ ਰਹੇ ਹਾਂ ਕਿਉਂਕਿ ਫੁੱਟਪਾਥ ਚਲਣ ਲਈ ਹੁੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904