Uttarakhand Result 2022: ਉੱਤਰਾਖੰਡ 'ਚ ਹਾਰੇ ਸਾਬਕਾ CM ਹਰੀਸ਼ ਰਾਵਤ, ਪਿਛਲੀਆਂ 2 ਚੋਣਾਂ 'ਚ ਵੀ ਹੋਈ ਸੀ ਹਾਰ
ਉੱਤਰਾਖੰਡ (Uttarakhand) ਵਿੱਚ ਕਾਂਗਰਸ (Congress) ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਲਾਲਕੁਆਂ (Lalkuan) ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਸੀਐਮ ਹਰੀਸ਼ ਰਾਵਤ (Harish Rawat) ਚੋਣ ਹਾਰ ਗਏ ਹਨ।
Uttarakhand Assembly Election Result 2022: ਉੱਤਰਾਖੰਡ (Uttarakhand) ਵਿੱਚ ਕਾਂਗਰਸ (Congress) ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਲਾਲਕੁਆਂ (Lalkuan) ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਸੀਐਮ ਹਰੀਸ਼ ਰਾਵਤ (Harish Rawat) ਚੋਣ ਹਾਰ ਗਏ ਹਨ। ਹਾਲਾਂਕਿ ਹਰਿਦੁਆਰ 'ਚ ਉਨ੍ਹਾਂ ਦੀ ਬੇਟੀ ਅਨੁਪਮਾ ਰਾਵਤ ਮੋਹਰੀ ਹੈ।
ਕਿਉਂ ਬਦਲੀ ਗਈ ਸੀਟ ?
ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਉੱਤਰਾਖੰਡ 'ਚ ਵੱਡਾ ਝਟਕਾ ਲੱਗਾ ਹੈ। ਉਹ ਆਪਣੀ ਲਾਲਕੂਆਂ ਸੀਟ ਤੋਂ ਚੋਣ ਹਾਰ ਗਏ ਹਨ। ਹਰੀਸ਼ ਰਾਵਤ ਨੂੰ ਉਤਰਾਖੰਡ 'ਚ ਪਾਰਟੀ ਦੇ ਮੁੱਖ ਮੰਤਰੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੂੰ ਕਾਂਗਰਸ ਨੇ ਰਾਮਨਗਰ ਸੀਟ ਤੋਂ ਉਮੀਦਵਾਰ ਬਣਾਇਆ ਸੀ। ਬਾਅਦ ਵਿਚ ਉਨ੍ਹਾਂ ਦੀ ਸੀਟ ਬਦਲ ਦਿੱਤੀ ਗਈ ਤੇ ਨੈਨੀਤਾਲ ਦੀ ਲਾਲਕੁਆਨ ਸੀਟ ਤੋਂ ਲੜੇ। ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪਿਛਲੀਆਂ ਦੋ ਚੋਣਾਂ ਵੀ ਹਾਰੇ ਸੀ
ਇਸ ਤੋਂ ਪਹਿਲਾਂ ਹਰੀਸ਼ ਰਾਵਤ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਸੀਟ ਹਾਰ ਗਏ ਸਨ। ਉਦੋਂ ਉਹ ਕਾਂਗਰਸ ਦੀ ਟਿਕਟ 'ਤੇ ਨੈਨੀਤਾਲ-ਊਧਮ ਸਿੰਘ ਨਗਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ 'ਚ ਸਨ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਵੱਲੋਂ ਦੋ ਵਿਧਾਨ ਸਭਾ ਸੀਟਾਂ ਹਰਿਦੁਆਰ ਦਿਹਾਤੀ ਅਤੇ ਕਿੱਛਾ ਤੋਂ ਚੋਣ ਲੜੇ ਸਨ ਪਰ ਫਿਰ ਵੀ ਉਹ ਦੋਵੇਂ ਸੀਟਾਂ ਹਾਰ ਗਏ ਸਨ। ਦੱਸ ਦੇਈਏ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 70 'ਚੋਂ 48 ਵਿਧਾਨ ਸਭਾ ਸੀਟਾਂ 'ਤੇ ਆਪਣੀ ਲੀਡ ਵਧਾ ਲਈ ਹੈ। ਇਹ ਬਹੁਮਤ ਦਾ ਅੰਕੜਾ ਵੀ ਪਾਰ ਕਰ ਗਿਆ ਹੈ।
ਭਾਜਪਾ ਨੇ ਰੁਝਾਨਾਂ ਤੇ ਨਤੀਜਿਆਂ ਵਿੱਚ ਬਹੁਮਤ ਲਈ ਲੋੜੀਂਦੀਆਂ 36 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ ਹੁਣ ਤੱਕ 49 ਸੀਟਾਂ 'ਤੇ ਅੱਗੇ ਹੈ। ਦੂਜੇ ਪਾਸੇ ਕਾਂਗਰਸ 18 ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ ਬਾਕੀ ਸੀਟਾਂ ਦੂਜਿਆਂ ਦੇ ਖਾਤੇ ਵਿੱਚ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ : Uttarakhand Election Result 2022: ਵੱਡੀ ਜਿੱਤ ਵੱਲ ਭਾਜਪਾ ਪਰ ਆਪਣੀ ਸੀਟ ਨਹੀਂ ਬਚਾ ਸਕੇ ਸੀਐਮ ਪੁਸ਼ਕਰ ਸਿੰਘ ਧਾਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490