(Source: ECI/ABP News/ABP Majha)
ਫ਼ਿਲਮਫ਼ੇਅਰ ਐਵਾਰਡਜ਼ 2021 ਦਾ ਐਲਾਨ: ‘ਥੱਪੜ’ ਬੈਸਟ ਫ਼ਿਲਮ, ਇਰਫ਼ਾਨ ਖ਼ਾਨ ਤੇ ਤਾਪਸੀ ਪਨੂੰ ਬਿਹਤਰੀਨ ਅਦਾਕਾਰ
ਬਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡ ਭਾਵ ‘ਫ਼ਿਲਮਫ਼ੇਅਰ ਐਵਾਰਡਜ਼’ (Filmfare Awards 2021) ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਵਾਰ ਕਈ ਫ਼ਿਲਮਾਂ ਜੇਤੂ ਬਣ ਕੇ ਉੱਭਰੀਆਂ ਹਨ।
Filmfare Awards 2021 Winners List: ਬਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡ ਭਾਵ ‘ਫ਼ਿਲਮਫ਼ੇਅਰ ਐਵਾਰਡਜ਼’ (Filmfare Awards 2021) ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਵਾਰ ਕਈ ਫ਼ਿਲਮਾਂ ਜੇਤੂ ਬਣ ਕੇ ਉੱਭਰੀਆਂ ਹਨ। ਐਵਾਰਡ ਸ਼ੋਅ ’ਚ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਨੇ ‘ਬੈਸਟ ਮੇਲ ਐਕਟਰ’ ਇਨ ਲੀਡਿੰਗ ਰੋਡ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਇਹ ਐਵਾਰਡ ਉਨ੍ਹਾਂ ਨੂੰ ਫ਼ਿਲਮ ‘ਅੰਗ੍ਰੇਜ਼ੀ ਮੀਡੀਅਮ’ ਲਈ ਮਿਲਿਆ ਹੈ। ਇਨ੍ਹਾਂ ਪੁਰਸਕਾਰਾਂ ਵਿੱਚ ‘ਤਾਨਹਾਜੀ ਅਨਸੰਗ ਵਾਰੀਅਰ’ ਦੀ ਵੀ ਚੜ੍ਹਤ ਰਹੀ ਹੈ। ਇਹ ਹੀ ਪੂਰੀ ਸੂਚੀ:
ਫ਼ਿਲਮਫ਼ੇਅਰ ਐਵਾਰਡਜ਼ ਜੇਤੂ ਸੂਚੀ (Filmfare Awards Winners List):
ਬੈਸਟ ਫ਼ਿਲਮ: ਥੱਪੜ
ਬੈਸਟ ਮੇਲ ਐਕਟਰ (ਲੀਡਿੰਗ ਰੋਲ): ਇਰਫ਼ਾਨ ਖ਼ਾਨ (ਫ਼ਿਲਮ – ਅੰਗ੍ਰੇਜ਼ੀ ਮੀਡੀਅਮ)
ਬੈਸਟ ਫ਼ੀਮੇਲ ਐਕਟਰ (ਲੀਡਿੰਗ ਰੋਲ): ਤਾਪਸੀ ਪਨੂੰ (ਫ਼ਿਲਮ: ਥੱਪੜ)
ਕ੍ਰਿਟਿਕਸ ਬੈਸਟ ਐਕਟਰ (ਲੀਡਿੰਗ ਰੋਲ): ਅਮਿਤਾਭ ਬੱਚਨ (ਫ਼ਿਲਮ – ਗੁਲਾਬੋ-ਸਿਤਾਬੋ)
ਕ੍ਰਿਟਿਕਸ ਬੈਸਟ ਐਕਟ੍ਰੈੱਸ (ਲੀਡਿੰਗ ਰੋਲ): ਤਿਲੋਤਮਾ ਸ਼ੋਮੇ (ਫ਼ਿਲਮ - ਸਰ)
ਬੈਸਟ ਡਾਇਲਾਗ: ਜੂਹੀ ਚਤੁਰਵੇਦੀ, (ਫ਼ਿਲਮ – ਗੁਲਾਬੋ ਸਿਤਾਬੋ)
ਬੈਸਟ ਡਾਇਰੈਕਟਰ: ਓਮ ਰਾਉਤ (ਫ਼ਿਲਮ – ਤਾਨਹਾਜੀ: ਦਿ ਅਨਸੰਗ ਵਾਰੀਅਰ)
ਬੈਸਟ ਐਕਟਰ ਇਨ ਸਪੋਰਟਿੰਗ ਰੋਲ (ਮੇਲ): ਸੈਫ਼ ਅਲੀ ਖ਼ਾਨ (ਫ਼ਿਲਮ – ਤਾਨਹਾਜੀ: ਦਿ ਅਨਸੰਗ ਵਾਰੀਅਰ)
ਬੈਸਟ ਐਕਟਰ ਇਨ ਸਪੋਰਟਿੰਗ ਰੋਲ (ਫ਼ੀਮੇਲ): ਫ਼ੱਰੁਖ਼ ਜ਼ਾਫ਼ਰ (ਫ਼ਿਲਮ – ਗੁਲਾਬੋ ਸਿਤਾਬੋ)
ਬੈਸਟ ਲਿਰਿਕਸ: ਗੁਲਜ਼ਾਰ (ਫ਼ਿਲਮ – ਛਪਾਕ)
ਬੈਸਟ ਮਿਊਜ਼ਿਕ ਐਲਬਮ: ਲੁੱਡੋ (ਪ੍ਰੀਤਮ)
ਬੈਸਟ ਮੇਲ ਪਲੇਅਬੈਕ ਸਿੰਗਰ: ਰਾਘਵ ਚੈਤਨਯ – ਇਕ ਟੁਕੜਾ ਧੂਪ (ਥੱਪੜ)
ਬੈਸਟ ਫ਼ੀਮੇਲ ਪਲੇਅਬੈਕ ਸਿੰਗਰ: ਅਸੀਸ ਕੌਰ – ਮਲੰਗ (ਮਲੰਗ)
ਬੈਸਟ ਐਕਸ਼ਨ: ਰਮਜ਼ਾਨ ਬੁਲੁਟ, ਆਰਪੀ ਯਾਦਵ (ਫ਼ਿਲਮ ਤਾਨਹਾਜੀ: ਦਿ ਅਨਸੰਗ ਵਾਰੀਅਰ)
ਬੈਸਟ ਵੀਐੱਫ਼ਐਕਸ: ਪ੍ਰਸਾਦ ਸੁਤਾਰ (ਫ਼ਿਲਮ ਤਾਨਹਾਜੀ: ਦਿ ਅਨਸੰਗ ਵਾਰੀਅਰ)
ਬੈਸਟ ਕੌਸਟਿਯੂਮ ਡਿਜ਼ਾਈਨ: ਵੀਰਾ ਕਪੂਰ ਈਈ (ਫ਼ਿਲਮ – ਗੁਲਾਬੋ ਸਿਤਾਬੋ)
ਬੈਸਟ ਸਾਊਂਡ ਡਿਜ਼ਾਈਨ: ਕਾਮੋਦ ਖਾਰਾੜੇ (ਫ਼ਿਲਮ ਥੱਪੜ)
ਬੈਸਟ ਪ੍ਰੋਡਕਸ਼ਨ ਡਿਜ਼ਾਈਨ: ਮਾਨਸੀ ਧਰੁਵ ਮਹਿਤਾ (ਫ਼ਿਲਮ – ਗੁਲਾਬੋ ਸਿਤਾਬੋ)
ਬੈਸਟ ਬੈਕਗ੍ਰਾਊਂਡ ਸਕੋਰ: ਮੰਗੇਸ਼ ਉਰਮਿਲਾ ਧਾਕੜੇ (ਫ਼ਿਲਮ – ਥੱਪੜ)
ਬੈਸਟ ਫ਼ਿਲਮ (ਫ਼ਿਕਸ਼ਨ): ਅਰਜੁਨ
ਬੈਸਟ ਫ਼ਿਲਮ (ਪਾਪੁਲਰ ਚੁਆਇਸ): ਦੇਵੀ
ਬੈਸਟ ਫ਼ਿਲਮ (ਨਾੱਨ–ਫ਼ਿਕਸ਼ਨ): ਬੈਕਯਾਰਡ ਵਾਈਲਡਲਾਈਫ਼ ਸੈਂਕਚੁਰੀ
ਬੈਸਟ ਐਕਟ੍ਰੈੱਸ (ਪੀਪਲ’ਜ਼ ਚੁਆਇਸ ਫ਼ਾਰ ਸ਼ਾਰਟ ਫ਼ਿਲਮ): ਪੂਰਤੀ ਸਾਵਰਡੇਕਰ
ਬੈਸਟ ਐਕਟਰ (ਸ਼ਾਟ ਫ਼ਿਲਮ): ਅਰਨਵ
ਬੈਸਟ ਕੋਰੀਓਗ੍ਰਾਫ਼ੀ: ਫ਼ਰਾਹ ਖ਼ਾਨ (ਫ਼ਿਲਮ ਦਿਲ ਬੇਚਾਰਾ)