ਵੱਖ ਹੋਏ Abhishek-Aishwarya? ਅੰਬਾਨੀਆਂ ਦੇ ਵਿਆਹ 'ਚ ਐਸ਼ਵਰਿਆ ਨੇ ਸਹੁਰਾ ਪਰਿਵਾਰ ਤੋਂ ਬਣਾਈ ਦੂਰੀ
ਅਮਿਤਾਭ ਬੱਚਨ ਵੀ ਜਵਾਈ ਨਿਖਿਲ ਨੰਦਾ ਨਾਲ ਮੁਸਕਰਾਉਂਦੇ ਹੋਏ ਨਜ਼ਰ ਆਏ ਪਰ ਇਸ ਪਰਿਵਾਰਕ ਫੋਟੋ 'ਚ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਬੱਚਨ ਨਹੀਂ ਸਨ। ਦਰਅਸਲ ਐਸ਼ਵਰਿਆ ਰਾਏ ਨੂੰ ਬੱਚਨ ਪਰਿਵਾਰ ਨਾਲ ਨਹੀਂ ਦੇਖਿਆ ਗਿਆ।
Aiswarya Rai-Abhishek Bachchan in Anant-Radhika Wedding: ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ 2024 ਨੂੰ ਬਹੁਤ ਧੂਮ-ਧਾਮ ਨਾਲ ਹੋਇਆ। ਇਸ ਸ਼ਾਨਦਾਰ ਵਿਆਹ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੇ ਪੂਰੇ ਪਰਿਵਾਰ ਨਾਲ ਸ਼ਿਰਕਤ ਕੀਤੀ।
ਬੱਚਨ ਪਰਿਵਾਰ ਰਵਾਇਤੀ ਪਹਿਰਾਵੇ ਵਿੱਚ ਆਇਆ ਨਜ਼ਰ
ਇਸ ਸ਼ਾਨਦਾਰ ਵਿਆਹ 'ਚ ਬਾਲੀਵੁੱਡ, ਹਾਲੀਵੁੱਡ ਤੋਂ ਲੈ ਕੇ ਦੱਖਣ ਤੱਕ ਕਈ ਮਸ਼ਹੂਰ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਅਨੰਤ ਅਤੇ ਰਾਧਿਕਾ ਨੂੰ ਆਸ਼ੀਰਵਾਦ ਦੇਣ ਲਈ ਬੱਚਨ ਪਰਿਵਾਰ ਵੀ ਪਹੁੰਚਿਆ। ਪੂਰਾ ਬੱਚਨ ਪਰਿਵਾਰ ਰਵਾਇਤੀ ਪਹਿਰਾਵੇ 'ਚ ਇਕੱਠੇ ਨਜ਼ਰ ਆਇਆ।
ਬੱਚਨ ਪਰਿਵਾਰ ਨੇ ਪਾਪਰਾਜ਼ੀ ਨੂੰ ਦਿੱਤੇ ਪੋਜ਼
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਬੱਚਨ ਪਰਿਵਾਰ ਦੀ ਵੀਡੀਓ 'ਚ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ, ਉਨ੍ਹਾਂ ਦੀ ਪਤਨੀ ਜਯਾ ਬੱਚਨ, ਬੇਟਾ ਅਭਿਸ਼ੇਕ ਬੱਚਨ, ਬੇਟੀ ਸ਼ਵੇਤਾ ਨੰਦਾ, ਜਵਾਈ ਨਿਖਿਲ ਨੰਦਾ, ਪੋਤੀ ਨਵਿਆ ਨਵੇਲੀ ਨੰਦਾ ਅਤੇ ਪੋਤੀ ਅਗਸਤਿਆ ਨੰਦਾ ਨਜ਼ਰ ਆ ਰਹੇ ਹਨ।
View this post on Instagram
ਬੱਚਨ ਪਰਿਵਾਰ ਨਾਲ ਨਜ਼ਰ ਨਹੀਂ ਆਈ ਐਸ਼ਵਰਿਆ ਰਾਏ
ਅਮਿਤਾਭ ਬੱਚਨ ਵੀ ਜਵਾਈ ਨਿਖਿਲ ਨੰਦਾ ਨਾਲ ਮੁਸਕਰਾਉਂਦੇ ਹੋਏ ਨਜ਼ਰ ਆਏ ਪਰ ਇਸ ਪਰਿਵਾਰਕ ਫੋਟੋ 'ਚ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਬੱਚਨ ਨਹੀਂ ਸਨ। ਦਰਅਸਲ ਐਸ਼ਵਰਿਆ ਰਾਏ ਨੂੰ ਬੱਚਨ ਪਰਿਵਾਰ ਨਾਲ ਨਹੀਂ ਦੇਖਿਆ ਗਿਆ। ਐਸ਼ਵਰਿਆ ਰਾਏ ਆਪਣੀ ਬੇਟੀ ਆਰਾਧਿਆ ਨਾਲ ਗ੍ਰੈਂਡ ਵਿਆਹ ਵਿੱਚ ਸ਼ਾਮਲ ਹੋਈ ਸੀ ਪਰ ਬੱਚਨ ਪਰਿਵਾਰ ਨਾਲ ਵਿਆਹ ਵਿੱਚ ਐਂਟਰੀ ਨਹੀਂ ਕੀਤੀ ।
View this post on Instagram
ਐਸ਼ਵਰਿਆ ਰਾਏ ਅਤੇ ਆਰਾਧਿਆ ਨੇ ਨਾ ਤਾਂ ਬੱਚਨ ਪਰਿਵਾਰ ਨਾਲ ਫੋਟੋਆਂ ਖਿਚਵਾਈਆਂ ਅਤੇ ਨਾ ਹੀ ਕੋਈ ਵੀਡੀਓ ਬਣਾਈ। ਐਸ਼ਵਰਿਆ ਰਾਏ ਬੱਚਨ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲੀ ਵੀ ਨਹੀਂ। ਇਸ ਤੋਂ ਇਲਾਵਾ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਨੂੰ ਵੀ ਨਜ਼ਰਅੰਦਾਜ਼ ਕਰਦੀ ਨਜ਼ਰ ਆਈ। ਐਸ਼ਵਰਿਆ ਨੇ ਆਪਣੀ ਬੇਟੀ ਆਰਾਧਿਆ ਨਾਲ ਹੀ ਪਾਪਰਾਜ਼ੀ ਲਈ ਪੋਜ਼ ਦਿੱਤਾ।
ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਸ਼ਵਰਿਆ ਅਤੇ ਬੱਚਨ ਪਰਿਵਾਰ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਇਹ ਵੀ ਚਰਚਾ ਸੀ ਕਿ ਐਸ਼ਵਰਿਆ ਬੱਚਨ ਪਰਿਵਾਰ ਤੋਂ ਵੱਖ ਰਹਿੰਦੀ ਹੈ। ਇਨ੍ਹਾਂ ਸਾਰੀਆਂ ਅਫਵਾਹਾਂ ਦੇ ਵਿਚਕਾਰ, ਮਿਸ ਵਰਲਡ ਐਸ਼ਵਰਿਆ ਰਾਏ ਬੇਟੀ ਆਰਾਧਿਆ ਨਾਲ ਵਿਆਹ ਵਿੱਚ ਸ਼ਾਮਲ ਹੋਈ। ਐਸ਼ਵਰਿਆ ਲਾਲ ਰੰਗ ਦੀ ਅਤੇ ਗੋਲਡਨ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।