ਪੜਚੋਲ ਕਰੋ
Advertisement
ਅਨੁਪਮ ਖੇਰ ਨੇ ਛੱਡੀ FTII ਦੀ ਚੇਅਰਮੈਨੀ, ਦੱਸਿਆ ਇਹ ਕਾਰਨ
ਮੁੰਬਈ: ਐਕਟਰ ਅਨੁਪਮ ਖੇਰ ਨੇ ਬੁੱਧਵਾਰ ਨੂੰ ਭਾਰਤੀ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਕਾਰਨ ਉਨ੍ਹਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਅਨੁਪਮ ਨੇ ਆਪਣਾ ਅਸਤੀਫਾ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਭੇਜਿਆ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਅੰਤਰਰਾਸ਼ਟਰੀ ਪ੍ਰੋਜੈਕਟ ‘ਚ ਬਿਜ਼ੀ ਹੋਣ ਕਾਰਨ ਇਸ ਸੰਸਥਾਨ ਪ੍ਰਤੀ ਆਪਣੀ ਪੂਰੀ ਜਿੰਮੇਵਾਰੀ ਨਿਭਾਅ ਨਹੀਂ ਪਾਉਣਗੇ।
9 ਮਹੀਨੇ ਅਮਰੀਕਾ ‘ਚ ਰਹਿਣਗੇ ਅਨੁਪਮ
ਅਨੁਪਮ ਖੇਰ ਮੁਤਾਬਕ ਉਹ ਆਪਣੇ ਇੰਟਰਨੈਸ਼ਨਲ ਪ੍ਰੋਜੈਕਟ ਕਰਕੇ 2018 ਤੋਂ 2019 ਤਕ ਕਰੀਬ 9 ਮਹੀਨੇ ਅਮਰੀਕਾ ‘ਚ ਰਹਿਣਗੇ। ਅਜਿਹੇ ‘ਚ ਇਸ ਅਹੁਦੇ ‘ਤੇ ਬਣੇ ਰਹਿਣਾ ਉਨ੍ਹਾਂ ਲਈ ਮੁਮਕਿਨ ਨਹੀਂ। ਰਾਠੌਰ ਨੇ ਅਨੁਪਮ ਦਾ ਅਸਤੀਫਾ ਵੀ ਮਨਜੂਰ ਕਰ ਲਿਆ ਹੈ।
ਇਨ੍ਹਾਂ ਦੀ ਥਾਂ ਸੰਭਾਲੀ ਸੀ ਅਨੁਪਮ ਖੇਰ ਨੇ ਥਾਂ ਅਨੁਪਮ ਖੇਰ 11 ਅਕਤੂਬਰ, 2017 ਨੂੰ ਇਸ ਸੰਸਥਾ ਦੇ ਚੈਅਰਮੈਨ ਅਹੁਦੇ ‘ਤੇ ਬੈਠੇ ਸੀ ਜਿਨ੍ਹਾਂ ਤੋਂ ਪਹਿਲਾਂ ਇਸ ਦਾ ਕਾਰਜਭਾਰ ਗਜੇਂਦਰ ਚੌਹਾਨ ਕੋਲ ਸੀ। ਗਜੇਂਦਰ ਦਾ ਕਾਰਜਕਾਲ ਕਾਫੀ ਵਿਵਾਦਤ ਰਿਹਾ ਹੈ।It has been an honour, a privilege & a great learning experience to be the Chairman of the prestigious @FTIIOfficial. But because of my international assignments I won’t have much time to devote at the institute. Hence decided to send my resignation. Thank you. 🙏 @Ra_THORe pic.twitter.com/lglcREeYM2
— Anupam Kher (@AnupamPKher) October 31, 2018
ਅਨੁਪਮ ਖੇਰ ਨੇ ਹਾਲ ਹੀ ‘ਚ ਆਪਣੀ ਫ਼ਿਲਮ ਜਿਸ ‘ਚ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿੰਦਗੀ ‘ਤੇ ਅਧਾਰਤ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਸ਼ੂਟਿੰਗ ਕਰਕੇ ਆਲੋਚਨਾਵਾਂ ਦਾ ਸਾਹਮਣਾ ਕਰ ਚੁੱਕੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement