Isha Alia: ਬੰਗਾਲ 'ਚ ਅਦਾਕਾਰਾ ਈਸ਼ਾ ਆਲੀਆ ਦਾ ਗੋਲੀ ਮਾਰ ਕੇ ਕਤਲ, ਪਤੀ ਤੇ ਧੀ ਨਾਲ ਜਾ ਰਹੀ ਸੀ ਕੋਲਕਾਤਾ
Isha Alia Death: ਰੀਆ ਆਪਣੇ ਪਤੀ ਪ੍ਰਕਾਸ਼ ਕੁਮਾਰ ਅਤੇ ਤਿੰਨ ਸਾਲ ਦੀ ਬੇਟੀ ਨਾਲ ਕਾਰ ਰਾਹੀਂ ਕੋਲਕਾਤਾ ਜਾ ਰਹੀ ਸੀ। ਰੀਆ ਦੇ ਪਤੀ ਪ੍ਰਕਾਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਕਤਲ ਗਲੀ ਲੁਟੇਰਿਆਂ ਨੇ ਕੀਤਾ ਹੈ।
Isha Alia Death News: ਬੰਗਾਲ ਵਿੱਚ ਝਾਰਖੰਡ ਦੀ ਅਦਾਕਾਰਾ ਈਸ਼ਾ ਆਲੀਆ (Isha Alia) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, 22 ਸਾਲਾ ਰੀਆ ਕੁਮਾਰੀ ਉਰਫ ਈਸ਼ਾ ਆਲੀਆ ਦੀ ਪੱਛਮੀ ਬੰਗਾਲ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੁੱਧਵਾਰ ਸਵੇਰੇ ਪੱਛਮੀ ਬੰਗਾਲ ਦੇ ਹਾਵੜਾ 'ਚ ਨੈਸ਼ਨਲ ਹਾਈਵੇਅ 16 'ਤੇ ਵਾਪਰੀ। ਇਸ਼ਾ ਆਲੀਆ ਨੂੰ ਕਥਿਤ ਤੌਰ 'ਤੇ ਸਨੈਚਰਾਂ ਨੇ ਗੋਲੀ ਮਾਰ ਦਿੱਤੀ ਹੈ। ਈਸ਼ਾ ਆਪਣੇ ਪਤੀ ਪ੍ਰਕਾਸ਼ ਕੁਮਾਰ ਅਤੇ ਤਿੰਨ ਸਾਲ ਦੀ ਬੇਟੀ ਨਾਲ ਕਾਰ ਰਾਹੀਂ ਰਾਂਚੀ ਤੋਂ ਕੋਲਕਾਤਾ ਜਾ ਰਹੀ ਸੀ।
ਕਾਰ ਰਾਹੀਂ ਜਾ ਰਹੇ ਸੀ ਕੋਲਕਾਤਾ
ਜਾਣਕਾਰੀ ਮੁਤਾਬਕ ਰੀਆ ਆਪਣੇ ਪਤੀ ਪ੍ਰਕਾਸ਼ ਕੁਮਾਰ ਅਤੇ ਤਿੰਨ ਸਾਲ ਦੀ ਬੇਟੀ ਨਾਲ ਕਾਰ ਰਾਹੀਂ ਕੋਲਕਾਤਾ ਜਾ ਰਹੀ ਸੀ। ਰੀਆ ਦੇ ਪਤੀ ਪ੍ਰਕਾਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਕਤਲ ਗਲੀ ਲੁਟੇਰਿਆਂ ਨੇ ਕੀਤਾ ਹੈ। ਹਾਲਾਂਕਿ ਪੁਲਿਸ ਇਸ ਨੂੰ ਸ਼ੱਕੀ ਮਾਮਲਾ ਮੰਨ ਰਹੀ ਹੈ। ਰੀਆ ਦੇ ਪਤੀ ਪ੍ਰਕਾਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੀਆ ਕੁਮਾਰੀ ਝਾਰਖੰਡ ਵਿੱਚ ਈਸ਼ਾ ਆਲੀਆ ਦੇ ਨਾਮ ਨਾਲ ਖੋਰਥਾ ਅਤੇ ਖੇਤਰੀ ਭਾਸ਼ਾਵਾਂ ਦੀ ਐਲਬਮ ਵਿੱਚ ਕੰਮ ਕਰਦੀ ਸੀ।
ਦੱਸ ਦੇਈਏ ਕਿ ਪ੍ਰਕਾਸ਼ ਖੇਤਰੀ ਭਾਸ਼ਾਵਾਂ ਵਿੱਚ ਫਿਲਮਾਂ ਅਤੇ ਐਲਬਮਾਂ ਵੀ ਬਣਾਉਂਦਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਕਾਰ ਵਿੱਚ ਕੋਲਕਾਤਾ ਜਾ ਰਿਹਾ ਸੀ। ਜਦੋਂ ਉਸ ਨੇ ਮਹਾਸ਼ਰੇਖਾ ਪੁਲ ਨੇੜੇ ਕਾਰ ਰੋਕੀ ਤਾਂ ਤਿੰਨ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਉੱਥੇ ਪਹੁੰਚ ਗਏ। ਉਨ੍ਹਾਂ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਦੋਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇੱਕ ਬਦਮਾਸ਼ ਨੇ ਰੀਆ 'ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਰੀਆ ਦੇ ਪਤੀ ਨੇ ਦੱਸਿਆ ਕਿ ਜਿਵੇਂ ਹੀ ਬਦਮਾਸ਼ ਨੇ ਗੋਲੀ ਚਲਾਈ ਤਾਂ ਉਸ ਦੀ ਪਤਨੀ ਉੱਥੇ ਡਿੱਗ ਗਈ। ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਥੋੜ੍ਹਾ ਅੱਗੇ ਜਾ ਕੇ ਸਥਾਨਕ ਲੋਕਾਂ ਤੋਂ ਮਦਦ ਮੰਗੀ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਰੀਆ ਨੂੰ ਤੁਰੰਤ ਉਲੂਬੇਰੀਆ ਉਪ ਮੰਡਲ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ 'ਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।