Afsana Khan: ਅਫਸਾਨਾ ਖਾਨ ਦੀ ਸੋਸ਼ਲ ਮੀਡੀਆਂ ਪੋਸਟ ਨੇ ਜਿੱਤਿਆ ਦਿਲ, ਸਿੱਧੂ ਮੂਸੇਵਾਲਾ ਦੀ ਤਸਵੀਰ ਮੋਬਾਇਲ ਕਵਰ 'ਤੇ ਆਈ ਨਜ਼ਰ
Afsana Khan Pics: ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਫਸਾਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਮਿਰਰ ਸੈਲਫੀ ਸ਼ੇਅਰ ਕੀਤੀ ਹੈ
Afsana Khan Post: ਪੰਜਾਬੀ ਗਾਇਕਾ ਅਫਸਾਨਾ ਖਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਕੈਨੇਡਾ ਵਿੱਚ ਸੀ। ਉੱਥੇ ਉਸ ਨੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਲਾਈਵ ਸ਼ੋਅਜ਼ ਕੀਤੇ। ਇਸ ਦੌਰਾਨ ਆਪਣੇ ਬਿਜ਼ੀ ਸ਼ਡਿਊਲ ਦੇ ਬਾਵਜੂਦ ਅਫਸਾਨਾ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਇਸ ਦੌਰਾਨ ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਫਸਾਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਮਿਰਰ ਸੈਲਫੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਫੋਨ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਮੋਬਾਈਲ ਕਵਰ ਨਜ਼ਰ ਆ ਰਿਹਾ ਹੈ। ਉਸ ਦੀ ਇਸ ਪੋਸਟ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਫਸਾਨਾ ਖਾਨ ਨੇ ਕੈਪਸ਼ਨ ਲਿਖੀ, 'ਮੇਰਾ ਵੱਡਾ ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।' ਦੇਖੋ ਅਫਸਾਨਾ ਖਾਨ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ। ਇੱਥੇ ਉਹ ਵੱਖ ਵੱਖ ਸ਼ਹਿਰਾਂ 'ਚ ਮਿਊਜ਼ਿਕ ਸ਼ੋਅਜ਼ ਕਰ ਰਹੀ ਹੈ। ਇਸ ਦੌਰਾਨ ਉਸ ਨੂੰ ਕਈ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਕਾਫੀ ਟਰੋਲ ਹੋਣਾ ਪਿਆ ਹੈ। ਲੋਕਾਂ ਨੇ ਕਦੇ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਇਆ, ਤਾਂ ਕਦੇ ਉਸ ਦੇ ਮੇਕਅੱਪ ਦਾ। ਪਰ ਇਸ ਪੋਸਟ ਨੇ ਸਭ ਦਾ ਦਿਲ ਜਿੱਤ ਲਿਆ ਹੈ। ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਸਿੱਧੂ ਦਾ ਆਪਣੀ ਭੈਣ ਨਾਲ ਕਾਫੀ ਪਿਆਰ ਸੀ। ਦੋਵੇਂ ਇੱਕ ਦੂਜੇ ਨਾਲ ਖਾਸ ਬੌਂਡਿੰਗ ਸ਼ੇਅਰ ਕਰਦੇ ਸੀ।
ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਇੱਕ ਹੋਰ ਪਾਗਲਪਣ, ਹੁਣ ਚਿਊਇੰਗਮ ਤੋਂ ਬਣਾਈ ਨਵੀਂ ਡਰੈੱਸ