Kaur B: ਹੌਂਗ ਕੌਂਗ 'ਚ ਮਾਂ ਨਾਲ ਛੁੱਟੀਆਂ ਮਨਾ ਰਹੀ ਕੌਰ ਬੀ, ਗਾਇਕਾ ਨੇ ਤਸਵੀਰਾਂ ਸ਼ੇਅਰ ਕਰ ਦਿਖਾਏ ਹੌਂਗ ਕੌਂਗ ਦੇ ਸੁੰਦਰ ਨਜ਼ਾਰੇ
Kaur B Family: ਕੌਰ ਬੀ ਇੰਨੀਂ ਦਿਨੀਂ ਹੌਂਗ ਕੌਂਗ 'ਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ;ਤੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
Kaur B In Hong Kong: ਪੰਜਾਬੀ ਗਾਇਕਾ ਕੌਰ ਬੀ ਕਿਸੇ ਜਾਣ ਪਛਾਣ ਦੀ ਮੋਹਤਾ ਨਹੀਂ ਹੈ। ਉਸ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਮਿਲੀਅਨਜ਼ ਦੀ ਗਿਣਤੀ 'ਚ ਫੈਨਜ਼ ਬਣਾਏ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ।
ਇਹ ਵੀ ਪੜ੍ਹੋ: ਉਰਫੀ ਜਾਵੇਦ ਦਾ ਇੱਕ ਹੋਰ ਪਾਗਲਪਣ, ਹੁਣ ਚਿਊਇੰਗਮ ਤੋਂ ਬਣਾਈ ਨਵੀਂ ਡਰੈੱਸ
ਕੌਰ ਬੀ ਇੰਨੀਂ ਦਿਨੀਂ ਹੌਂਗ ਕੌਂਗ 'ਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ;ਤੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਨਾਲ ਉਹ ਲਗਾਤਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਆਪਣੇ ਫੈਨਜ਼ ਨੂੰ ਹੌਂਗ ਕੌਂਗ ਦੇ ਖੂਬਸੂਰਤ ਨਜ਼ਾਰੇ ਦਿਖਾ ਰਹੀ ਹੈ। ਦੇਖੋ ਕੌਰ ਬੀ ਦੀ ਮਾਂ ਨਾਲ ਖੂਬਸੂਰਤ ਤਸਵੀਰ:
View this post on Instagram
ਕੌਰ ਬੀ ਨੇ ਹੌਂਗ ਕੌਂਗ ਦੀਆਂ ਸ਼ਾਨਦਾਰ ਤੇ ਉੱਚੀਆਂ ਬਿਲਡਿੰਗਾਂ ਦੀਆਂ ਤਸਵੀਰਾਂ ਸ਼ੇਅਰ ਕਰ ਉੱਥੇ ਦੇ ਨਜ਼ਾਰੇ ਦਿਖਾਏ ਹਨ। ਦੇਖੋ ਇਹ ਤਸਵੀਰਾਂ:
View this post on Instagram
ਇਸ ਦੇ ਨਾਲ ਨਾਲ ਇਕ ਬੇਹੱਦ ਖੂਬਸੂਰਤ ਵੀਡੀਓ ਵੀ ਸ਼ੇਅਰ ਕੀਤੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਕੌਰ ਬੀ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਹ ਇੰਡਸਟਰੀ 'ਚ ਕਾਫੀ ਜ਼ਿਆਦਾ ਐਕਟਿਵ ਹੈ। ਉਸ ਦਾ ਹਾਲ ਹੀ 'ਚ ਗਾਣਾ 'ਕੰਗਣੇ' ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਕੌਰ ਬੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 4 ਮਿਲੀਅਨ ਯਾਨਿ 40 ਲੱਖ ਫਾਲੋਅਰਜ਼ ਹਨ।