'ਬਿਗ ਬੌਸ-15' ਦਾ ਹਿੱਸਾ ਨਹੀਂ ਹੋਵੇਗੀ ਅਫਸਾਨਾ ਖ਼ਾਨ, ਜਾਣੋ ਕੀ ਹੈ ਵਜ੍ਹਾ?
ਪੰਜਾਬੀ ਸਿੰਗਰ ਅਫਸਾਨਾ ਖ਼ਾਨ ਬਿਗ ਬੌਸ 15 ਦਾ ਹਿੱਸਾ ਨਹੀਂ ਹੋਵੇਗੀ। ਅਫਸਾਨਾ ਖ਼ਾਨ ਨੇ ਬਿਗ ਬੌਸ 15 ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ। ਖਰਾਬ ਸਹਿਤ ਕਾਰਨ ਅਫਸਾਨਾ ਨੇ ਇਸ ਸ਼ੋਅ 'ਚ ਨਾ ਜਾਣ ਦਾ ਫੈਂਸਲਾ ਲਿਆ।
ਪੰਜਾਬੀ ਸਿੰਗਰ ਅਫਸਾਨਾ ਖ਼ਾਨ ਬਿਗ ਬੌਸ 15 ਦਾ ਹਿੱਸਾ ਨਹੀਂ ਹੋਵੇਗੀ। ਅਫਸਾਨਾ ਖ਼ਾਨ ਨੇ ਬਿਗ ਬੌਸ 15 ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ। ਖਰਾਬ ਸਹਿਤ ਕਾਰਨ ਅਫਸਾਨਾ ਨੇ ਇਸ ਸ਼ੋਅ 'ਚ ਨਾ ਜਾਣ ਦਾ ਫੈਂਸਲਾ ਲਿਆ। ਕੁਝ ਦਿਨ ਪਹਿਲਾਂ ਅਫਸਾਨਾ ਖ਼ਾਨ ਤੇ ਉਨ੍ਹਾਂ ਦੇ ਮੰਗੇਤਰ ਸਾਜ਼ ਬਿਗ ਬੌਸ 15 ਲਈ ਰਵਾਨਾ ਹੋਏ ਸੀ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਹੀ ਸ਼ੇਅਰ ਕੀਤੀ ਸੀ। ਪਰ ਹੁਣ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ।
ਰਿਊਮਰਸ ਦਾ ਕਹਿਣਾ ਹੈ ਕਿ ਅਫਸਾਨਾ ਨੇ ਬਿਗ ਬੌਸ 'ਚ ਜਾਣ ਤੋਂ ਪਹਿਲਾ ਹੀ ਰਿਵਿਲ ਕਰ ਦਿੱਤਾ ਸੀ ਕਿ ਉਹ ਸ਼ੋਅ 'ਚ ਜਾ ਰਹੀ ਹੈ, ਜੋ ਕਿ ਕਾਂਟ੍ਰੈਕਟ ਦੇ ਖਿਲਾਫ ਹੁੰਦਾ ਹੈ। ਇਸ ਕਰਕੇ ਵੀ ਸ਼ੋਅ 'ਚ ਜਾਨ ਦੀ ਦਿੱਕਤ ਦੀ ਗੱਲ ਕਹੀ ਜਾ ਰਹੀ ਹੈ। ਪਰ ਅਫਸਾਨਾ ਨੇ ਸਾਫ਼ ਤੌਰ 'ਤੇ ਕਿਹਾ ਕਿ ਮੇਰੀ ਸਹਿਤ ਖਰਾਬ ਹੋਣ ਦੇ ਕਾਰਨ ਸ਼ੋਅ 'ਚ ਨਹੀਂ ਜਾ ਰਹੀ ਹਾਂ। ਅਫਸਾਨਾ ਨੇ ਫੈਨਜ਼ ਤੋਂ ਮੁਆਫੀ ਵੀ ਮੰਗੀ ਤੇ ਠੀਕ ਹੋਣ ਲਈ ਦੁਆ ਕਰਨ ਦੀ ਅਪੀਲ ਵੀ ਕੀਤੀ।
ਕੁਝ ਦਿਨ ਪਹਿਲਾਂ ਬਿਗ ਬੌਸ 15 ਦਾ ਇਕ ਪਰੋਮੋ ਵੀ ਸਾਹਮਣੇ ਆਇਆ ਸੀ। ਜਿਸ 'ਚ ਅਫਸਾਨਾ ਖ਼ਾਨ ਦੀ ਝਲਕ ਦੇਖੀ ਗਈ ਸੀ। ਪਰ ਹੁਣ ਪੰਜਾਬ ਦੀ ਇਹ ਮਸ਼ਹੂਰ ਗਾਇਕਾ ਮੋਸਟ ਪੋਪੁਲਰ ਸ਼ੋਅ 'ਚ ਨਹੀਂ ਦੇਖੀ ਜਾਵੇਗੀ। ਬਿਗ ਬੌਸ 15 ਦਾ ਆਗਾਜ਼ ਜਲਦ ਕੀਤਾ ਜਾਵੇਗਾ।
ਰਿਪੋਰਟਾਂ ਦੇ ਅਨੁਸਾਰ, ਬਿੱਗ ਬੌਸ ਦੇ ਆਗਾਮੀ ਸੀਜ਼ਨ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਹੋਵੇਗੀ। ਅਤੇ ਬਿੱਗ ਬੌਸ ਓਟੀਟੀ ਦੇ ਜੇਤੂ ਅਤੇ ਕੁਝ ਹੋਰ ਪ੍ਰਤੀਯੋਗੀ ਬਿਗ ਬੌਸ 15 ਦੇ ਘਰ ਦੇ ਸਾਥੀਆਂ ਵਿੱਚ ਸ਼ਾਮਲ ਹੋਣਗੇ। ਬੀਬੀ 15, 3 ਅਕਤੂਬਰ ਤੋਂ ਓਨ ਏਅਰ ਹੋਵੇਗਾ ਅਤੇ ਪ੍ਰਸ਼ੰਸਕ ਇਸਦੇ ਲਈ ਬਹੁਤ ਉਤਸ਼ਾਹਿਤ ਹਨ।