ਪੜਚੋਲ ਕਰੋ

ਦਿਲਜੀਤ ਦੇ ਹੱਕ 'ਚ ਖੜੇ ਪੰਜਾਬੀ ਕਲਾਕਾਰ, ਕੰਗਨਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ 'ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ 'ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ। ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਣਾ ਖਿਲਾਫ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ।ਕੰਗਨਾ ਖਿਲਾਫ ਇਹ ਦੂਜਾ ਕਾਨੂੰਨੀ ਨੋਟਿਸ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਜ਼ੀਰਕਪੁਰ ਸ਼ਹਿਰ ਦੇ ਇਕ ਵਕੀਲ ਨੇ 2 ਦਸੰਬਰ ਨੂੰ ਕੰਗਨਾ ਰਣੌਤ ਦੇ ਟਵੀਟ ਕਰਕੇ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਮੀਕਾ ਸਿੰਘ, ਐਮੀ ਵਿਰਕ , ਜੈਜ਼ੀ ਬੀ ਤੇ ਰਣਜੀਤ ਬਾਵਾ ਸਣੇ ਪੰਜਾਬ ਦੇ ਕਈ ਕਲਾਕਾਰਾਂ ਨੇ ਕੰਗਨਾ ਨਾਲ ਹੋਈ ਬਹਿਸ ਵਿਚ ਦਿਲਜੀਤ ਦੁਸਾਂਝ ਦਾ ਸਮਰਥਨ ਕਰ ਕੰਗਨਾ ਦੀ ਅਲੋਚਨਾ ਕੀਤੀ ਹੈ। ਦਿਲਜੀਤ ਤੇ ਕੰਗਨਾ ਦੀ ਟਵਿੱਟਰ ਵਾਰ ਤੋਂ ਬਾਅਦ , ਮੀਕਾ ਸਿੰਘ ਨੇ ਕਿਹਾ ਕਿ "ਮੈਨੂੰ ਅਫਸੋਸ ਹੈ ਜਦ ਕੰਗਨਾ ਦੇ ਬੰਗਲੇ ਨੂੰ ਢਾਹਿਆ ਗਿਆ ਤਾਂ ਮੈਂ ਉਸਦਾ ਸਾਥ ਦਿੱਤਾ ਸੀ। ਕੰਗਨਾ ਨੇ ਜਿਸ ਬਜ਼ੁਰਗ ਮਾਤਾ ਤੇ ਟਿਪਣੀ ਕੀਤੀ ਹੈ ਉਸਦੇ ਲਈ ਉਸਨੂੰ ਮਾਫੀ ਮੰਗਣੀ ਚਾਹੀਦੀ ਹੈ।ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਔਰਤ ਹੋ ਕੇ ਕਿਸੇ ਔਰਤ ਲਈ ਏਦਾਂ ਦੀ ਟਿਪਣੀ ਕਰਦੇ ਹੋ।" ਰਣਜੀਤ ਬਾਵਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕਰਦਿਆਂ ਕੰਗਨਾ ਨੂੰ ਕਿਹਾ ਕਿ "ਜਿਸ ਨਾਲ ਤੂੰ ਪੰਗੇ ਲੈ ਰਹੀ ਏਂ। ਉਹ 2002 ਤੇਰਾ ਓਦੋ ਅਤਾ ਪਤਾ ਵੀ ਨਹੀ ਸੀ , "ਢੁੱਕੀ ਕੱਢੀ ਪਾਈ ਆ ਜੱਟ ਨੇ , we all love him ਤੇ ਸਰਦਾਰ ਕਦੇ ਕਿਸੇ ਦੀ ਗੁਲਾਮੀ ਨਹੀਂ ਕਰਦੇ, ਆਪਣੇ ਦਮ ਤੇ ਅੱਗੇ ਆਏ ਆ " ਇਹੀ ਨਹੀ ਰਣਜੀਤ ਬਾਵਾ ਨੇ ਇਕ ਹੋਰ ਟਵੀਟ ਕੀਤਾ ਕਿ "ਹੁਣ ਕੰਗਨਾ ਨੂੰ ਜਵਾਬ ਇਕ ਗਾਣੇ ਰਹੀ ਦਿੱਤਾ ਜਾਏਗਾ, ਜਿਸ ਗੀਤ ਦਾ ਨਾਮ 'ਕੰਗਨਾ' ਹੀ ਹੈ। ਇਹਨੂੰ ਇਸੇ ਦੇ ਗਾਣੇ ਤੇ ਨਚਾਵਾਂਗੇ , ਜਲਦੀ ਰਿਲੀਜ਼ ਕਰ ਰਹੇ ਆ ਗਾਣਾ।" ਬੋਲੀਵੁਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਿਪੀ ਗਰੇਵਾਲ ਨੇ ਟਵੀਟ ਕੀਤਾ ਕਿ ਜਦ ਵੀ ਤੁਹਾਡੀਆਂ ਫ਼ਿਲਮਾਂ ਪੰਜਾਬ 'ਚ ਸ਼ੂਟ ਹੁੰਦੀਆਂ ਨੇ ਅਸੀਂ ਖੁੱਲ੍ਹੇ ਦਿਲ ਨਾਲ ਤੁਹਾਡਾ ਸਵਾਗਤ ਕਰਦੇ ਹਾਂ , ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਨਾ ਇੱਕ ਸ਼ਬਦ ਲਿਖਿਆ ਅਤੇ ਨਾ ਹੀ ਬੋਲਿਆ। ਗਾਇਕ ਜੈਜ਼ੀ ਬੀ ਕੈਨੇਡਾ 'ਚ ਕਿਸਾਨਾਂ ਦੇ ਹੱਕ 'ਚ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋ ਰਹੇ ਹਨ। ਜੈਜ਼ੀ ਬੀ ਨੇ ਕੰਗਨਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ , ਜਿਹੜਾ ਸਾਡੀ ਇੱਜਤ ਕਰਦਾ ਓਹਨੂੰ ਦੁਗਣੀ ਇੱਜ਼ਤ ਦਿੰਦੇ ਹਾਂ , ਤੇ ਜਿਹੜਾ ਸਾਡੀ ਮਾਵਾਂ ਨੂੰ ਗਲੱਤ ਬੋਲਦਾ ਉਸਦੀ ਚੌਗਣੀ ਬੇਜ਼ਤੀ ਵੀ ਕਰਦੇ ਹਾਂ ..

ਟਾਪ ਹੈਡਲਾਈਨ

Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget