Shyam Ramsay: ਅਸਲੀ ਜ਼ਿੰਦਗੀ 'ਚ ਚੁੜੈਲ ਮਿਲਣ ਤੋਂ ਬਾਅਦ ਸ਼ਾਮ ਰਾਮਸੇ ਨੇ ਬਣਾਈ ਸੀ 'ਵੀਰਾਨਾ', ਪੜ੍ਹੋ ਇਹ ਡਰਾਉਣਾ ਕਿੱਸਾ
Veerana Movie: 1983 ਦੌਰਾਨ ਰਾਮਸੇ ਮਹਾਬਲੇਸ਼ਵਰ 'ਚ ਫਿਲਮ ਪੁਰਾਣ ਮੰਦਰ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਟੀਮ ਮੁੰਬਈ ਪਰਤ ਗਈ, ਪਰ ਸ਼ਿਆਮ ਰਾਮਸੇ ਉੱਥੇ ਰਹਿ ਗਏ। ਜਦੋਂ ਉਹ ਕਾਰ ਰਾਹੀਂ ਮੁੰਬਈ ਵਾਪਸ ਆ ਰਿਹਾ ਸੀ ਤਾਂ...
Shyam Ramsay Veerana: 80 ਅਤੇ 90 ਦਾ ਦਹਾਕਾ... ਬਾਲੀਵੁੱਡ ਦਾ ਉਹ ਦੌਰ, ਜਦੋਂ ਅਮਿਤਾਭ ਬੱਚਨ ਦੀਆਂ ਫਿਲਮਾਂ ਦਾ ਜਾਦੂ ਸਾਰਿਆਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਇਸੇ ਦੌਰ 'ਚ ਬਾਲੀਵੁੱਡ 'ਚ ਹੌਰਰ ਸਿਨੇਮਾ ਦਾ ਕ੍ਰੇਜ਼ ਵੀ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਉਨ੍ਹਾਂ ਫਿਲਮਾਂ ਦਾ ਸ਼ੌਕੀਨ ਬਣ ਗਿਆ,ਇਨ੍ਹਾਂ ਫਿਲਮਾਂ ਨੂੰ ਇਕੱਲੇ ਦੇਖਣਾ ਮੁਸ਼ਕਲ ਹੁੰਦਾ ਸੀ। ਸਿਨੇਮਾ ਵਿੱਚ ਇਸ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਸ਼ਿਆਮ ਰਾਮਸੇ ਸਨ। ਆਓ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਤੋਂ ਜਾਣੂ ਕਰਵਾਉਂਦੇ ਹਾਂ, ਜਿਸ ਕਾਰਨ ਉਨ੍ਹਾਂ ਨੇ ਡਰਾਉਣੀ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਸਿਨੇਮਾ ਨੂੰ ਦਿੱਤਾ ਨਵਾਂ ਰੰਗ-ਰੂਪ
17 ਮਈ 1952 ਨੂੰ ਮੁੰਬਈ ਵਿੱਚ ਜਨਮੇ, ਸ਼ਿਆਮ ਰਾਮਸੇ ਉਨ੍ਹਾਂ ਸੱਤ ਰਾਮਸੇ ਭਰਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 1970 ਅਤੇ 1980 ਦੇ ਦਹਾਕੇ ਵਿੱਚ ਭਾਰਤੀ ਸਿਨੇਮਾ ਨੂੰ ਨਵਾਂ ਰੂਪ ਦਿੱਤਾ। ਰਾਮਸੇ ਬ੍ਰਦਰਜ਼ ਦੇ ਇਸ ਸਮੂਹ ਵਿੱਚ, ਸ਼ਿਆਮ ਰਾਮਸੇ ਨੂੰ ਮੁਖੀ ਮੰਨਿਆ ਜਾਂਦਾ ਸੀ। ਉਸਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਡਰਾਉਣੀਆਂ ਫਿਲਮਾਂ ਬਣਾਈਆਂ, ਜਿਸ ਵਿੱਚ ਦਰਵਾਜ਼ਾ, ਪੁਰਾਣਾ ਮੰਦਰ, ਵੀਰਾਨਾ, ਦੋ ਗਜ ਜ਼ਮੀਨ ਕੇ ਨੀਚੇ, ਸਾਮਰੀ, ਤਹਿਖਾਨਾ, ਡਾਕ ਬੰਗਲਾ, ਪੁਰਾਨੀ ਹਵੇਲੀ, ਸ਼ੈਤਾਨ ਇਲਾਕ ਅਤੇ ਬੰਦ ਦਰਵਾਜ਼ਾ ਵਰਗੀਆਂ ਫਿਲਮਾਂ ਸ਼ਾਮਲ ਹਨ।
ਇਸ ਤਰ੍ਹਾਂ ਡਰਾਉਣੀਆਂ ਫਿਲਮਾਂ ਬਣਾਉਣ ਦਾ ਵਿਚਾਰ ਆਇਆ
ਕਿਹਾ ਜਾਂਦਾ ਹੈ ਕਿ ਸ਼ਿਆਮ ਰਾਮਸੇ ਨੂੰ ਡਰਾਉਣੀ ਫਿਲਮਾਂ ਬਣਾਉਣ ਦਾ ਵਿਚਾਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇਕ ਘਟਨਾ ਤੋਂ ਆਇਆ ਸੀ। ਫਤਿਹਚੰਦ ਰਾਮਸੇ ਦੀ ਪੋਤੀ ਅਲੀਸ਼ਾ ਪ੍ਰੀਤੀ ਕ੍ਰਿਪਲਾਨੀ ਨੇ ਆਪਣੀ ਕਿਤਾਬ ‘ਘੋਸਟ ਇਨ ਅਵਰ ਬੈਕਯਾਰਡ’ ਵਿੱਚ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ। ਉਸ ਨੇ ਦੱਸਿਆ ਸੀ ਕਿ 1983 ਦੌਰਾਨ ਸ਼ਿਆਮ ਰਾਮਸੇ ਮਹਾਬਲੇਸ਼ਵਰ 'ਚ ਫਿਲਮ ਪੁਰਾਣ ਮੰਦਰ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਪੂਰੀ ਟੀਮ ਮੁੰਬਈ ਪਰਤ ਗਈ, ਪਰ ਸ਼ਿਆਮ ਰਾਮਸੇ ਉੱਥੇ ਹੀ ਰਹਿ ਗਏ। ਜਦੋਂ ਉਹ ਕਾਰ ਰਾਹੀਂ ਮੁੰਬਈ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਉਸ ਤੋਂ ਲਿਫਟ ਮੰਗੀ। ਜਦੋਂ ਸ਼ਿਆਮ ਰਾਮਸੇ ਨੇ ਕਾਰ ਰੋਕੀ ਤਾਂ ਔਰਤ ਨਾਲ ਵਾਲੀ ਸੀਟ 'ਤੇ ਬੈਠ ਗਈ। ਸ਼ਿਆਮ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਚੁੱਪ ਰਹੀ। ਅਚਾਨਕ ਜਦੋਂ ਰਾਮਸੇ ਦੀ ਨਜ਼ਰ ਉਸ ਔਰਤ ਦੇ ਪੈਰਾਂ 'ਤੇ ਪਈ, ਤਾਂ ਉਹ ਨਜ਼ਾਰਾ ਦੇਖ ਰਾਮਸੇ ਬੁਰੀ ਤਰ੍ਹਾਂ ਡਰ ਗਏ। ਦਰਅਸਲ, ਉਸ ਔਰਤ ਦੇ ਪੈਰ ਪੁੱਠੇ ਸੀ।
ਅਸਲੀ ਚੁੜੈਲ ਦੇਖ ਇਹੋ ਜਿਹੀ ਹੋ ਗਈ ਸੀ ਰਾਮਸੇ ਦੀ ਹਾਲਤ
ਕਿਹਾ ਜਾਂਦਾ ਹੈ ਕਿ ਇਹ ਦ੍ਰਿਸ਼ ਦੇਖ ਕੇ ਸ਼ਿਆਮ ਰਾਮਸੇ ਦੀ ਹਾਲਤ ਵਿਗੜ ਗਈ। ਉਸ ਨੇ ਘਬਰਾ ਕੇ ਕਾਰ ਦੀ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਔਰਤ ਕਾਰ ਤੋਂ ਹੇਠਾਂ ਉਤਰ ਗਈ ਅਤੇ ਹਨੇਰੇ 'ਚ ਗਾਇਬ ਹੋ ਗਈ। ਇਸ ਤੋਂ ਬਾਅਦ ਸ਼ਿਆਮ ਰਾਮਸੇ ਨੇ ਕਾਰ ਨੂੰ ਇੰਨੀ ਤੇਜ਼ੀ ਨਾਲ ਭਜਾਇਆ, ਕਿ ਕਾਰ ਉਨ੍ਹਾਂ ਨੇ ਮੁੰਬਈ ਆ ਕੇ ਹੀ ਰੋਕੀ। ਇਸ ਘਟਨਾ ਤੋਂ ਪੰਜ ਸਾਲ ਬਾਅਦ ਸ਼ਿਆਮ ਰਾਮਸੇ ਨੇ ਫਿਲਮ 'ਵੀਰਾਨਾ' ਬਣਾਈ। ਦੱਸ ਦਈਏ ਕਿ ਭਾਰਤੀ ਸਿਨੇਮਾ ਨੂੰ ਨਵੀਂ ਸ਼ੈਲੀ ਦੇਣ ਵਾਲੇ ਸ਼ਿਆਮ ਰਾਮਸੇ ਨੇ 18 ਸਤੰਬਰ 2019 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 67 ਸਾਲ ਦੇ ਸਨ।
ਇਹ ਵੀ ਪੜ੍ਹੋ: ਬਾਲੀਵੁੱਡ ਗਾਇਕ ਕੇਕੇ ਦੀ ਅੱਜ ਪਹਿਲੀ ਬਰਸੀਿ, ਸੁਣੋ ਮਰਹੂਮ ਗਾਇਕ ਦੇ ਬੈਸਟ ਗਾਣੇ