ਗੀਤ ‘ਰੱਬ ਦਾ ਬੰਦਾ-2’ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੂਟ ਕੀਤਾ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਅਹਿਨ ਵਾਨੀ ਵਾਤਿਸ਼ ਅਜਿਹਾ ਪੰਜਾਬੀ ਫ਼ਨਕਾਰ ਹੈ, ਜਿਸ ਨੇ ਹਮੇਸ਼ਾਂ ਲੀਕ ਤੋਂ ਹੱਟਕੇ ਗਾਇਆ ਹੈ। ਆਪਣੇ ਗੀਤ ‘ਲਲਾਰ ਵੇ’, ‘ਕਲੀਰ੍ਹੇ’, ‘ਬਾਬਲੇ ਦੀ ਪੱਗ’, ‘ਰੱਬ ਦਾ ਬੰਦਾ’, ‘ਇਸ ਗੀਤ ਦਾ ਕੋਈ ਨਾਮ ਨਹੀਂ’ ਰਾਹੀਂ ਥੋੜ੍ਹੇ ਹੀ ਸਮੇਂ ‘ਚ ਲੱਖਾਂ ਪ੍ਰਸ਼ੰਸਕ ਨੂੰ ਮੁਰੀਦ ਬਣਾ ਲਿਆ। ਗੀਤ ਦੇ ਬੋਲਾਂ ਦੀ ਗੱਲ ਹੋਵੇ ਜਾਂ ਭਾਵੇਂ ਫਿਲਮਾਉਣ ਦੀ, ਉਹ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ‘ਚ ਵਿਸ਼ਵਾਸ ਰੱਖਦਾ ਹੈ। ਉਹ ਮੰਨਦਾ ਹੈ ਕਿ ਜ਼ਰੂਰੀ ਨਹੀਂ ਗੀਤਾਂ ‘ਚ ਹਿੰਸਾ ਦਿਖਾ ਕੇ ਹੀ ਉਨ੍ਹਾਂ ਨੂੰ ਹਿੱਟ ਕੀਤਾ ਜਾਵੇ, ਕੁਝ ਵੱਖਰਾ ਕਰਕੇ ਵੀ ਗੀਤ ਹਿੱਟ ਕੀਤਾ ਜਾ ਸਕਦਾ ਹੈ।