ਪੜਚੋਲ ਕਰੋ

ਨੋਟਾਂ 'ਤੇ ਅਨੁਪਮ ਖੇਰ ਦੀ ਤਸਵੀਰ ਛਾਪਕੇ ਵਪਾਰੀ ਨਾਲ ਮਾਰੀ ਡੇਢ ਕਰੋੜ ਦੀ ਠੱਗੀ, ਅਦਾਕਾਰ ਨੇ ਕਿਹਾ- ਕੁਝ ਵੀ ਹੋ ਸਕਦਾ....

Gujarat News: ਅਹਿਮਦਾਬਾਦ 'ਚ ਪੁਲਿਸ ਨੇ 500 ਰੁਪਏ ਦੇ ਹਜ਼ਾਰਾਂ ਨਕਲੀ ਨੋਟ ਜ਼ਬਤ ਕੀਤੇ ਹਨ, ਜਿਨ੍ਹਾਂ 'ਤੇ ਅਨੁਪਮ ਖੇਰ ਦੀ ਤਸਵੀਰ ਛਪੀ ਹੋਈ ਸੀ। ਨੋਟ 'ਤੇ RBI ਦੀ ਬਜਾਏ Resole Bank of India ਲਿਖਿਆ ਹੋਇਆ ਹੈ।

Fake Currency with Anupam Kher Picture: ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਿੰਦੀ ਸਿਨੇਮਾ ਦੇ ਉੱਘੇ ਕਲਾਕਾਰ ਅਨੁਪਮ ਖੇਰ (anupam kher ) ਦੀਆਂ ਤਸਵੀਰਾਂ ਨੋਟਾਂ ਉੱਤੇ ਮਹਾਤਮਾ ਗਾਂਧੀ ਦੀ ਬਜਾਏ ਛਪੀਆਂ ਪਾਈਆਂ ਗਈਆਂ ਹਨ। ਅਹਿਮਦਾਬਾਦ ਪੁਲਿਸ ਨੇ ਅਜਿਹੇ 500 ਰੁਪਏ ਦੇ ਹਜ਼ਾਰਾਂ ਨੋਟ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੁੱਲ ਰਕਮ 1 ਕਰੋੜ 60 ਲੱਖ ਰੁਪਏ ਦੱਸੀ ਜਾਂਦੀ ਹੈ।

ਇੰਨਾ ਹੀ ਨਹੀਂ ਨੋਟ 'ਤੇ 'ਰਿਜ਼ਰਵ ਬੈਂਕ ਆਫ ਇੰਡੀਆ' ਦੀ ਥਾਂ 'ਰਜ਼ੋਲ ਬੈਂਕ ਆਫ ਇੰਡੀਆ' ਲਿਖਿਆ ਹੋਇਆ ਹੈ। ਇਨ੍ਹਾਂ ਨਕਲੀ ਨੋਟਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਖੁਦ ਅਨੁਪਮ ਖੇਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੇ ਪ੍ਰਿੰਟ ਕੀਤੇ ਨੋਟ ਦੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਹੈ

ਇਸ ਵਾਇਰਲ ਵੀਡੀਓ ਨੂੰ ਦੇਖ ਕੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਖ਼ੁਦ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਪੋਸਟ 'ਚ ਲਿਖਿਆ, "ਲਓ ਕਰ ਲਓ ਗੱਲ ! ਪੰਜ ਸੌ ਰੁਪਏ ਦੇ ਨੋਟ 'ਤੇ ਗਾਂਧੀ ਜੀ ਦੀ ਫੋਟੋ ਦੀ ਬਜਾਏ ਮੇਰੀ ਫੋਟੋ ? ਕੁਝ ਵੀ ਹੋ ਸਕਦਾ ਹੈ!"

ਨੋਟ 'ਤੇ ਭਾਰਤੀ ਰਿਜ਼ਰਵ ਬੈਂਕ ਦੀ ਬਜਾਏ ਰਿਜ਼ੋਲ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ, ਨੋਟਾਂ ਦੇ ਬੰਡਲ 'ਤੇ SBI ਦਾ ਨਾਮ ਵੀ ਛਾਪਿਆ ਗਿਆ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਧੋਖਾਧੜੀ ਦੀ ਵਿਉਂਤਬੰਦੀ ਲੰਬੀ ਹੈ ਅਤੇ ਡੂੰਘਾਈ ਨਾਲ ਕੀਤੀ ਗਈ ਹੈ।

ਦਰਅਸਲ, ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ ਮੁਤਾਬਕ ਇੱਕ ਸਰਾਫਾ ਵਪਾਰੀ ਮੇਹੁਲ ਠੱਕਰ ਕੋਲੋਂ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਸਰਾਫਾ ਵਪਾਰੀ ਨੇ ਦੱਸਿਆ ਕਿ ਉਸ ਨੂੰ 1 ਕਰੋੜ 60 ਲੱਖ ਰੁਪਏ ਨਕਦ ਦਿੱਤੇ ਜਾਣੇ ਸਨ। ਇੱਕ ਵਿਅਕਤੀ ਨੇ ਆਪਣਾ ਬੈਗ ਨਕਦੀ ਨਾਲ ਭਰ ਲਿਆ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਮਹਾਤਮਾ ਗਾਂਧੀ ਦੀ ਥਾਂ ਅਨੁਪਮ ਖੇਰ ਦੀ ਤਸਵੀਰ ਦੇ ਨਾਲ ਨਕਲੀ ਨੋਟ ਮਿਲੇ।

ਕਾਰੋਬਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨੋਟ ਕਿਵੇਂ ਬਣੇ ਅਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਕੌਣ ਹੈ ? ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਨਕਲੀ ਨੋਟ ਕਿੱਥੋਂ ਛਾਪੇ ਜਾ ਰਹੇ ਹਨ ਅਤੇ ਅਜਿਹੀਆਂ ਕਿੰਨੀਆਂ ਜਾਅਲੀ ਕਰੰਸੀਆਂ ਚਲਾਈਆਂ ਗਈਆਂ ਹਨ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ

Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ

Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ

Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ

ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ
Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ

Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ

Punjab News: ਗਿਆਨੀ ਹਰਪ੍ਰੀਤ ਸਿੰਘ ਤੋਂ SGPC ਨੇ ਵਾਪਸ ਲਿਆ ਚਾਰਜ, ਹੁਣ ਬਦਲਿਆ ਜਾ ਸਕਦਾ ਅਕਾਲੀ ਦਲ ਲਈ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ?

Farmer Protest: VC ਰਾਹੀਂ SC 'ਚ ਪੇਸ਼ ਹੋਏ ਜਗਜੀਤ ਡੱਲੇਵਾਲ, ਕਿਹਾ-1 ਹਫਤੇ ਲਈ ਹਸਪਤਾਲ ਹੋ ਜਾਓ ਦਾਖ਼ਲ, ਮੰਗੀ ਮੈਡੀਕਲ ਰਿਪੋਰਟ

Embed widget