Aishwarya Rai: ਐਸ਼ਵਰਿਆ ਨੇ ਇਕੱਲੇ ਮਨਾਇਆ ਧੀ ਆਰਾਧਿਆ ਦਾ ਜਨਮਦਿਨ, ਲੋਕ ਬੋਲੇ- ਬੱਚਨ ਪਰਿਵਾਰ ਕਿੱਥੇ, ਤਲਾਕ ਪੱਕਾ ਹੋ ਗਿਆ ਲੱਗਦਾ ?
Aishwarya Rai Celebrate Aradhya Birthday: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਪਿਛਲੇ ਕੁਝ ਸਮੇਂ ਤੋਂ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਸ਼ਵਰਿਆ
Aishwarya Rai Celebrate Aradhya Birthday: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਪਿਛਲੇ ਕੁਝ ਸਮੇਂ ਤੋਂ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਸ਼ਵਰਿਆ ਅਤੇ ਅਭਿਸ਼ੇਕ ਇਕ-ਦੂਜੇ ਤੋਂ ਵੱਖ ਹੋ ਗਏ ਹਨ ਅਤੇ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਇਸ ਦੌਰਾਨ ਐਸ਼ ਨੇ ਬੇਟੀ ਆਰਾਧਿਆ ਨੇ 16 ਨਵੰਬਰ ਨੂੰ 13ਵਾਂ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਆਰਾਧਿਆ ਆਪਣੀ ਨਾਨੀ ਅਤੇ ਮਾਂ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ, ਪਰ ਬੱਚਨ ਪਰਿਵਾਰ ਵੱਲੋਂ ਇਕ ਵੀ ਫੋਟੋ 'ਚ ਨਜ਼ਰ ਨਹੀਂ ਆਈ। ਜਿਸ ਕਾਰਨ ਲੋਕ ਹੁਣ ਐਸ਼ਵਰਿਆ 'ਤੇ ਸਵਾਲ ਚੁੱਕ ਰਹੇ ਹਨ।
ਐਸ਼ਵਰਿਆ ਰਾਏ ਨੇ ਬੇਟੀ ਆਰਾਧਿਆ ਦੇ ਜਨਮਦਿਨ 'ਤੇ ਦਿਖਾਈ ਝਲਕ
ਅਦਾਕਾਰਾ ਐਸ਼ਵਰਿਆ ਰਾਏ ਨੇ ਇਸ ਪੋਸਟ 'ਚ ਆਪਣੀ ਬੇਟੀ ਆਰਾਧਿਆ ਦੇ ਜਨਮਦਿਨ ਦੀ ਝਲਕ ਦਿਖਾਈ ਹੈ। ਪਹਿਲੀ ਤਸਵੀਰ 'ਚ ਆਰਾਧਿਆ ਆਪਣੇ ਨਾਨਾ ਦੀ ਤਸਵੀਰ ਅੱਗੇ ਸਿਰ ਝੁਕਾ ਕੇ ਖੜ੍ਹੀ ਹੈ, ਜਦਕਿ ਦੂਜੀ ਤਸਵੀਰ 'ਚ ਐਸ਼ਵਰਿਆ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਰਹੀ ਹੈ। ਤੀਜੀ ਤਸਵੀਰ ਵਿੱਚ ਆਰਾਧਿਆ ਆਪਣੀ ਨਾਨੀ ਨਾਲ ਖੜ੍ਹੀ ਹੈ ਅਤੇ ਪੋਜ਼ ਦੇ ਰਹੀ ਹੈ। ਆਖਰੀ ਫੋਟੋ ਵਿੱਚ, ਸਟਾਰਕਿਡ ਸਿਲਵਰ ਪਹਿਰਾਵੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, 'ਮੇਰੀ ਜ਼ਿੰਦਗੀ ਦੇ ਦੋ ਸਭ ਤੋਂ ਪਿਆਰੇ ਲੋਕ ਡੈਡੀ ਅਤੇ ਆਰਾਧਿਆ ਨੂੰ ਜਨਮਦਿਨ ਮੁਬਾਰਕ। ਮੇਰਾ ਦਿਲ, ਮੇਰੀ ਆਤਮਾ।'
View this post on Instagram
ਐਸ਼ਵਰਿਆ ਰਾਏ ਦੀ ਪੋਸਟ 'ਤੇ ਲੋਕਾਂ ਨੇ ਤਿੱਖੇ ਸਵਾਲ ਚੁੱਕੇ
ਹਾਲਾਂਕਿ ਇਨ੍ਹਾਂ ਸਾਰੀਆਂ ਤਸਵੀਰਾਂ ਤੋਂ ਬੱਚਨ ਪਰਿਵਾਰ ਗਾਇਬ ਹੈ। ਅਜਿਹੇ 'ਚ ਲੋਕ ਹੁਣ ਐਸ਼ਵਰਿਆ 'ਤੇ ਸਵਾਲ ਕਰ ਰਹੇ ਹਨ। ਐਸ਼ਵਰਿਆ ਦੀ ਇਸ ਪੋਸਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, 'ਬੱਚਨ ਪਰਿਵਾਰ ਕਿੱਥੇ ਹੈ?' ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਨ੍ਹਾਂ ਤਸਵੀਰਾਂ 'ਚ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਕਿਤੇ ਨਹੀਂ ਹਨ। ਕੀ ਇਸਦਾ ਮਤਲਬ ਇਹ ਹੈ ਕਿ ਤਲਾਕ ਦੀ ਗੱਲ ਸੱਚ ਹੈ? ਐਸ਼ਵਰਿਆ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ, 'ਤਲਾਕ ਪੱਕਾ ਹੋ ਗਿਆ ਲੱਗਦਾ ਹੈ।