(Source: ECI/ABP News)
ਸਾਰਾ ਅਲੀ ਖਾਨ ਨੂੰ ਹੋਇਆ ਅਕਸ਼ੈ ਕੁਮਾਰ ਨਾਲ ਪਿਆਰ, ਛੇਤੀ ਸਭ ਦੇ ਸਾਹਮਣੇ ਆਵੇਗਾ ਸੱਚ!
ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਤਿੰਨਾਂ ਦੇ ਫੈਨਜ਼ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
![ਸਾਰਾ ਅਲੀ ਖਾਨ ਨੂੰ ਹੋਇਆ ਅਕਸ਼ੈ ਕੁਮਾਰ ਨਾਲ ਪਿਆਰ, ਛੇਤੀ ਸਭ ਦੇ ਸਾਹਮਣੇ ਆਵੇਗਾ ਸੱਚ! Akshay Kuma, Sara Ali Khan movie Atrangi Rai released soon ਸਾਰਾ ਅਲੀ ਖਾਨ ਨੂੰ ਹੋਇਆ ਅਕਸ਼ੈ ਕੁਮਾਰ ਨਾਲ ਪਿਆਰ, ਛੇਤੀ ਸਭ ਦੇ ਸਾਹਮਣੇ ਆਵੇਗਾ ਸੱਚ!](https://static.abplive.com/wp-content/uploads/sites/5/2020/12/21031323/sara-ali-khan-akshay-kumar.jpg?impolicy=abp_cdn&imwidth=1200&height=675)
ਅਕਸ਼ੈ ਕੁਮਾਰ, ਸਾਰਾ ਅਲੀ ਖਾਨ ਅਤੇ ਧਨੁਸ਼ 'ਅਤਰੰਗੀ ਰੇ' ਫਿਲਮ 'ਚ ਨਜ਼ਰ ਆਉਣਗੇ। ਕੋਰੋਨਾਵਾਇਰਸ ਦੇ ਕਾਰਨ, ਇਸ ਫਿਲਮ ਦੀ ਸ਼ੂਟਿੰਗ ਕਈ ਮਹੀਨੇ ਪੈਂਡਿੰਗ ਰਹੀ, ਜਿਸ ਕਾਰਨ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਵਿੱਚ ਸਮਾਂ ਲੱਗ ਗਿਆ। ਹਾਲਾਂਕਿ ਅਕਸ਼ੈ ਕੁਮਾਰ, ਸਾਰਾ ਅਲੀ ਖਾਨ ਅਤੇ ਧਨੁਸ਼ ਨੇ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਹੈ। ਇਸ ਫਿਲਮ ਨੂੰ ਆਨੰਦ ਐਲ ਰਾਏ ਡਾਇਰੈਕਟ ਕਰ ਰਹੇ ਹਨ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਤਿੰਨਾਂ ਦੇ ਫੈਨਜ਼ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਰਿਪੋਰਟਾਂ ਦੇ ਅਨੁਸਾਰ, ਫਿਲਮ 'ਅਤਰੰਗੀ ਰੇ' ਦੇ ਕੁਝ ਪਲੌਟਸ ਰਿਵੀਲ ਹੋਏ ਹਨ ਅਤੇ ਇਹ ਫਿਲਮ 'ਰਾਂਝਣਾ' ਫਿਲਮ ਦੀ ਯਾਦ ਦਿਵਾਉਂਦੀ ਹੈ। ਫਿਲਮ ਵਿੱਚ ਧਨੁਸ਼ ਦੀ ਪਤਨੀ ਦੇ ਰੂਪ ਵਿੱਚ ਸਾਰਾ ਅਲੀ ਖਾਨ ਹੋ ਸਕਦੀ ਹੈ। ਪਰ ਫਿਲਮ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਸਾਰਾ ਅਲੀ ਖਾਨ ਅਕਸ਼ੈ ਕੁਮਾਰ ਦੇ ਪਿਆਰ ਵਿੱਚ ਪੈ ਜਾਂਦੀ ਹੈ।
ਆਨੰਦ ਐਲ ਰਾਏ ਦੁਆਰਾ ਡਾਇਰੈਕਟਡ ਫਿਲਮ 'ਅਤਰੰਗੀ ਰੇ' ਦੇ ਕਈ ਸੀਨਸ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਪਰ ਫਿਲਹਾਲ, ਔਡੀਅੰਸ ਨੂੰ ਅਜੇ ਵੀ ਇੰਤਜ਼ਾਰ ਕਰਨਾ ਪਏਗਾ। ਅਕਸ਼ੈ ਕੁਮਾਰ, ਧਨੁਸ਼ ਅਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ ਅਗਲੇ ਸਾਲ 2021 ਵਿਚ ਰਿਲੀਜ਼ ਹੋਣ ਵਾਲੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)