ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਬੜੇ ਮੀਆਂ ਛੋਟੇ ਮੀਆਂ ਦਾ ਕਿਰਦਾਰ ਨਿਭਾਉਣਗੇ ! 300 ਕਰੋੜ ਦਾ ਬਜਟ
ਬਾਲੀਵੁੱਡ ਗਲਿਆਰਿਆਂ ‘ਚ ਬੀਤੇ ਕੁਝ ਦਿਨਾਂ ਤੋਂ ਇੱਕ ਖ਼ਬਰ ਛਾਈ ਹੋਈ ਹੈ ,ਉਹ ਇਹ ਹੈ ਕਿ ਅਕਸ਼ੈ ਕੁਮਾਰ (Akshay Kumar) ਅਤੇ ਟਾਈਗਰ ਸ਼ਰਾਫ (Tiger Shroff) ਨੇ ਇੱਕ ਐਕਸ਼ਨ ਕਾਮੇਡੀ ਫਿਲਮ ਲਈ ਇਕੱਠੇ ਆਉਣ ਦਾ ਫ਼ੈਸਲਾ ਲਿਆ ਹੈ।
ਮੁੰਬਈ : ਬਾਲੀਵੁੱਡ ਗਲਿਆਰਿਆਂ ‘ਚ ਬੀਤੇ ਕੁਝ ਦਿਨਾਂ ਤੋਂ ਇੱਕ ਖ਼ਬਰ ਛਾਈ ਹੋਈ ਹੈ ,ਉਹ ਇਹ ਹੈ ਕਿ ਅਕਸ਼ੈ ਕੁਮਾਰ (Akshay Kumar) ਅਤੇ ਟਾਈਗਰ ਸ਼ਰਾਫ (Tiger Shroff) ਨੇ ਇੱਕ ਐਕਸ਼ਨ ਕਾਮੇਡੀ ਫਿਲਮ ਲਈ ਇਕੱਠੇ ਆਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ਿਲਮ ਦਾ ਜੈਕੀ ਭਗਨਾਨੀ (Jackky Bhagnani) ਦੇ ਬੈਨਰ ਹੇਠਾਂ ਬਣਾਇਆ ਜਾਵੇਗਾ। ਅਲੀ ਅੱਬਾਸ ਜ਼ਫਰ (Ali Abbas Zafar) ਨੇ ਇਸ ਮੈਗਾ ਬਜਟ ਫ਼ਿਲਮ ਨੂੰ ਡਾਇਰੈਕਟ ਕਰਨ ਦੀ ਜਿੰਮੇਵਾਰੀ ਚੁੱਕੀ ਹੈ।
ਇਸ ਫਿਲਮ ਦਾ ਟਾਈਟਲ ਫਿਲਹਾਲ ਬੜੇ ਮੀਆਂ ਛੋਟੇ ਮੀਆਂ (Bade Miyan Chote Miyan) ਰੱਖਿਆ ਗਿਆ ਹੈ ,ਜਿਸ ਨੂੰ ਬਾਅਦ 'ਚ ਬਦਲਿਆ ਜਾ ਸਕਦਾ ਹੈ। ਫਿਲਮ ਨੂੰ ਲੈ ਕੇ ਜੋ ਰਿਪੋਰਟ ਸਾਹਮਣੇ ਆਈ ਹੈ ,ਉਸ ‘ਚ ਇਹ ਕਿਹਾ ਜਾ ਰਿਹਾ ਹੈ ਕਿ 300 ਕਰੋੜ ਦੇ ਬਜਟ ‘ਚ ਅਲੀ ਅੱਬਾਸ ਜ਼ਫਰ (Ali Abbas Zafar Upcoming Film) ਇਸ ਫਿਲਮ ਨੂੰ ਬਣਾਉਣ ਵਾਲੇ ਹਨ।
ਜੀ ਹਾਂ, ਇਸ ‘ਚ ਕੋਈ ਮਜ਼ਾਕ ਨਹੀਂ। ਇੱਕ ਰਿਪੋਰਟ ਅਨੁਸਾਰ ਅਲੀ ਅੱਬਾਸ (Ali Abbas Zafar) ਕਾਫੀ ਸਮੇਂ ਤੋਂ ਚਾਹੁੰਦੇ ਸਨ ਕਿ ਉਹ 2 ਹੀਰੋ ਵਾਲੀ ਫਿਲਮ ਬਣਾਉਣ ਅਤੇ ਹੁਣ ਜਾ ਕੇ ਉਹਨਾਂ ਨੂੰ ਇਹ ਮੌਕਾ ਵੀ ਮਿਲ ਚੁੱਕਿਆ ਹੈ ਅਤੇ ਉਹ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਵੀ ਹਨ। ਇਹ ਪਹਿਲਾ ਮੌਕਾ ਹੀ ਹੈ, ਜਦੋਂ ਅਲੀ ਅੱਬਾਸ ਜ਼ਫਰ (Ali Abbas Zafar Movie) ਦੋ ਵੱਖ-ਵੱਖ ਜਨਰੇਸ਼ਨ ਦੇ 2 ਹੀਰੋਜ਼ ਨੂੰ ਡਾਇਰੈਕਟ ਕਰਦੇ ਹੋਏ ਦਿਖਾਈ ਦੇਣਗੇ। ਸ਼ਾਹਿਦ ਕਪੂਰ (Shahid Kapoor) ਦੀ ਫ਼ਿਲਮ ਬਲੱਡੀ ਡੈਡੀ (Bloody Daddy) ਦੀ ਸ਼ੂਟਿੰਗ ਜਿਵੇਂ ਹੀ ਪੂਰੀ ਹੋ ਜਾਵੇਗੀ ਅਲੀ ਅੱਬਾਸ ਜ਼ਫਰ ‘ਬੜੇ ਮੀਆਂ, ਛੋਟੇ ਮੀਆਂ’ (Bade Miyan Chote Miyan) ਦੀ ਸ਼ੁਟਿੰਗ ਸ਼ੁਰੂ ਕਰ ਸਕਦੇ ਹਨ। ਇਹਨੀ ਦਿਨੀਂ ਉਹ ਇਹ ਸੋਚਣ ‘ਚ ਲੱਗੇ ਹੋਏ ਹਨ ਕਿ ਅਕਸ਼ੈ ਕੁਮਾਰ (Akshay Kumar) ਅਤੇ ਟਾਈਗਰ ਸ਼ਰਾਫ (Tiger Shroff) ਨੂੰ ਪਰਦੇ ‘ਤੇ ਇਕੱਠੇ ਕਿਵੇਂ ਪੇਸ਼ ਕਰਨ ਤਾਂਕਿ ਦਰਸ਼ਕ ਮਜਬੂਰ ਹੋ ਜਾਣ ਫਿਲਮ ਦੇ ਦੌਰਾਨ ਸੀਟੀਆਂ ਵਜਾਉਣ ਲਈ ।
ਜੇ ਤੁਸੀਂ ਇਹ ਸੋਚ ਰਹੇ ਹੋ ਕਿ ‘ਬੜੇ ਮੀਆਂ, ਛੋਟੇ ਮੀਆਂ’ (Bade Miyan Chote Miyan) ‘ਚ ਅਲੀ ਅੱਬਾਸ ਜ਼ਫਰ (Ali Abbas Zafar) ਅਜਿਹਾ ਕੀ ਦਿਖਾਉਣ ਵਾਲਾ ਹੈ ਕਿ ਉਹਨਾਂ ਨੂੰ 300 ਕਰੋੜ ਦਾ ਬਜਟ ਲਗਾਉਣ ਦੀ ਜਰੂਰਤ ਪੈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਬਜਟ ਦਾ ਜ਼ਿਆਦਾਤਰ ਹਿੱਸਾ ਐਕਟੈਰਜ਼ ਦੀ ਫੀਸ ‘ਤੇ ਹੀ ਖਰਚ ਕਰਨ ਵਾਲਾ ਹੈ। ਫਿਲਮ ‘ਤੇ ਅਲੀ ਅੱਬਾਸ ਜ਼ਫਰ 100 ਕਰੋੜ ਹੀ ਖਰਚ ਕਰਨਗੇ। ਦੋ ਹੀਰੋ ਦੀਆਂ ਫਿਲਮਾਂ ਇਸ ਲਈ ਬਾਲੀਵੁੱਡ ‘ਚ ਬਹੁਤ ਘੱਟ ਬਣਾਈਆਂ ਜਾਂਦੀਆਂ ਹਨ ਕਿਉਂਕਿ ਬਜਟ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਹਾਲਾਂਕਿ ਵਾਰ (War) ਦੀ ਕਮਾਈ ਨੇ ਮੇਕਰਜ਼ ਨੂੰ ਹਿੰਮਤ ਦੇ ਦਿੱਤੀ ਹੈ। ਜੇਕਰ ਤੁਹਾਡਾ ਵਿਸ਼ਾ ਸਹੀ ਹੈ ਤਾਂ ਫਿਲਮ ‘ਤੇ ਰੁਪਏ ਖਰਚ ਕੀਤੇ ਜਾ ਸਕਦੇ ਹਨ।