Akshay Kumar: ਰਾਜੀਵ ਭਾਟੀਆ ਤੋਂ ਕਿਵੇਂ ਬਣੇ ਅਕਸ਼ੈ ਕੁਮਾਰ, ਇਸ ਵਜ੍ਹਾ ਕਰਕੇ 90 ਦੇ ਦਹਾਕੇ 'ਚ ਲਈ ਸੀ ਕੈਨੇਡਾ ਦਾ ਨਾਗਰਿਕਤਾ
Akshay Kumar Birthday: ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨਿ ਸਿੱਧੇ ਸਾਦੇ ਅਕਸ਼ੈ ਅੱਜ ਯਾਨਿ 9 ਸਤੰਬਰ ਨੂੰ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਕੁੱਝ ਦਿਲਚਸਪ ਕਿੱਸਿਆਂ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ।
Happy Birthday Akshay Kumar: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਐਕਟਿੰਗ ਨਾਲ ਲੱਖਾਂ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਅਕਸ਼ੈ ਕੁਮਾਰ ਨੇ ਬੈਕ ਟੂ ਬੈਕ ਬਾਕਸ ਆਫਿਸ 'ਤੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਅਕਸ਼ੈ ਕੁਮਾਰ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਪਰਸਨਲ ਲਾਈਫ ਨੂੰ ਲੈਕੇ ਵੀ ਚਰਚਾ 'ਚ ਰਹਿੰਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ। ਦਰਅਸਲ, ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨਿ ਸਿੱਧੇ ਸਾਦੇ ਅਕਸ਼ੈ ਅੱਜ ਯਾਨਿ 9 ਸਤੰਬਰ ਨੂੰ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਤਾਂ ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਅਦਾਕਾਰ ਨਾਲ ਜੁੜੇ ਕੁੱਝ ਦਿਲਚਸਪ ਕਿੱਸਿਆਂ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ।
ਇਹ ਵੀ ਪੜ੍ਹੋ: ਇਸ ਸ਼ੋਅ 'ਚ ਸ਼ਹਿਨਾਜ਼ ਗਿੱਲ ਨਾਲ ਨਜ਼ਰ ਆਵੇਗਾ ਐਲਵਿਸ਼ ਯਾਦਵ, ਸਨਾ ਨੂੰ ਮਿਲ ਨਰਵਸ ਹੋਇਆ ਯੂਟਿਊਬਰ
ਕਿਉਂ ਲਈ ਸੀ ਅਕਸ਼ੈ ਨੇ ਕੈਨੇਡੀਅਨ ਨਾਗਰਿਕਤਾ
ਅਕਸ਼ੈ ਕੁਮਾਰ ਨੇ ਸੁਤੰਤਰਤਾ ਦਿਵਸ ਦੇ ਖਾਸ ਮੌਕੇ 'ਤੇ ਫੈਨਜ਼ ਨਾਲ ਇਹ ਖਬਰ ਸ਼ੇਅਰ ਕੀਤੀ ਸੀ ਕਿ ਹੁਣ ਉਹ ਅਧਿਕਾਰਤ ਤੌਰ 'ਤੇ ਭਾਰਤ ਦੇ ਨਾਗਰਿਕ ਹਨ। ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਵਾਰ ਕੈਨੇਡੀਅਨ ਨਾਗਰਿਕ ਹੋਣ ਦੀ ਵਜ੍ਹਾ ਕਰਕੇ ਟਰੋਲ ਕੀਤਾ ਜਾਂਦਾ ਸੀ। ਇਸ ਲਈ ਸਭ ਦੇ ਮਨ 'ਚ ਇਹ ਸਵਾਲ ਜ਼ਰੂਰ ਉੱਠਦਾ ਸੀ ਕਿ ਆਖਰ ਅਕਸ਼ੈ ਨੇ ਕੈਨੇਡਾ ਦੀ ਨਾਗਰਿਕਤਾ ਲਈ ਹੀ ਕਿਉਂ ਸੀ। ਇਸ ਬਾਰੇ ਇੱਕ ਇੰਟਰਵਿਊ ਦੌਰਾਨ ਅਕਸ਼ੈ ਨੇ ਦੱਸਿਆ ਸੀ ਕਿ '14 ਫਿਲਮਾਂ ਦੀ ਨਾਕਾਮਯਾਬੀ ਤੋਂ ਬਾਅਦ ਮੈਂ ਸੋਚਿਆ ਸੀ ਕਿ ਮੈਨੂੰ ਕੋਈ ਹੋਰ ਕੰਮ ਕਰਨਾ ਚਾਹੀਦਾ ਹੈ। ਕੈਨੇਡਾ 'ਚ ਰਹਿਣ ਵਾਲੇ ਮੇਰੇ ਇੱਕ ਕਰੀਬੀ ਦੋਸਤ ਨੇ ਮੈਨੂੰ ਉੱਥੇ ਆਉਣ ਲਈ ਕਿਹਾ ਸੀ। ਉਸ ਨੇ ਕਿਹਾ ਸੀ ਕਿ ਆਪਾਂ ਮਿਲ ਕੇ ਕੋਈ ਨਵਾਂ ਕੰਮ ਕਰਾਂਗੇ। ਕਿਉਂਕਿ ਉਹ ਵੀ ਭਾਰਤੀ ਹੈ ਅਤੇ ਉੱਥੇ ਹੀ ਰਹਿੰਦਾ ਹੈ। ਇਸ ਲਈ ਮੈਂ ਉੱਥੇ ਦਾ ਪਾਸਪੋਰਟ ਲੈ ਲਿਆ, ਕਿਉਂਕਿ ਮੈਨੂੰ ਲੱਗਿਆ ਸੀ ਕਿ ਇੱਥੇ ਮੇਰਾ ਕਰੀਅਰ ਖਤਮ ਹੋ ਗਿਆ ਹੈ, ਪਰ ਉਦੋਂ ਹੀ ਮੇਰੀ 15ਵੀਂ ਫਿਲਮ ਹਿੱਟ ਗਈ ਅਤੇ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਅੱਗੇ ਵਧਦਾ ਰਿਹਾ। ਪਰ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਸੀ ਕਿ ਮੈਨੂੰ ਆਪਣਾ ਪਾਸਪੋਰਟ ਬਦਲਨਾ ਚਾਹੀਦਾ ਹੈ।'
View this post on Instagram
ਇੰਝ ਬਣੇ ਰਾਜੀਵ ਭਾਟੀਆ ਤੋਂ ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਦਾ ਅਸਲੀ ਨਾਮ ਰਾਜੀਵ ਭਾਟੀਆ ਹੈ। ਕਿਸੇ ਦੀ ਸਲਾਹ 'ਤੇ ਰਾਜੀਵ ਭਾਟੀਆ ਮਾਡਲ ਬਣੇ ਸੀ। ਪਹਿਲੇ ਫੋਟੋਸ਼ੂਟ ਲਈ 21 ਹਜ਼ਾਰ ਦਾ ਚੈੱਕ ਮਿਿਲਿਆ ਸੀ। ਪਰ ਚੈੱਕ 'ਤੇ ਆਪਣਾ ਨਾਮ ਦੇਖ ਕੇ ਉਨ੍ਹਾਂ ਨੂੰ ਕੁੱਝ ਅਜੀਬ ਮਹਿਸੂਸ ਹੋਇਆ। ਇਸ ਤੋਂ ਬਾਅਦ ਰਾਜੀਵ ਨੇ ਫਿਲਮ 'ਆਜ' 'ਚ ਕੰਮ ਕੀਤਾਪ ਫਿਲਮ 'ਚ ਬਾਲੀਵੁੱਡ ਅਦਾਕਾਰ ਰਾਜਿੰਦਰ ਕੁਮਾਰ ਦੇ ਬੇਟੇ ਕੁਮਾਰ ਗੌਰਵ ਮੁੱਖ ਕਿਰਦਾਰ ਨਿਭਾ ਰਹੇ ਸੀ। ਫਿਲਮ 'ਚ ਗੌਰਵ ਦਾ ਨਾਮ ਅਕਸ਼ੈ ਸੀ। ਅਕਸ਼ੈ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ 'ਇੱਕ ਦਿਨ ਇੰਝ ਹੋਇਆ ਕਿ ਮੈਂ ਬਾਂਦਰਾ (ਮੁੰਬਈ) ਕੋਰਟ ਗਿਆ ਅਤੇ ਆਪਣਾ ਨਾਮ ਰਾਜੀਵ ਤੋਂ ਅਕਸ਼ੈ ਕਰ ਲਿਆ। ਬਾਕੀ ਕਿਸਮਤ ਹੀ ਹੈ ਕਿ ਉਸ ਤੋਂ ਬਾਅਦ ਮੈਨੂੰ ਹੋਰ ਫਿਲਮਾਂ ਮਿਲਣੀਆਂ ਸ਼ੁਰੂ ਹੋਈਆਂ। ਕਿਹਾ ਜਾਂਦਾ ਹੈ ਕਿ ਅਗਲੇ ਹੀ ਦਿਨ ਅਕਸ਼ੈ ਨੂੰ ਬਤੌਰ ਮੁੱਖ ਹੀਰੋ ਵੀ ਆਪਣੀ ਪਹਿਲੀ ਫਿਲਮ 'ਸੌਗੰਧ' ਮਿਲ ਗਈ ਸੀ।'
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਪ੍ਰੋਫੈਸ਼ਨਲ ਲਾਈਫ ਠੀਕ ਨਹੀਂ ਚੱਲ ਰਹੀ ਸੀ। ਉਨ੍ਹਾਂ ਦੀ ਲਗਾਤਾਰ ਕਈ ਫਿਲਮਾਂ ਫਲੌਪ ਹੋਈਆ ਸੀ। ਪਰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਓ ਮਾਈ ਗੌਡ 2' ਨੇ ਅਕਸ਼ੈ ਦੇ ਡੁੱਬਦੇ ਕਰੀਅਰ ਨੂੰ ਫਿਰ ਤੋਂ ਬਚਾਇਆ। ਹੁਣ ਅਕਸ਼ੈ ਕੁਮਾਰ ਜਲਦ ਹੀ ਫਿਲਮ 'ਮਿਸ਼ਨ ਰਾਣੀਗੰਜ' 'ਚ ਨਜ਼ਰ ਆਉਣਗੇ। ਇਹ ਫਿਲਮ ਸਤੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਖਰੀਦੀ ਸ਼ਾਨਦਾਰ ਮਰਸਡੀਜ਼ ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼