ਪੜਚੋਲ ਕਰੋ
(Source: ECI/ABP News)
'ਗੰਗੂਬਾਈ ਕਾਠਿਆਵਾੜੀ' 'ਚ ਆਲੀਆ ਭੱਟ ਨੂੰ ਪਛਾਣਨਾ ਵੀ ਮੁਸ਼ਕਲ
ਬਾਲੀਵੁੱਡ ਐਕਟਰਸ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ 'ਗੰਗੂਬਾਈ ਕਾਠਿਆਵਾੜੀ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਆਲੀਆ ਭੱਟ ਨੂੰ ਪੋਸਟਰ 'ਚ ਪਛਾਣਨਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਪੋਸਟਰ 'ਚ ਆਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
!['ਗੰਗੂਬਾਈ ਕਾਠਿਆਵਾੜੀ' 'ਚ ਆਲੀਆ ਭੱਟ ਨੂੰ ਪਛਾਣਨਾ ਵੀ ਮੁਸ਼ਕਲ Alia Bhatt looks FIERCE in Sanjay Leela Bhansalis film Gagubai Kathiawadi 'ਗੰਗੂਬਾਈ ਕਾਠਿਆਵਾੜੀ' 'ਚ ਆਲੀਆ ਭੱਟ ਨੂੰ ਪਛਾਣਨਾ ਵੀ ਮੁਸ਼ਕਲ](https://static.abplive.com/wp-content/uploads/sites/5/2020/01/15155241/ALAI-ANS-GANGUBAI.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰਸ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ 'ਗੰਗੂਬਾਈ ਕਾਠਿਆਵਾੜੀ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਆਲੀਆ ਭੱਟ ਨੂੰ ਪੋਸਟਰ 'ਚ ਪਛਾਣਨਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਪੋਸਟਰ 'ਚ ਆਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਆਲੀਆ ਦਾ ਕਿਰਦਾਰ ਵੀ ਹੁਣ ਤੱਕ ਦੇ ਸਾਰੇ ਕਿਰਦਾਰਾਂ ਤੋਂ ਕਾਫ਼ੀ ਵੱਖਰਾ ਸਾਬਤ ਹੋਵੇਗਾ।
ਆਲੀਆ ਭੱਟ ਦੀ ਇਸ ਫ਼ਿਲਮ ਤੋਂ ਦੋ ਲੁੱਕ ਸਾਹਮਣੇ ਆਏ ਹਨ। ਇੱਕ ਫੋਟੋ 'ਚ ਆਲੀਆ ਦਾ ਪੂਰਾ ਲੁੱਕ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੇ 'ਚ ਆਲੀਆ ਦੇ ਲੁੱਕ ਦਾ ਕਲੋਜ਼ ਅੱਪ ਦੇਖਣ ਨੂੰ ਮਿਲ ਰਿਹਾ ਹੈ। ਉਸ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੰਜੇ ਲੀਲਾ ਭੰਸਾਲੀ ਇਸ ਫ਼ਿਲਮ ਦਾ ਡਾਇਰੈਕਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਇਹ ਆਲੀਆ ਤੇ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਫ਼ਿਲਮ ਹੈ।
ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਭੰਸਾਲੀ, ਆਲੀਆ ਤੇ ਸਲਮਾਨ ਖ਼ਾਨ ਨਾਲ ਫ਼ਿਲਮ ‘ਇਨਸ਼ਾਅੱਲ੍ਹਾ’ ਬਣਾਉਣ ਜਾ ਰਹੇ ਹਨ ਪਰ ਸਲਮਾਨ ਕੋਲ ਡਿਟਸ ਨਾ ਹੋਂ ਕਰਕੇ ਭੰਸਾਲੀ ਨੇ ਆਲੀਆ ਨਾਲ 'ਗੰਗੂਬਾਈ' ਬਣਾਉਣ ਦਾ ਫੈਸਲਾ ਕੀਤਾ। ਆਲੀਆ ਨੇ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਦੇ ਆਖਰ 'ਚ ਸ਼ੁਰੂ ਕੀਤੀ ਸੀ। ਫ਼ਿਲਮ ਇਸ ਸਾਲ 11 ਸਤੰਬਰ ਨੂੰ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)