ਸਰਦੂਲ ਸਿਕੰਦਰ ਦੇ ਨਾਂਅ 'ਤੇ ਮਾਰ ਰਿਹਾ ਠੱਗੀ, ਅਮਰ ਨੂਰੀ ਨੇ ਕੀਤਾ ਖੁਲਾਸਾ
ਅਮਰ ਨੂਰੀ ਨੇ ਇਹ ਗੱਲ ਸਾਫ ਕੀਤੀ ਹੈ ਕਿ ਪਰਿਵਾਰ ਨੂੰ ਕਿਸੇ ਆਰਥਿਕ ਮਦਦ ਦੀ ਲੋੜ ਨਹੀਂ ਹੈ ਤੇ ਐਸੀ ਕਿਸੇ ਵੀ ਠੱਗੀ ਤੋਂ ਬਚੋ। ਜੇ ਕੋਈ ਵੀ ਸਾਡੇ ਨਾਂਅ 'ਤੇ ਪੈਸੇ ਲੈ ਰਿਹਾ ਹੈ ਤਾਂ ਉਸਨੂੰ ਪੈਸੇ ਨਾ ਦਿਓ।
ਚੰਡੀਗੜ੍ਹ: ਪਤੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਅਮਰ ਨੂਰੀ ਨੇ ਆਪਣੇ ਦਿਲ ਗੱਲ ਸਭ ਨਾਲ ਸਾਂਝੀ ਕਰਨ ਤੋਂ ਪਹਿਲਾਂ ਪਿਆਰ ਦੇਣ ਲਈ ਸਭ ਦਾ ਧੰਨਵਾਦ ਕੀਤਾ। ਫੇਰ ਇਕ ਬਹੁਤ ਜ਼ਰੂਰੀ ਗੱਲ ਸਰਦੂਲ ਸਿਕੰਦਰ ਦੇ ਸ੍ਰੋਤਿਆਂ ਲਈ ਦੱਸੀ ਹੈ। ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਕੁਝ ਲੋਕ ਸਰਦੂਲ ਸਿਕੰਦਰ ਦੇ ਨਾਂਅ 'ਤੇ ਪੈਸੇ ਇਕੱਠੇ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਸਰਦੂਲ ਸਿਕੰਦਰ ਦਾ ਪਰਿਵਾਰ ਆਰਥਿਕ ਤੰਗੀ ਤੋਂ ਗੁਜ਼ਰ ਰਿਹਾ ਜਿਸ ਕਰਕੇ ਪੈਸੇ ਇਕੱਠੇ ਕੀਤੇ ਜਾ ਰਹੇ ਸਨ।
ਪਰ ਅਮਰ ਨੂਰੀ ਨੇ ਇਹ ਗੱਲ ਸਾਫ ਕੀਤੀ ਹੈ ਕਿ ਪਰਿਵਾਰ ਨੂੰ ਕਿਸੇ ਆਰਥਿਕ ਮਦਦ ਦੀ ਲੋੜ ਨਹੀਂ ਹੈ ਤੇ ਐਸੀ ਕਿਸੇ ਵੀ ਠੱਗੀ ਤੋਂ ਬਚੋ। ਜੇ ਕੋਈ ਵੀ ਸਾਡੇ ਨਾਂਅ 'ਤੇ ਪੈਸੇ ਲੈ ਰਿਹਾ ਹੈ ਤਾਂ ਉਸਨੂੰ ਪੈਸੇ ਨਾ ਦਿਓ।
ਇਸ ਮੌਕੇ 'ਤੇ ਗੱਲ ਕਰਦਿਆਂ ਅਮਰ ਨੂਰੀ ਬਹੁਤ ਭਾਵੁਕ ਹੋ ਗਈ ਤੇ ਉਨ੍ਹਾਂ ਨੇ ਸਰਦੂਲ ਸਿਕੰਦਰ ਨੂੰ ਮਿਲ ਰਹੇ ਪਿਆਰ ਲਈ ਸਭ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਸ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਸਰਦੂਲ ਸਿਕੰਦਰ ਆਪਣੇ ਬੇਟਿਆਂ ਨੂੰ ਸਭ ਦੇ ਰੂਬਰੂ ਕਰਵਾਉਣ ਦੀ ਤਿਆਰ ਵਿਚ ਲੱਗੇ ਹੋਏ ਸਨ ਤੇ ਉਨ੍ਹਾਂ ਦੇ ਬੇਟੇ ਸਰਦੂਲ ਜੀ ਦੇ ਦਿਖਾਏ ਰਸਤੇ 'ਤੇ ਚੱਲ ਕੇ ਗਾਇਕੀ ਦੀ ਦੁਨੀਆਂ ਵਿਚ ਮਨੋਰੰਜਨ ਕਰਨਗੇ।
ਇਹ ਵੀ ਪੜ੍ਹੋ: Coronavirus Cases India Updates: ਦੇਸ਼ 'ਚ ਕੋਰੋਨਾ ਲਗਾਤਾਰ ਹੋ ਰਿਹਾ ਬੇਕਾਬੂ, 195 ਦਿਨਾਂ ਬਾਅਦ ਸਾਹਮਣੇ ਆਏ 89 ਹਜ਼ਾਰ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904