Amar Singh Chamkila: 'ਅਮਰ ਸਿੰਘ ਚਮਕੀਲਾ' ਲਈ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਨੂੰ ਮਿਲੀ ਕਰੋੜਾਂ 'ਚ ਫੀਸ, ਜਾਣ ਕੇ ਉੱਡ ਜਾਣਗੇ ਹੋਸ਼
Diljit Dosanjh Chamkila: ਕੀ ਤੁਹਾਨੂੰ ਪਤਾ ਹੈ ਕਿ ਦਿਲਜੀਤ ਤੇ ਪਰਿਣੀਤੀ ਨੇ ਚਮਕੀਲਾ ਤੇ ਅਮਰਜੋਤ ਬਣਨ ਲਈ ਕਿੰਨੀ ਫੀਸ ਚਾਰਜ ਕੀਤੀ ਹੈ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ।
Diljit Dosanjh Chamkila Fee: ਦਿਲਜੀਤ ਦੋਸਾਂਝ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਉਹ ਹਾਲ ਹੀ 'ਚ 'ਅਮਰ ਸਿੰਘ ਚਮਕੀਲਾ' 'ਚ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ। ਫਿਲਮ 'ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਗਾਇਕਾ ਤੇ ਚਮਕੀਲੇ ਦੀ ਦੂਜੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ।
ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲਜੀਤ ਤੇ ਪਰਿਣੀਤੀ ਨੇ ਚਮਕੀਲਾ ਤੇ ਅਮਰਜੋਤ ਬਣਨ ਲਈ ਕਿੰਨੀ ਫੀਸ ਚਾਰਜ ਕੀਤੀ ਹੈ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ। ਇਹ ਤਾਂ ਸਭ ਨੇ ਦੇਖਿਆ ਹੈ ਕਿ ਦਿਲਜੀਤ ਤੇ ਪਰਿਣੀਤੀ ਨੇ ਚਮਕੀਲੇ ਤੇ ਅਮਰਜੋਤ ਦਾ ਕਿਰਦਾਰ ਕਿੰਨੀ ਬਰੀਕੀ ਤੇ ਖੂਬਸੂਰਤੀ ਨਾਲ ਨਿਭਾਇਆ ਹੈ। ਇਸ ਫਿਲਮ ਲਈ ਦਿਲਜੀਤ ਦੋਸਾਂਝ ਨੇ ਇੰਨੀਂ ਜ਼ਿਆਦਾ ਮੇਹਨਤ ਕੀਤੀ ਹੈ ਜੋ ਕਿ ਫਿਲਮ ਦੇਖ ਕੇ ਪਤਾ ਲੱਗਦਾ ਹੈ। ਦਿਲਜੀਤ ਨੇ ਇਸ ਫਿਲਮ ਖੁਦ ਆਪਣੀ ਆਵਾਜ਼ 'ਚ 15 ਗਾਣੇ ਰਿਕਾਰਡ ਕੀਤੇ ਸੀ। ਦੂਜੇ ਪਾਸੇ ਪਰਿਣੀਤੀ ਨੇ ਵੀ ਫਿਲਮ ਲਈ ਖੁਦ ਆਪਣੇ ਗਾਣੇ ਰਿਕਾਰਡ ਕੀਤੇ। ਉਨ੍ਹਾਂ ਨੇ ਚਮਕੀਲੇ ਤੇ ਅਮਰਜੋਤ ਦੀ ਦਾਸਤਾਂ ਨੂੰ ਪਰਦੇ 'ਤੇ ਇੱਕ ਵਾਰ ਫਿਰ ਜ਼ਿੰਦਾ ਕਰ ਦਿੱਤਾ ਹੈ।
View this post on Instagram
ਦਿਲਜੀਤ ਤੇ ਪਰਿਣੀਤੀ ਨੇ ਲਈ ਕਰੋੜਾਂ 'ਚ ਫੀਸ
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਚਮਕੀਲਾ ਬਣਨ ਲਈ 4 ਕਰੋੜ ਦੀ ਫੀਸ ਲਈ ਸੀ, ਜਦਕਿ ਪਰਿਣੀਤੀ ਚੋਪੜਾ ਨੂੰ 2 ਕਰੋੜ ਫੀਸ ਵਜੋਂ ਦਿੱਤੇ ਗਏ ਸੀ। ਇਸ ਦੇ ਨਾਲ ਹੀ ਦਿਲਜੀਤ ਪੰਜਾਬੀ ਇੰਡਸਟਰੀ ਦੇ ਸਭ ਤੋਂ ਮਹਿੰਗੇ ਕਲਾਕਾਰ ਬਣ ਗਏ ਹਨ।
ਦਿਲਜੀਤ ਦੋਸਾਂਝ ਦਾ ਵਕਫਰੰਟ
ਦੱਸ ਦਈਏ ਕਿ ਦਿਲਜੀਤ ਇਸ ਸਾਲ 'ਜੱਟ ਐਂਡ ਜੂਲੀਅਟ 3' 'ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਦਿਲਜੀਤ ਨੀਰੂ ਬਾਜਵਾ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਫਿਲਮ ਜੂਨ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਦਿਲਜੀਤ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਫਿਲਮ 'ਰੰਨਾ 'ਚ ਧੰਨਾ' ਵਿੱਚ ਵੀ ਨਜ਼ਰ ਆਉਣਗੇ।