ਜਨਮ ਦਿਨ 'ਤੇ ਵਿਸ਼ੇਸ਼: ਆਲ ਇਡੀਆ ਰੇਡੀਓ ਤੋਂ ਰਿਜੈਕਟ, ਫਿਰ ਇੰਝ ਮਹਾਂਨਾਇਕ ਬਣਿਆ ਅਮਿਤਾਬ
ਅਮਿਤਾਭ ਬੱਚਨ ਨੇ ਇਕ ਵਾਰ ਇੰਜੀਨੀਅਰ ਬਣਨ ਜਾਂ ਏਅਰਫੋਰਸ ਵਿਚ ਜਾਣ ਦਾ ਸੁਪਨਾ ਦੇਖਿਆ ਸੀ, ਪਰ ਉਨ੍ਹਾਂ ਦੀ ਕਿਸਮਤ 'ਚ ਹਿੰਦੀ ਸਿਨੇਮਾ ਦੀ ਸਿਲਵਰ ਸਕ੍ਰੀਨ 'ਤੇ ਇਕ ਪਛਾਣ ਬਣਾਉਣਾ ਲਿਖਿਆ ਸੀ। ਅੱਜ ਅਮਿਤਾਭ ਨੂੰ ਬਾਲੀਵੁੱਡ ਦਾ ਸਭ ਤੋਂ ਸਫਲ ਤੇ ਦਿੱਗਜ਼ ਅਭਿਨੇਤਾ ਮੰਨਿਆ ਜਾਂਦਾ ਹੈ।
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮ ਦਿਨ ਹੈ। ਬਿੱਗ ਬੀ 78 ਸਾਲ ਦੇ ਹੋ ਗਏ ਹਨ। ਬਿੱਗ ਬੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਫੈਨਜ਼ ਹੀ ਨਹੀਂ ਬਲਕਿ ਬਾਲੀਵੁੱਡ, ਖੇਡ ਤੇ ਰਾਜਨੀਤਕ ਜਗਤ ਦੇ ਪ੍ਰਸਿੱਧ ਚਿਹਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਸੋਸ਼ਲ ਮੀਡੀਆ 'ਤੇ ਬਿੱਗ ਬੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਹੱਥ ਜੋੜਦੇ ਹੋਏ ਦੀ ਇਕ ਫੋਟੋ ਵੀ ਸ਼ੇਅਰ ਕਰਦਿਆਂ ਕਿਹਾ ਕਿ ਜਨਮ ਦਿਨ ਦੀਆਂ ਵਧਾਈਆਂ ਲਈ ਧੰਨਵਾਦ। ਬਿੱਗ ਬੀ ਨੇ ਅਲੱਗ ਅਲੱਗ ਭਾਸ਼ਾਵਾਂ ਵਿੱਚ ਆਪਣੇ ਫੈਨਜ਼ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਲਿਖਿਆ ਕਿ, 'ਤੁਹਾਡਾ ਪਿਆਰ ਹੀ ਮੇਰੇ ਲਈ ਸਭ ਤੋਂ ਵੱਡਾ ਗਿਫਟ ਹੈ ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੰਗ ਸਕਦਾ।
T 3687 - .. your generosity and love be the greatest gift for me for the 11th .. I cannot possibly ask for more ..🙏 pic.twitter.com/Val1wZCMNh
— Amitabh Bachchan (@SrBachchan) October 10, 2020
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਅੱਜ ਵੀ ਆਪਣੀਆਂ ਕਾਮਯਾਬ ਫਿਲਮਾਂ ਤੇ ਅਦਾਕਾਰੀ ਕਾਰਨ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ, 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ। ਅਮਿਤਾਭ ਬੱਚਨ ਦੇ ਪਿਤਾ ਡਾ: ਹਰਿਵੰਸ਼ ਰਾਏ ਬੱਚਨ ਬਹੁਤ ਮਸ਼ਹੂਰ ਕਵੀ ਸਨ। ਉਨ੍ਹਾਂ ਦੀ ਮਾਂ ਤੇਜੀ ਬੱਚਨ ਕਰਾਚੀ ਦੀ ਸੀ।
ਅਮਿਤਾਭ ਬੱਚਨ ਨੇ ਇਕ ਵਾਰ ਇੰਜੀਨੀਅਰ ਬਣਨ ਜਾਂ ਏਅਰਫੋਰਸ ਵਿਚ ਜਾਣ ਦਾ ਸੁਪਨਾ ਦੇਖਿਆ ਸੀ, ਪਰ ਉਨ੍ਹਾਂ ਦੀ ਕਿਸਮਤ 'ਚ ਹਿੰਦੀ ਸਿਨੇਮਾ ਦੀ ਸਿਲਵਰ ਸਕ੍ਰੀਨ 'ਤੇ ਇਕ ਪਛਾਣ ਬਣਾਉਣਾ ਲਿਖਿਆ ਸੀ। ਅੱਜ ਅਮਿਤਾਭ ਨੂੰ ਬਾਲੀਵੁੱਡ ਦਾ ਸਭ ਤੋਂ ਸਫਲ ਤੇ ਦਿੱਗਜ਼ ਅਭਿਨੇਤਾ ਮੰਨਿਆ ਜਾਂਦਾ ਹੈ।
ਕਾਂਗਰਸ 'ਚ ਨਵਾਂ ਘਮਸਾਣ, ਸੁਨੀਲ ਜਾਖੜ ਦਾ ਵੱਡਾ ਦਾਅਵਾSGPC ਚੋਣਾਂ 'ਤੇ ਬੋਲੇ ਸੁਖਬੀਰ ਬਾਦਲ- 'ਕੋਈ ਵੀ ਲੜੇ, ਸਵਾਗਤ ਕਰਾਂਗੇ'
ਬਤੌਰ ਅਭਿਨੇਤਾ ਅਮਿਤਾਭ ਦੇ ਕਰੀਅਰ ਦੀ ਸ਼ੁਰੂਆਤ ਫਿਲਮ 'ਸੱਤ ਹਿੰਦੋਸਤਾਨੀ' ਨਾਲ ਹੋਈ ਸੀ । ਸ਼ੁਰੂਆਤ 'ਚ ਅਮਿਤਾਭ ਬੱਚਨ ਨੇ ਵੀ ਲਗਾਤਾਰ 12 ਫਲੌਪ ਫਿਲਮਾਂ ਦਿੱਤੀਆਂ ਸਨ। ਆਲ ਇੰਡੀਆ ਰੇਡੀਓ ਨੇ ਭਾਰੀ ਆਵਾਜ਼ ਕਾਰਨ ਅਮਿਤਾਭ ਨੂੰ ਰਿਜੈਕਟ ਕਰ ਦਿੱਤਾ ਸੀ ਪਰ 'ਜ਼ੰਜੀਰ ਫਿਲਮ ਉਨ੍ਹਾਂ ਦੇ ਕਰੀਅਰ ਦਾ ਮੀਲ ਪੱਥਰ ਸਾਬਤ ਹੋਈ। ਫਿਲਮ ਨੇ ਬਾਕਸ ਆਫਿਸ 'ਤੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ।
ਫਿਲਮ 'ਜ਼ੰਜੀਰ' ਤੋਂ ਬਾਅਦ ਅਮਿਤਾਭ ਬੱਚਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ। ਇਸ ਤਰ੍ਹਾਂ ਅਮਿਤਾਭ ਬੱਚਨ ਫੈਨਜ਼ ਦੇ ਮਨਪਸੰਦ ਹੀਰੋ ਬਣ ਗਏ।
ਅਮਿਤਾਭ ਬੱਚਨ ਨੂੰ ਫਿਲਮਾਂ ਵਿੱਚ ਸ਼ਾਨਦਾਰ ਪਰਫਾਰਮੈਂਸ ਲਈ ਐਵਾਰਡਸ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਦਮਦਾਰ ਐਕਟਿੰਗ ਲਈ 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ ਤਿੰਨ ਰਾਸ਼ਟਰੀ ਫਿਲਮ ਐਵਾਰਡ ਤੇ ਸਰਵੋਤਮ ਅਭਿਨੇਤਾ ਲਈ 12 ਫਿਲਮ ਪੁਰਸਕਾਰ ਵੀ ਦਿੱਤੇ ਜਾ ਚੁੱਕੇ ਹਨ। ਅਮਿਤਾਭ ਬਚਨ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਵੀ ਕਈ ਪੁਰਸਕਾਰ ਮਿਲੇ ਹਨ। ਫਿਲਮਫੇਅਰ ਵਿੱਚ ਵੀ 39 ਵਾਰ ਬਿਗ ਬੀ ਦਾ ਨਾਂ ਦਰਜ ਹੋਇਆ ਹੈ।
ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ