ਦੁਆਵਾਂ ਮੰਗਣ ਵਾਲਿਆਂ ਲਈ ਅਮਿਤਾਬ ਬਚਨ ਦਾ ਹਸਪਤਾਲ 'ਚੋਂ ਸੁਨੇਹਾ
ਅਭਿਸ਼ੇਕ ਅਤੇ ਅਮਿਤਾਬ ਹਲਕੇ ਲੱਛਣ ਹੋਣ ਕਾਰਨ ਹਸਪਤਾਲ 'ਚ ਹਨ। ਜਦਕਿ ਐਸ਼ਵਰਿਆ ਅਤੇ ਆਰਾਧਿਆ ਨੂੰ ਕੋਰੋਨਾ ਲੱਛਣ ਨਹੀਂ ਹਨ। ਅਜਿਹੇ 'ਚ ਉਹ ਦੋਵੇਂ ਘਰ ਹੀ ਆਇਸੋਲੇਟ ਹਨ। ਬਚਨ ਪਰਿਵਾਰ ਦੇ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਹੀ ਉਨਾਂ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਕੋਰੋਨਾ ਪੌਜ਼ੇਟਵ ਹੋਣ ਮਗਰੋਂ ਹਸਪਤਾਲ 'ਚ ਭਰਤੀ ਹਨ। ਉਨਾਂ ਨਾਨਾਵਤੀ ਹਸਪਤਾਲ ਤੋਂ ਇਕ ਟਵੀਟ ਕੀਤਾ ਹੈ ਅਤੇ ਦੁਆਵਾਂ ਤੇ ਪਿਆਰ ਲਈ ਤਮਾਮ ਪ੍ਰਸ਼ੰਸਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਮਿਤਾਬ ਸਮੇਤ ਬਚਨ ਪਰਿਵਾਰ ਦੇ ਚਾਰ ਮੈਂਬਰ ਅਭਿਸ਼ੇਕ ਬਚਨ, ਐਸ਼ਵਰਿਆ ਰਾਇ ਬਚਨ ਅਤੇ ਆਰਾਧਿਆ ਬਚਨ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਅਭਿਸ਼ੇਕ ਅਤੇ ਅਮਿਤਾਬ ਹਲਕੇ ਲੱਛਣ ਹੋਣ ਕਾਰਨ ਹਸਪਤਾਲ 'ਚ ਹਨ। ਜਦਕਿ ਐਸ਼ਵਰਿਆ ਅਤੇ ਆਰਾਧਿਆ ਨੂੰ ਕੋਰੋਨਾ ਲੱਛਣ ਨਹੀਂ ਹਨ। ਅਜਿਹੇ 'ਚ ਉਹ ਦੋਵੇਂ ਘਰ ਹੀ ਆਇਸੋਲੇਟ ਹਨ। ਬਚਨ ਪਰਿਵਾਰ ਦੇ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਹੀ ਉਨਾਂ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ। ਹਰ ਆਮ ਤੋਂ ਲੈਕੇ ਖ਼ਾਸ ਤਕ ਨੇ ਉਨ੍ਹਾਂ ਦੇ ਪਰਿਵਾਰ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
T 3591 - ... to them that have expressed their concern, their prayers and their wishes for Abhishek Aishwarya Aaradhya and me .. my unending gratitude and love ..❤️ वो सब जिन्होंने अपनी प्रार्थनाएँ अभिषेक, ऐश्वर्या आराध्या और मुझे , व्यक्त की हैं , मेरा हृदय पूर्वक आभार 🌹
— Amitabh Bachchan (@SrBachchan) July 12, 2020
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਅਜਿਹੇ 'ਚ ਹੁਣ ਅਮਿਤਾਬ ਬਚਨ ਨੇ ਆਪਣੇ ਲਈ ਦੁਆਵਾਂ ਮੰਗਣ ਵਾਲਿਆਂ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਐਤਵਾਰ ਰਾਤ ਇਕ ਤੋਂ ਬਾਅਦ ਇਕ ਟਵੀਟ ਕਰਦਿਆਂ ਦੁਆਵਾਂ ਮੰਗਣ ਵਾਲਿਆਂ ਪ੍ਰਤੀ ਆਭਾਰ ਜਤਾਇਆ। ਉਨ੍ਹਾਂ ਲਿਖਿਆ ਕਿ ਮੈਂ ਹੱਥ ਜੋੜ ਕੇ ਪ੍ਰੇਮ ਤੇ ਸਨੇਹ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ