Amitabh Bachchan: ਬਾਲੀਵੁੱਡ ਐਕਟਰ ਅਮਿਤਾਭ ਬੱਚਨ ਹਸਪਤਾਲ ਤੋਂ ਹੋਏ ਡਿਸਚਾਰਜ, ਬਿੱਗ ਬੀ ਦੀ ਹੋਈ ਐਂਜੀਓਪਲਾਸਟੀ
ਦੱਸ ਦੇਈਏ ਕਿ ਅਦਾਕਾਰ ਦੀ ਐਂਜੀਓਪਲਾਸਟੀ ਕਰਵਾਈ ਗਈ। ਹਾਲਾਂਕਿ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਈ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਇੱਕ ਨਜ਼ਦੀਕੀ ਸੂਤਰ ਨੇ ਕਿਹਾ ਹੈ ਕਿ 'ਅਮਿਤਾਭ ਬੱਚਨ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
Amitabh Dischaged From Hospital: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਦਰਅਸਲ, ਅੱਜ ਯਾਨੀ 15 ਮਾਰਚ ਨੂੰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਸੁਣਾਈ 'ਮਨ ਕੀ ਬਾਤ', ਨਵੇਂ ਗਾਣੇ 'ਚ ਦੇਖੋ ਗਇਕ ਦਾ ਵੱਖਰਾ ਅੰਦਾਜ਼
ਬਿੱਗ ਬੀ ਦੀ ਹੋਈ ਐਂਜੀਓਪਲਾਸਟੀ
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। ਹਾਲਾਂਕਿ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਈ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਨਜ਼ਦੀਕੀ ਸੂਤਰ ਨੇ ਕਿਹਾ ਹੈ ਕਿ 'ਅਮਿਤਾਭ ਬੱਚਨ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਫਲ ਐਂਜੀਓਪਲਾਸਟੀ ਤੋਂ ਬਾਅਦ ਅੱਜ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਬਿੱਗ ਬੀ ਨੇ ਟਵੀਟ ਕੀਤਾ
ਕੁਝ ਸਮਾਂ ਪਹਿਲਾਂ ਬਿੱਗ ਬੀ ਨੇ ਆਪਣੇ ਐਕਸ ਅਕਾਊਂਟ 'ਤੇ ਇੱਕ ਟਵੀਟ ਵੀ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ 'ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦਾ ਧੰਨਵਾਦੀ ਰਹਾਂਗਾ...' ਉਨ੍ਹਾਂ ਦੇ ਟਵੀਟ ਤੋਂ ਲੱਗਦਾ ਹੈ ਕਿ ਬਿੱਗ ਬੀ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਅਜਿਹੇ 'ਚ ਪ੍ਰਸ਼ੰਸਕ ਵੀ ਅਭਿਨੇਤਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
T 4950 - in gratitude ever ..
— Amitabh Bachchan (@SrBachchan) March 15, 2024
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।