Sharry Mann: ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਸੁਣਾਈ 'ਮਨ ਕੀ ਬਾਤ', ਨਵੇਂ ਗਾਣੇ 'ਚ ਦੇਖੋ ਗਇਕ ਦਾ ਵੱਖਰਾ ਅੰਦਾਜ਼
Mann Ki Baat Sharry Mann: ਸ਼ੈਰੀ ਮਾਨ ਦੇ ਇਸ ਗਾਣੇ ਦਾ ਨਾਮ 'ਮਨ ਕੀ ਬਾਤ' ਹੈ। 'ਮਨ ਕੀ ਬਾਤ' ਗਾਣੇ 'ਚ ਸ਼ੈਰੀ ਮਾਨ ਹਰ ਉਸ ਮੁੰਡੇ ਦੇ ਮਨ ਦੀ ਗੱਲ ਕਰ ਰਹੇ ਹਨ, ਜਿਸ ਨੂੰ ਕੁੜੀ ਨੇ ਧੋਖਾ ਦਿੱਤਾ ਹੈ।
Sharry Mann New Song Mann Ki Baat: ਪੰਜਾਬੀ ਗਾਇਕ ਸ਼ੈਰੀ ਮਾਨ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਗਾਇਕ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ, ਜੋ ਕਿ ਕਾਫੀ ਦਿਲਚਸਪ ਤੇ ਵਧੀਆ ਲੱਗ ਰਿਹਾ ਹੈ। ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸ਼ੈਰੀ ਦੇ 4 ਵੱਖੋ-ਵੱਖਰੇ ਅਵਤਾਰ ਦੇਖਣ ਨੂੰ ਮਿਲ ਰਹੇ ਹਨ। ਇਹ ਗਾਣਾ ਵਿਦੇਸ਼ ਜਾਣ ਦੇ ਸ਼ੌਕੀਨ ਮੁੰਡੇ ਕੁੜੀਆਂ ਦੀ ਕਹਾਣੀ ਦੇ ਆਲੇ ਦੁਆਲੇ ਘੁੰਮਦਾ ਹੈ।
ਸ਼ੈਰੀ ਮਾਨ ਦੇ ਇਸ ਗਾਣੇ ਦਾ ਨਾਮ 'ਮਨ ਕੀ ਬਾਤ' ਹੈ। 'ਮਨ ਕੀ ਬਾਤ' ਗਾਣੇ 'ਚ ਸ਼ੈਰੀ ਮਾਨ ਹਰ ਉਸ ਮੁੰਡੇ ਦੇ ਮਨ ਦੀ ਗੱਲ ਕਰ ਰਹੇ ਹਨ, ਜਿਸ ਨੂੰ ਕੁੜੀ ਨੇ ਧੋਖਾ ਦਿੱਤਾ ਹੈ। ਇਹ ਗਾਣਾ ਬੜਾ ਹੀ ਮਜ਼ੇਦਾਰ ਹੈ। ਇਸ ਗਾਣੇ ਦੇ ਕੁੱਝ ਅੰਸ਼ ਦਾ ਵੀਡੀਓ ਰਿਲੀਜ਼ ਹੋਇਆ ਹੈ। ਪੂਰੇ ਗਾਣੇ ਦੀ ਵੀਡੀਓ ਹਾਲੇ ਰਿਲੀਜ਼ ਹੋਣਾ ਬਾਕੀ ਹੈ। ਇਸ ਗਾਣੇ ਦੀ ਖਾਸ ਗੱਲ ਹੈ ਕਿ ਇਸ ਵਿੱਚ ਸ਼ੈਰੀ ਮਾਨ ਦੇ ਚਾਰ ਅਲੱਗ ਅਲੱਗ ਅਵਤਾਰ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਇੱਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹਨ। ਹਾਲ ਹੀ 'ਚ ਗਾਇਕ ਦੀਆਂ ਦੋ ਐਲਬਮਾਂ ਵੀ ਰਿਲੀਜ਼ ਹੋਈਆਂ ਸੀ। ਇਸ ਦੇ ਨਾਲ ਨਾਲ ਸ਼ੈਰੀ ਮਾਨ ਬਾਰੇ ਇਹ ਵੀ ਦੱਸ ਦਈਏ ਕਿ ਉਹ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ ਹੈ। ਉਹ 70 ਮਿਲੀਅਨ ਡਾਲਰ ਜਾਇਦਾਦ ਦਾ ਮਾਲਕ ਹੈ। ਦੱਸਿਆ ਜਾਂਦਾ ਹੈ ਕਿ ਯਾਰ ਅਣਮੁੱਲੇ ਤੇ ਆਟੇ ਦੀ ਚਿੜੀ ਵਰਗੀਆਂ ਐਲਬਮਾਂ ਨੇ ਸ਼ੈਰੀ ਮਾਨ ਨੂੂੰ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ ਬਣਾਇਆ ਹੈ।