ਪੜਚੋਲ ਕਰੋ
ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਲਾਹੁਣਗੇ ਕਿਸਾਨਾਂ ਦਾ ਕਰਜ਼

ਮੁੰਬਈ: ਬਾਲੀਵੁੱਡ ਐਕਟਰ ਤੇ ਮੈਗਾਸਟਾਰ ਅਮਿਤਾਭ ਬੱਚਨ ਨੇ ਮਹਾਰਾਸ਼ਟਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਭਰਨ ਦਾ ਐਲਾਨ ਕੀਤਾ ਸੀ। ਇਸ ਲਈ ਅਮਿਤਾਭ ਬੱਚਨ ਨਿੱਜੀ ਤੌਰ ‘ਤੇ 26 ਨਵੰਬਰ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਉਹ ਉਨ੍ਹਾਂ ਦੇ ਬੈਕਾਂ ਨੂੰ ਇੱਕ ਲੈਟਰ ਦੇਣਗੇ। ਅਮਿਤਾਬ ਦੇ ਬੁਲਾਰੇ ਨੇ ਕਿਹਾ ਕਿ ਉਹ 70 ਕਿਸਾਨਾਂ ਦਾ ਮੁੰਬਈ ਆਉਣ ਤੇ ਆਪਣੇ ਬੈਂਕਾਂ ਲਈ ਲਿਖੇ ਲੈਟਰ ਨੂੰ ਲੈ ਕੇ ਜਾਣ ਦਾ ਇੰਤਜ਼ਾਮ ਵੀ ਕਰਨਗੇ।
ਅਮਿਤਾਭ ਯੂਪੀ ਦੇ 1,398 ਕਿਸਾਨਾਂ ਦਾ 4 ਕਰੋੜ ਦੇ ਕਰੀਬ ਦਾ ਕਰਜ਼ਾ ਲਾਹੁਣਗੇ। ਅਮਿਤਾਬ ਬੈਂਕਾਂ ਨੂੰ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਚਿੱਠੀ ‘ਚ ਜਾਣਕਾਰੀ ਦੇਣਗੇ। ਜੇਕਰ ਅਮਿਤਾਭ ਦੇ ਕੰਮ ਵੱਲ ਧਿਆਨ ਦਈਏ ਤਾਂ ਉਹ ‘ਕੇਬੀਸੀ’ ਦੇ 10ਵੇਂ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਅਮਿਤਾਭ ਨੇ ਸੋਮਵਾਰ ਦੀ ਸਵੇਰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।T 3000 - KBC Finale done .. end of this season .. its 10 seasons of KBC .. its 18 years of KBC from year 2000 .. its for me 716 episodes of KBC .. its 855 hours over 9 seasons .. additionally about 3-4 hours of work over each episode , & another 4-5 hours of prep on each episode
— Amitabh Bachchan (@SrBachchan) November 19, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















