Ammy Virk: ਮਿਊਜ਼ਿਕ ਕੰਪਨੀ ਦੇ ਚਪੜਾਸੀ ਨੇ ਐਮੀ ਵਿਰਕ ਨੂੰ ਕੱਢਿਆ ਸੀ ਬਾਹਰ, ਕਿਹਾ ਸੀ- 'ਤੇਰਾ ਗਾਣਾ ਗਧੇ ਵੀ ਨਹੀਂ ਸੁਣਨਗੇ', ਫਿਰ ਇੰਝ ਬਦਲੀ ਸੀ ਕਿਸਮਤ
Ammy Virk Struggle : ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਐਮੀ ਦੇ ਸੰਘਰਸ਼ ਦੀ ਕਹਾਣੀ ਕਿ ਕਿਸ ਤਰ੍ਹਾਂ ਐਮੀ ਵਿਰਕ ਜਦੋਂ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਮਿਊਜ਼ਿਕ ਕੰਪਨੀ ਦੇ ਚਪੜਾਸੀ ਵੀ ਬਾਹਰੋਂ ਭਜਾ ਦਿੰਦਾ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Ammy Virk Struggle Story: ਐਮੀ ਵਿਰਕ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਨਾ ਸਿਰਫ ਵਧੀਆ ਗਾਇਕ ਹੈ, ਬਲਕਿ ਬੇਹੱਦ ਉਮਦਾ ਐਕਟਰ ਵੀ ਹੈ। ਐਮੀ ਦਾ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ 'ਚ ਕਾਫੀ ਵੱਡਾ ਯੋਗਦਾਨ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਐਮੀ ਦੇ ਸੰਘਰਸ਼ ਦੀ ਕਹਾਣੀ ਕਿ ਕਿਸ ਤਰ੍ਹਾਂ ਐਮੀ ਵਿਰਕ ਜਦੋਂ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਮਿਊਜ਼ਿਕ ਕੰਪਨੀ ਦੇ ਚਪੜਾਸੀ ਵੀ ਬਾਹਰੋਂ ਭਜਾ ਦਿੰਦਾ ਸੀ। ਇਹੀ ਨਹੀਂ ਉਹ ਐਮੀ ਨੂੰ ਬੁਰਾ ਭਲਾ ਵੀ ਬੋਲਦਾ ਹੁੰਦਾ ਸੀ, ਪਰ ਬਾਵਜੂਦ ਇਸ ਦੇ ਐਮੀ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੁਪਨੇ ਨੂੰ ਪੂਰਾ ਕੀਤਾ।
ਗਾਇਕ ਨਹੀਂ ਕ੍ਰਿਕੇਟਰ ਬਣਨਾ ਚਾਹੁੰਦੇ ਸੀ ਐਮੀ
ਐਮੀ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਹਮੇਸ਼ਾ ਤੋਂ ਕ੍ਰਿਕੇਟਰ ਬਣਨਾ ਚਾਹੁੰਦੇ ਸੀ, ਪਰ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ। ਫਿਰ ਉਨ੍ਹਾਂ ਨੇ ਗਾਇਕ ਬਣਨ ਦਾ ਫੈਸਲਾ ਕੀਤਾ ਕਿਉਂਕਿ ਬਚਪਨ 'ਚ ਜਦੋਂ ਗਾਣਾ ਗਾਉਂਦੇ ਸੀ ਤਾਂ ਸਭ ਕਹਿੰਦੇ ਸੀ ਕਿ ਉਨ੍ਹਾਂ ਦੀ ਆਵਾਜ਼ ਵਧੀਆ ਹੈ।
ਗਰਲਫਰੈਂਡ ਕਰਕੇ ਕੀਤੀ ਬੀਐਸਸੀ ਦੀ ਪੜ੍ਹਾਈ
ਐਮੀ ਵਿਰਕ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਹੈ। ਐਮੀ ਨੇ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਬੀਐਸਸੀ ;ਚ ਦਾਖਲਾ ਲਿਆ ਸੀ, ਜਦਕਿ ਉਨ੍ਹਾਂ ਨੂੰ ਸਾਇੰਸ 'ਚ ਬਿਲਕੁਲ ਵੀ ਇੰਟਰੈਸਟ ਨਹੀਂ ਸੀ। ਪਰ ਆਪਣੀ ਗਰਲ ਫਰੈਂਡ ਦੀ ਖਾਤਰ ਉਨ੍ਹਾਂ ਨੇ ਬੀਐਸਸੀ 'ਚ ਦਾਖਲਾ ਲਿਆ, ਜਦਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬੀਐਸਸੀ ਕਰਨ ਤੋਂ ਬਾਅਦ ਉਹ ਅੱਗੇ ਕੀ ਕਰਨਗੇ।
View this post on Instagram
ਗਾਇਕ ਬਣਨ ਲਈ ਜ਼ਬਰਦਸਤ ਸੰਘਰਸ਼
ਐਮੀ ਵਿਰਕ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਗਾਇਕ ਬਣਨ ਦਾ ਫੈਸਲਾ ਕੀਤਾ ਤਾਂ ਇਹ ਅਸਾਨ ਫੈਸਲਾ ਨਹੀਂ ਸੀ। ਉਨ੍ਹਾਂ ਨੇ ਸੁਪਨਾ ਤਾਂ ਦੇਖ ਲਿਆ ਸੀ, ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਾਫੀ ਸੰਘਰਸ਼ ਕਰਨਾ ਸੀ। ਐਮੀ ਇੱਕ ਮਿਊਜ਼ਿਕ ਕੰਪਨੀ ਨੂੰ ਆਪਣਾ ਗਾਣਾ ਸੁਣਾਉਣ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਪਹਿਲਾਂ ਚਪੜਾਸੀ ਨੂੰ ਗਾਣਾ ਸੁਣਾਇਆ ਤਾਂ ਉਸ ਨੇ ਕਿਹਾ ਕਿ ਤੇਰਾ ਗਾਣਾ ਗਧੇ ਵੀ ਨਾ ਸੁਣਨ। ਇਸ ਤੋਂ ਬਾਅਦ ਉਸ ਨੇ ਐਮੀ ਨੂੰ ਉੱਥੋਂ ਜਾਣ ਲਈ ਕਿਹਾ। ਐਮੀ ਨੇ ਫਿਰ ਵੀ ਹਿੰਮਤ ਨਹੀਨ ਹਾਰੀ ਅਤੇ ਲਗਾਤਾਰ ਕੋਸ਼ਿਸ਼ ਨਾਲ ਆਪਣੇ ਸੁਪਨੇ ਨੂੰ ਪੂਰਾ ਕੀਤਾ।