Guru Randhawa: ਗੁਰੂ ਰੰਧਾਵਾ ਦਾ ਨਵਾਂ ਗਾਣਾ 'ਸਨਰਾਈਜ਼' ਹੋਇਆ ਰਿਲੀਜ਼, ਇੱਕ ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਆਏ ਸ਼ਹਿਨਾਜ਼-ਗੁਰੂ
Shehnaaz Gill: ਗੁਰੂ ਰੰਧਾਵਾ ਨੇ ਆਪਣਾ ਨਵਾਂ ਗਾਣਾ 'ਸਨਰਾਈਜ਼' ਰਿਲੀਜ਼ ਕਰ ਦਿੱਤਾ ਹੈ, ਜਿਸ ਵਿੱਚ ਇੱਕ ਵਾਰ ਫਿਰ ਤੋਂ ਗੁਰੂ-ਸ਼ਹਿਨਾਜ਼ ਦੀ ਜੋੜੀ ਇੱਕ ਦੂਜੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Guru Randhawa Sunrise Out Now: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੋਵੇਂ ਹੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਸ਼ਹਿਨਾਜ਼ ਤੇ ਗੁਰੂ ਦੇ ਇੱਕ ਦੂਜੇ ਨੂੰ ਡੇਟ ਕਰਨ ਦੀਆਂ ਅਫਵਾਹਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਇਹ ਦੋਵੇਂ ਅਕਸਰ ਇੱਕ ਦੂਜੇ ਨਾਲ ਨਜ਼ਰ ਆਉਂਦੇ ਰਹਿੰਦੇ ਹਨ।
ਹੁਣ ਗੁਰੂ ਰੰਧਾਵਾ ਨੇ ਆਪਣਾ ਨਵਾਂ ਗਾਣਾ 'ਸਨਰਾਈਜ਼' ਰਿਲੀਜ਼ ਕਰ ਦਿੱਤਾ ਹੈ, ਜਿਸ ਵਿੱਚ ਇੱਕ ਵਾਰ ਫਿਰ ਤੋਂ ਗੁਰੂ-ਸ਼ਹਿਨਾਜ਼ ਦੀ ਜੋੜੀ ਇੱਕ ਦੂਜੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
View this post on Instagram
ਇਸ ਗਾਣੇ ਨੂੰ ਕੱਲ੍ਹ ਯਾਨਿ 8 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਗੀਤ ਨੂੰ 3.6 ਮਿਲੀਅਨ ਯਾਨਿ 36 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ 'ਚ ਸਨਾ ਤੇ ਗੁਰੂ ਦੀ ਰੋਮਾਂਟਿਕ ਕੈਮਿਸਟਰੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰੂ ਰੰਧਾਵਾ ਦਾ ਗਾਣਾ 'ਮੂਨਰਾਈਜ਼' ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਕਾਫੀ ਪਿਆਰ ਮਿਿਲਿਆ ਸੀ। ਇਸ ਗਾਣੇ 'ਚ ਗੁਰੂ ਤੇ ਸਨਾ ਦੀ ਜੋੜੀ ਪਹਿਲੀ ਵਾਰ ਇਕੱਠੀ ਨਜ਼ਰ ਆਈ ਸੀ। ਇਹ ਗਾਣਾ 2022 'ਚ ਰਿਲੀਜ਼ ਹੋਇਆ ਸੀ। ਹੁਣ ਇੱਕ ਸਾਲ ਬਾਅਦ 'ਸਨਰਾਈਜ਼' ਰਿਲੀਜ਼ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਇਸ ਗਾਣੇ ਨੂੰ ਵੀ 'ਮੂਨਰਾਈਜ਼' ਜਿੰਨਾ ਪਿਆਰ ਮਿਲ ਪਾਉਂਦਾ ਹੈ ਜਾਂ ਨਹੀਂ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗੁਰੂ ਤੇ ਸਨਾ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਦੀਆਂ ਅਫੇਅਰ ਦੀਆਂ ਖਬਰਾਂ ਸੁਰਖੀਆਂ 'ਚ ਬਣੀਆਂ ਹੋਈਆਂ ਹਨ। ਪਰ ਦੋਵੇਂ ਹੀ ਹੁਣ ਤੱਕ ਇੱਕ ਦੂਜੇ ਨੂੰ ਡੇਟ ਕਰਨ ਦੀਆਂ ਖਬਰਾਂ ਤੋਂ ਇਨਕਾਰ ਕਰਦੇ ਰਹੇ ਹਨ।