(Source: ECI/ABP News/ABP Majha)
Karwa Chauth 2022: ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ, ਪਤੀ ਵਿੱਕੀ ਜੈਨ ਨੇ ਵੀ ਰੱਖਿਆ ਵਰਤ
Ankita Lokhande First Karwa Chauth 2022: ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਵਿੱਕੀ ਜੈਨ ਲਈ ਕਰਵਾ ਚੌਥ 'ਤੇ ਨਿਰਜਲਾ ਵਰਤ ਰੱਖੇਗੀ।
Ankita Lokhande Karwa Chauth 2022: ਅੱਜ ਯਾਨੀ 13 ਅਕਤੂਬਰ 2022 ਨੂੰ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਟੀਵੀ ਇੰਡਸਟਰੀ ਨਾਲ ਜੁੜੇ ਸਿਤਾਰੇ ਵੀ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਵੀ ਇਸ ਸਾਲ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ। ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਕਰਵਾ ਚੌਥ ਹੋਵੇਗਾ। ਇੱਕ ਤਾਜ਼ਾ ਇੰਟਰਵਿਊ ਵਿੱਚ, ਅੰਕਿਤਾ ਲੋਖੰਡੇ ਨੇ ਕਰਵਾ ਚੌਥ ਦੇ ਜਸ਼ਨ ਬਾਰੇ ਗੱਲ ਕੀਤੀ ਹੈ।
ਅੰਕਿਤਾ ਲੋਖੰਡੇ ਦਾ ਪਹਿਲਾ ਕਰਵਾ ਚੌਥ
'ਹਿੰਦੁਸਤਾਨ ਟਾਈਮਜ਼' ਨੂੰ ਦਿੱਤੇ ਇੰਟਰਵਿਊ 'ਚ ਅੰਕਿਤਾ ਲੋਖੰਡੇ ਨੇ ਖੁਲਾਸਾ ਕੀਤਾ ਹੈ ਕਿ ਉਹ ਪਿਛਲੇ 2-3 ਸਾਲਾਂ ਤੋਂ ਕਰਵਾ ਚੌਥ ਦਾ ਤਿਉਹਾਰ ਮਨਾ ਰਹੀ ਹੈ। ਅਦਾਕਾਰਾ ਨੇ ਕਿਹਾ, ''ਮੈਂ 2-3 ਸਾਲਾਂ ਤੋਂ ਕਰਵਾ ਚੌਥ ਮਨਾ ਰਹੀ ਹਾਂ। ਹੁਣ ਜਦੋਂ ਮੈਂ ਆਪਣੇ ਪਤੀ ਨਾਲ ਵਿਆਹ ਕਰਵਾ ਲਿਆ ਹੈ, ਮੈਂ ਉਸ ਲਈ ਵਰਤ ਰੱਖ ਕੇ ਬਹੁਤ ਖੁਸ਼ ਹਾਂ।" ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਜੈਨ ਨੇ ਉਸ ਨੂੰ ਤੋਹਫ਼ੇ ਦਾ ਵਾਅਦਾ ਕੀਤਾ ਹੈ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।
ਵਿੱਕੀ ਜੈਨ ਵੀ ਅੰਕਿਤਾ ਲਈ ਵਰਤ ਰੱਖਣਗੇ
ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਛੋਟੇ ਪਰਦੇ ਦੀ ਸਭ ਤੋਂ ਪਿਆਰੀ ਜੋੜੀ ਹੈ। ਅਜਿਹੇ 'ਚ ਜੇਕਰ ਵਿੱਕੀ ਜੈਨ ਵੀ ਅੰਕਿਤਾ ਲਈ ਵਰਤ ਰੱਖ ਰਹੇ ਹਨ ਤਾਂ ਇਸ 'ਚ ਕੋਈ ਵੱਡੀ ਗੱਲ ਨਹੀਂ ਹੈ। ਅੰਕਿਤਾ ਨੇ ਕਿਹਾ, ''ਮੈਂ ਵਿੱਕੀ ਨੂੰ ਪੁੱਛਿਆ ਕਿ ਕੀ ਉਹ ਮੇਰੇ ਲਈ ਵਰਤ ਰੱਖੇਗਾ। ਇਸ ਤੇ ਅੰਕਿਤਾ ਨੇ ਜਵਾਬ ਦਿੱਤਾ ਕਿ ਜਦੋਂ ਉਹ ਵਰਤ ਤੋੜੇਗੀ, ਉਹ ਵੀ ਉਦੋਂ ਹੀ ਕੁੱਝ ਖਾਵੇਗਾ।। ਇਸ ਤੋਂ ਸਾਫ ਹੈ ਕਿ ਵਿੱਕੀ ਵੀ ਆਪਣੀ ਪਤਨੀ ਲਈ ਵਰਤ ਰੱਖ ਰਿਹਾ ਹੈ।
View this post on Instagram
ਕਰਵਾ ਚੌਥ ਦਾ ਫੰਕਸ਼ਨ ਅੰਕਿਤਾ ਦੇ ਘਰ
ਕਰਵਾ ਚੌਥ ਦਾ ਫੰਕਸ਼ਨ ਅੰਕਿਤਾ ਲੋਖੰਡੇ ਦੇ ਘਰ ਰੱਖਿਆ ਗਿਆ ਹੈ, ਜਿਸ 'ਚ ਟੀਵੀ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਆਉਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਹ ਜਸ਼ਨ ਉਨ੍ਹਾਂ ਦੇ ਘਰ ਹੀ ਹੋਵੇਗਾ। ਪਾਰਟੀ ਦਾ ਥੀਮ (ਰੈੱਡ) ਹੋਵੇਗਾ। ਸਾਰੀਆਂ ਅਭਿਨੇਤਰੀਆਂ ਰੈੱਡ ਕਲਰ ਦੇ ਪਹਿਰਾਵੇ 'ਚ ਨਜ਼ਰ ਆਉਣਗੀਆਂ। ਇਸ ਫੰਕਸ਼ਨ 'ਚ ਸ਼ਰਧਾ ਆਰੀਆ ਤੋਂ ਲੈ ਕੇ ਯੁਵਿਕਾ ਚੌਧਰੀ ਤੱਕ ਦੇ ਆਉਣ ਦੀ ਉਮੀਦ ਹੈ।
ਅੰਕਿਤਾ ਲੋਖੰਡੇ ਦੀ ਆਉਣ ਵਾਲੀ ਫਿਲਮ
ਅੰਕਿਤਾ ਲੋਖੰਡੇ ਨੇ ਦਸੰਬਰ 2021 ਨੂੰ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਵੀ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਜਲਦੀ ਹੀ ਫਿਲਮ ਸੁਤੰਤਰ ਵੀਰ ਸਾਵਰਕਰ ਵਿੱਚ ਨਜ਼ਰ ਆਵੇਗੀ। ਉਹ ਰਣਦੀਪ ਹੁੱਡਾ ਅਤੇ ਆਨੰਦ ਪੰਡਿਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।