Anmol Kwatra: ਅਨਮੋਲ ਕਵਾਤਰਾ ਨੇ ਫਿਰ ਚੁੱਕੇ ਸਿਹਤ ਸਿਸਟਮ 'ਤੇ ਸਵਾਲ, ਪੈਸੇ ਨਾ ਹੋਣ ਕਰਕੇ ਮਰੀਜ਼ ਨੂੰ ਨਹੀਂ ਦਿੱਤੀ ਗਈ ਦਵਾਈ, ਦੇਖੋ ਵੀਡੀਓ
Anmol Kwatra Video: ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਨਾਲ ਇੱਕ ਮਰੀਜ਼ ਦਾ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Video: ਸਮਾਜਸੇਵੀ ਅਨਮੋਲ ਕਵਾਤਰਾ ਹਮੇਸ਼ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਆਪਣੀ ਅਣਥੱਕ ਤੇ ਨਿਰਸੁਆਰਥ ਸੇਵਾ ਦੇ ਨਾਲ ਨਾਲ ਅਨਮੋਲ ਆਪਣੀ ਬੇਬਾਕੀ ਲਈ ਵੀ ਮਸ਼ਹੂਰ ਹੈ। ਉਹ ਆਪਣੀ ਵੀਡੀਓਜ਼ ਰਾਹੀਂ ਸਰਕਾਰ 'ਤੇ ਵੀ ਤਿੱਖੇ ਹਮਲੇ ਕਰਦਾ ਰਹਿੰਦਾ ਹੈ। ਹੁਣ ਕਵਾਤਰਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਿਹਤ ਸਿਸਟਮ ਨੂੰ ਕਟਿਹਰੇ ਲਿਆ ਕੇ ਖੜਾ ਕਰ ਦਿੱਤਾ ਹੈ।
ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਨਾਲ ਇੱਕ ਮਰੀਜ਼ ਦਾ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਿਹਾ ਹੈ। ਇਹ ਪਰਿਵਾਰਕ ਮੈਂਬਰ ਮਰੀਜ਼ ਦਾ ਪਤੀ ਹੈ, ਜੋ ਕਿ ਪਿਛਲੇ ਇੱਕ ਸਾਲ ਤੋਂ ਆਪਣੀ ਬੀਮਾਰ ਪਤਨੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਮਹੀਨੇ ਇਸ ਸ਼ਖਸ ਦਾ ਆਪਣੀ ਪਤਨੀ ਦੇ ਇਲਾਜ ;ਤੇ 15-20 ਹਜ਼ਾਰ ਰੁਪਏ ਖਰਚ ਹੋ ਰਿਹਾ ਹੈ। ਹੁਣ ਜਦੋਂ ਉਹ ਖਰਚਾ 20 ਹਜ਼ਾਰ ਤੋਂ ਉੱਤੇ ਟੱਪ ਗਿਆ ਅਤੇ ਇਸ ਸ਼ਖਸ ਕੋਲ ਦਵਾਈ ਖਰੀਦਣ ਦੇ ਪੈਸੇ ਨਾ ਰਹੇ, ਤਾਂ ਡਾਕਟਰ ਨੇ ਦਵਾਈ ਵਾਲੀ ਪਰਚੀ 'ਤੇ ਲਿਖ ਕੇ ਦੇ ਦਿੱਤਾ ਕਿ ਪੈਸੇ ਦੀ ਕਮੀ ਕਰਕੇ ਦਵਾਈ ਨਹੀਂ ਦਿੱਤੀ ਗਈ। ਇਸੇ ਗੱਲ 'ਤੇ ਅਨਮੋਲ ਕਵਾਤਰਾ ਡਾਕਟਰ 'ਤੇ ਕਾਫੀ ਭੜਕਿਆ। ਉਸ ਨੇ ਡਾਕਟਰ 'ਤੇ ਖੂਬ ਤੰਜ ਕੱਸੇ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪਿਛਲੇ 7-8 ਸਾਲਾਂ ਤੋਂ ਨਿਰਸੁਆਰਥ ਮਨ ਨਾਲ ਸਮਾਜ ਸੇਵਾ ਕਰ ਰਿਹਾ ਹੈ, ਜਿਸ ਦੇ ਲਈ ਉਸ ਨੇ ਆਪਣਾ ਗਾਇਕੀ ਦਾ ਕਰੀਅਰ ਵੀ ਛੱਡਿਆ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਅਨਮੋਲ ਕਵਾਤਰਾ ਨੇ 11 ਫਰਵਰੀ ਨੂੰ ਬੀਮਾਰ ਤੇ ਜ਼ਰੂਰਤਮੰਦਾਂ ਲਈ ਫਰੀ ਕੈਂਪ ਲਾਉਣ ਦਾ ਐਲਾਨ ਕੀਤਾ ਹੈ।