Anmol Kwatra: ਕਰੋਸ਼ੀਆ 'ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਇਆ ਅਨਮੋਲ ਕਵਾਤਰਾ, ਵੀਡੀਓ ਕਾਲ 'ਤੇ ਕੀਤੀ ਗੱਲ, ਵੀਡੀਓ ਵਾਇਰਲ
Anmol Kwatra Video: ਹਾਲ ਹੀ 'ਚ ਇੱਕ ਪੰਜਾਬੀ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਸ ਨੇ ਆਪਣਾ ਦਰਦ ਬਿਆਨ ਕੀਤਾ ਸੀ। ਹੁਣ ਇਸ ਸ਼ਖਸ ਦੀ ਮਦਦ ਕਰਨ ਲਈ ਅਨਮੋਲ ਕਵਾਤਰਾ ਅੱਗੇ ਆਇਆ।

Anmol Kwatra Offers Help To Punjabi Man Struck In Croatia: ਅਨਮੋਲ ਕਵਾਤਰਾ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਅਨਮੋਲ ਉਹ ਸ਼ਖਸੀਅਤ ਹੈ, ਜਿਸ ਨੇ ਸਮਾਜ ਸੇਵਾ ਕਰਨ ਲਈ ਆਪਣਾ ਗਾਇਕੀ ਦਾ ਸਫਲ ਕਰੀਅਰ ਛੱਡਿਆ ਸੀ। ਉਸ ਦੀਆਂ ਲੋਕ ਭਲਾਈ ਨਾਲ ਸਬੰਧਤ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਨਮੋਲ ਕਵਾਤਰਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
ਹਾਲ ਹੀ 'ਚ ਇੱਕ ਪੰਜਾਬੀ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਸ ਨੇ ਆਪਣਾ ਦਰਦ ਬਿਆਨ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਜਨਵਰੀ ਮਹੀਨੇ 'ਚ ਕਰੋਸ਼ੀਆ ਪਹੁੰਚਿਆ ਸੀ। ਇੱਥੇ ਉਹ ਮਿਸਤਰੀ ਦੀ ਨੌਕਰੀ ਕਰ ਰਿਹਾ ਸੀ, ਪਰ ਹੁਣ ਉਹ ਇਸ ਦੇਸ਼ 'ਚ ਫਸ ਗਿਆ ਹੈ ਤੇ ਇੱਥੋਂ ਨਿਕਲਣ ਦਾ ਰਸਤਾ ਉਸ ਨੂੰ ਪਤਾ ਨਹੀਂ ਹੈ। ਉਸ ਦੀ ਹਾਲਤ ਬਹੁਤ ਖਰਾਬ ਸੀ ਤੇ ਉਹ ਵਡਿੀਓ 'ਚ ਕਾਫੀ ਰੋ ਵੀ ਰਿਹਾ ਸੀ।
ਇਸ ਤੋਂ ਬਾਅਦ ਹੁਣ ਇਸ ਸ਼ਖਸ ਦੀ ਮਦਦ ਕਰਨ ਲਈ ਅਨਮੋਲ ਕਵਾਤਰਾ ਅੱਗੇ ਆਇਆ। ਉਸ ਨੇ ਇਸ ਪੰਜਾਬੀ ਨੌਜਵਾਨ ਦੇ ਨਾਲ ਵੀਡੀਓ ਕਾਲ ਰਾਹੀਂ ਲਗਭਗ 10 ਮਿੰਟਾਂ ਤੱਕ ਗੱਲਬਾਤ ਕੀਤੀ ਅਤੇ ਉਸ ਦਾ ਹਾਲ ਚਾਲ ਪੁੱਛਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਕਵਾਤਰਾ ਦੀ ਮਦਦ ਨਾਲ ਹੀ ਇਸ ਨੌਜਵਾਨ ਦਾ ਕਰੋਸ਼ੀਆ 'ਚ ਇਲਾਜ ਸੰਭਵ ਹੋ ਸਕਿਆ ਹੈ। ਇਸ ਦੇ ਨਾਲ ਨਾਲ ਅਨਮੋਲ ਕਵਾਤਰਾ ਨੇ ਇਸ ਸ਼ਖਸ ਨੂੰ ਭਰੋਸਾ ਦਿਵਾਇਆ ਕਿ ਉਹ ਭਾਰਤ ਆਵੇਗਾ ਤਾਂ ਉਸ ਦੀ ਹਰ ਸੰਭਵ ਮਦਦ ਕੀਿਤੀ ਜਾਵੇਗੀ ਤੇ ਨਾਲ ਹੀ ਉਸ ਨੂੰ ਨੌਕਰੀ ਵੀ ਲਵਾਈ ਜਾਵੇਗੀ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਹਰ ਰੋਜ਼ ਸੈਂਕੜੇ ਲੋਕਾਂ ਦੀ ਸੇਵਾ ਦਾ ਕੰਮ ਕਰ ਰਿਹਾ ਹੈ। ਉਹ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਡੇਲੀ ਕੈਂਪ ਲਗਾਉਂਦਾ ਹੈ ਅਤੇ ਗਰੀਬ ਤੇ ਜ਼ਰੂਰਤਮੰਦ ਬੀਮਾਰ ਲੋਕਾਂ ਦੀ ਹਰ ਸੰਭਵ ਮਦਦ ਵੀ ਕਰਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
