(Source: Poll of Polls)
Anmol Kwatra: ਅਨਮੋਲ ਕਵਾਤਰਾ ਦੀ ਸਾਦਗੀ ਨੇ ਜਿੱਤਿਆ ਦਿਲ, ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀਆਂ ਸਾਰੀਆਂ ਹੱਦਾਂ ਪਾਰ, ਵੀਡੀਓ ਵਾਇਰਲ
Anmol Kwatra Video: ਅਨਮੋਲ ਕਵਾਤਰਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਹਰ ਕੋਈ ਵੀਡੀਓ ਨੂੰ ਦੇਖ ਆਪਣੇ ਆਪ ਨੂੰ ਅਨਮੋਲ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਿਹਾ ਹੈ
![Anmol Kwatra: ਅਨਮੋਲ ਕਵਾਤਰਾ ਦੀ ਸਾਦਗੀ ਨੇ ਜਿੱਤਿਆ ਦਿਲ, ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀਆਂ ਸਾਰੀਆਂ ਹੱਦਾਂ ਪਾਰ, ਵੀਡੀਓ ਵਾਇਰਲ anmol kwatra video going viral on social media see how he s helping flood victims of punjab Anmol Kwatra: ਅਨਮੋਲ ਕਵਾਤਰਾ ਦੀ ਸਾਦਗੀ ਨੇ ਜਿੱਤਿਆ ਦਿਲ, ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀਆਂ ਸਾਰੀਆਂ ਹੱਦਾਂ ਪਾਰ, ਵੀਡੀਓ ਵਾਇਰਲ](https://feeds.abplive.com/onecms/images/uploaded-images/2023/07/14/9cf8c2e732b585bb96ffa4d7415e5ac01689328740859469_original.jpg?impolicy=abp_cdn&imwidth=1200&height=675)
Anmol Kwatra Video: ਅਨਮੋਲ ਕਵਾਤਰਾ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਇਹ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਕਵਾਤਰਾ ਕਦੇ ਵੀ ਬੇਸਹਾਰਾ ਤੇ ਗਰੀਬ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ। ਉਸ ਨੇ ਸਮਾਜ ਸੇਵਾ ਕਰਨ ਲਈ ਆਪਣਾ ਕਰੀਅਰ ਤੱਕ ਕੁਰਬਾਨ ਕੀਤਾ ਹੈ।
ਇਹ ਵੀ ਪੜ੍ਹੋ: 100 ਕਰੋੜ ਵੱਲ ਤੇਜ਼ੀ ਨਾਲ ਵਧ ਰਹੀ 'ਕੈਰੀ ਆਨ ਜੱਟਾ 3', ਜਾਣੋ ਹੁਣ ਤੱਕ ਕਿੰਨੀਂ ਹੋਈ ਕਮਾਈ
ਹੁਣ ਅਨਮੋਲ ਕਵਾਤਰਾ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਹਰ ਕੋਈ ਵੀਡੀਓ ਨੂੰ ਦੇਖ ਆਪਣੇ ਆਪ ਨੂੰ ਅਨਮੋਲ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾ ਰਿਹਾ ਹੈ। ਵੀਡੀਓ 'ਚ ਅਨਮੋਲ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਨਮੋਲ ਕਿਵੇਂ ਸਿਰ 'ਤੇ ਖਾਣ ਪੀਣ ਦੀ ਸਪਲਾਈ ਵਾਲਾ ਬਕਸਾ ਚੁੱਕੀ ਪਾਣੀ 'ਚ ਤੁਰਿਆ ਜਾ ਰਿਹਾ ਹੈ। ਇਸ ਵੀਡੀਓ 'ਚ ਅਨਮੋਲ ਦੀ ਸਾਦਗੀ ਦਿਲ ਜਿੱਤ ਰਹੀ ਹੈ। ਤੁਸੀਂ ਵੀ ਇਹ ਵੀਡੀਓ ਦੇਖ ਖੁਦ ਨੂੰ ਕਵਾਤਰਾ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਪਾਓਗੇ।
View this post on Instagram
ਕਾਬਿਲੇਗ਼ੌਰ ਹੈ ਕਿ ਇੱਕ ਪਾਸੇ ਜਿੱਥੇ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਹੜ੍ਹ ਪੀੜਤਾਂ ਦੇ ਲਈ ਇੱਕ ਪੋਸਟ ਵੀ ਨਹੀਂ ਪਾਈ। ਉੱਥੇ ਹੀ ਅਨਮੋਲ ਕਵਾਤਰਾ ਤੇ ਗੈਵੀ ਚਾਹਲ ਵਰਗੇ ਕਲਾਕਾਰ ਵੀ ਹਨ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪੰਜਾਬ 'ਚ ਇਸ ਵਾਰ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਸੀ। ਕਈ ਇਲਾਕੇ ਤਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਸੀ। ਜਿਨ੍ਹਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਲੈਣੀ ਪਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)