Anmol Kwatra: ਅਨਮੋਲ ਕਵਾਤਰਾ ਨੇ ਆਪਣੀ ਮਾਂ ਨੂੰ ਜਨਮਦਿਨ ਦੀ ਦਿੱਤੀ ਵਧਾਈ, ਮਾਂ ਨਾਲ ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ
Anmol Kwatra Post: ਅੱਜ ਯਾਨਿ 23 ਦਸੰਬਰ ਨੂੰ ਅਨਮੋਲ ਦੀ ਮੰਮੀ ਨੇ ਆਪਣਾ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਦੇ ਬੇਟੇ ਯਾਨਿ ਅਨਮੋਲ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੱਖਰੇ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ।
Anmol Kwatra Family: ਅਨਮੋਲ ਕਵਾਤਰਾ ਪੰਜਾਬ ਦੇ ਸਭ ਤੋਂ ਚਹੇਤੇ ਸੈਲੇਬ੍ਰਿਟੀਆਂ 'ਚੋਂ ਇੱਕ ਹੈ। ਅਨਮੋਲ ਉਨ੍ਹਾਂ ਬਹੁਤ ਹੀ ਘੱਟ ਸੈਲੇਬਸ 'ਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਕਿਉਂਕਿ ਅਨਮੋਲ ਜਿਸ ਤਰ੍ਹਾਂ ਸਮਾਜ ਦੀ ਸੇਵਾ ਕਰ ਰਿਹਾ ਹੈ, ਉਸ ਦੇ ਲਈ ਬਹੁਤ ਹਿੰਮਤ ਤੇ ਜਿਗਰੇ ਦੀ ਲੋੜ ਹੁੰਦੀ ਹੈ। ਉਸ ਨੇ ਛੋਟੀ ਜਿਹੀ ਉਮਰ ਤੋਂ ਹੀ ਲੋਕ ਸੇਵਾ ਕਰਨਾ ਸ਼ੁਰੂ ਕਰ ਦਿੱਤਾ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ।
ਹੁਣ ਅਨਮੋਲ ਕਵਾਤਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ;ਚ ਬਣੀ ਹੋਈ ਹੈ, ਜਿਸ ਵਿੱਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ। ਦਰਅਸਲ, ਅੱਜ ਯਾਨਿ 23 ਦਸੰਬਰ ਨੂੰ ਅਨਮੋਲ ਦੀ ਮੰਮੀ ਨੇ ਆਪਣਾ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਦੇ ਬੇਟੇ ਯਾਨਿ ਅਨਮੋਲ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੱਖਰੇ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। ਅਨਮੋਲ ਨੇ ਆਪਣੀ ਮਾਂ ਦੇ ਨਾਲ ਕੁੱਝ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਹੈੱਪੀ ਬਰਥਡੇ ਮਾਂ, ਹਰ ਜਨਮ ਤੁਹਾਡਾ ਪੁੱਤ ਬਣ ਕੇ ਆਵਾਂ।' ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਸ ਨੇ ਸਮਾਜ ਸੇਵਾ ਕਰਨ ਲਈ ਆਪਣਾ ਗਾਇਕੀ ਦਾ ਸਫਲ ਕਰੀਅਰ ਛੱਡਿਆ ਹੈ। ਅਨਮੋਲ ਕਵਾਤਰਾ ਦੇ ਸ਼ੋਅ 'ਚ ਹਾਲ ਹੀ 'ਚ ਸਪਨਾ ਚੌਧਰੀ ਵੀ ਪਹੁੰਚੀ ਸੀ। ਉਸ ਨੇ ਜ਼ਰੂਰਤਮੰਦ ਲੋਕਾਂ ਲਈ ਮਦਦ ਦਾ ਹੱਥ ਵੀ ਵਧਾਇਆ ਸੀ।