ਅਨੋਖਾ ਹੇਅਰ ਸਟਾਈਲ ਦੇਖ ਹੈਰਾਨ ਰਹਿ ਗਏ ਅਨੁਪਮ ਖੇਰ, ਚੁੱਕਿਆ ਇਹ ਕਦਮ
ਲਾਸ ਏਂਜਲਸ ਪਹੁੰਚੇ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਅਨੋਖੀ ਵੀਡੀਓ ਸ਼ੇਅਰ ਕੀਤੀ ਹੈ, ਜੋ ਇੱਕ ਅਜਿਹੇ ਹੇਅਰ ਸਟਾਈਲ 'ਤੇ ਆਧਾਰਤ ਹੈ ਜਿਸ ਨੂੰ ਸੈੱਟ ਕਰਨ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।ਹੇਠਾਂ ਪੜ੍ਹੋ ਪੂਰੀ ਖ਼ਬਰ...
ਨਵੀਂ ਦਿੱਲੀ: ਦੇਸ਼ ਦੇ ਪਸੰਦੀਦਾ ਤੇ ਅਨੁਭਵੀ ਅਭਿਨੇਤਾ ਅਨੁਪਮ ਖੇਰ ਨੇ ਆਪਣੀ ਐਕਟਿੰਗ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਨੁਪਮ ਹਮੇਸ਼ਾ ਹੀ ਉਨ੍ਹਾਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ, ਉਹ ਆਪਣੀਆਂ ਦਿਲਚਸਪ ਪੋਸਟਾਂ ਤੇ ਮਜ਼ਾਕੀਆ ਵੀਡੀਓਜ਼ ਰਾਹੀਂ ਫੈਨਸ ਨੂੰ ਲੁਭਾਉਂਦੇ ਰਹਿੰਦੇ ਹਨ।
ਹਾਲ ਹੀ 'ਚ ਲਾਸ ਏਂਜਲਸ ਪਹੁੰਚੇ ਅਨੁਪਮ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਅਨੋਖੀ ਵੀਡੀਓ ਸ਼ੇਅਰ ਕੀਤੀ ਹੈ, ਜੋ ਇੱਕ ਅਜਿਹੇ ਹੇਅਰ ਸਟਾਈਲ 'ਤੇ ਆਧਾਰਤ ਹੈ ਜਿਸ ਨੂੰ ਸੈੱਟ ਕਰਨ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਅਨੁਪਮ ਖੇਰ ਨੇ ਲਿਖਿਆ, "LA ਵਿੱਚ ਮੁਲਾਕਾਤ: ਮੈਂ @CocktailsByHawk (ਸਈਦ) ਨੂੰ ਇੱਕ ਸੁਪਰਮਾਰਕੀਟ ਵਿੱਚ ਮਿਲਿਆ! ਉਹ ਇੱਕ ਅਜਿਹਾ ਦਿਆਲੂ ਅਤੇ ਮਦਦਗਾਰ ਵਿਅਕਤੀ ਹੈ, ਜਿਸਨੇ ਮੈਨੂੰ ਉਸ ਦੇ ਵਿਲੱਖਣ ਸਟਾਈਲ ਬਾਰੇ ਉਸ ਨਾਲ ਗੱਲ ਕਰਨ ਦਾ ਮੌਕਾ ਦਿੱਤਾ। ਸ਼ੁਰੂ ਵਿੱਚ ਮੈਂ ਸੋਚਿਆ ਕਿ ਇਹ ਇੱਕ ਵਿੱਗ ਹੈ ਪਰ ਫਿਰ ਉਸਨੇ ਪੁਸ਼ਟੀ ਕੀਤੀ ਕਿ ਇਹ ਉਸ ਦੇ ਆਪਣੇ ਵਾਲ ਸਨ। ਹੈਰਾਨੀਜਨਕ ਲੋਕ! ਸੱਚਮੁੱਚ 'ਕੁਝ ਵੀ ਹੋ ਸਕਦਾ ਹੈ!"
ਵੀਡੀਓ ਵਿੱਚ, ਅਨੁਪਮ ਖੇਰ ਨੂੰ ਸਈਦ ਨਾਮ ਦੇ ਇਸ ਵਿਲੱਖਣ ਹੇਅਰ ਸਟਾਈਲ ਵਾਲੇ ਸ਼ਖਸ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਅਨੁਪਮ ਦਾ ਸਮਰਥਨ ਕਰਦਾ ਹੈ ਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਚਾਅ ਨਾਲ ਦਿੰਦਾ ਹੈ।
ਅਨੁਪਮ ਇਸ ਦੌਰਾਨ ਕਹਿ ਰਹੇ ਹਨ ਕਿ ਸਈਦ ਇਰਾਨ ਦਾ ਰਹਿਣ ਵਾਲਾ ਹੈ।ਉਸਦਾ ਹੇਅਰ ਸਟਾਈਲ ਅਜਿਹਾ ਹੈ, ਜਿਸਦਾ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਸਈਦ ਨੂੰ ਇਸ ਹੇਅਰ ਸਟਾਈਲ ਨੂੰ ਸੈਟ ਕਰਨ ਵਿੱਚ ਇੱਕ ਜਾਂ ਦੋ ਨਹੀਂ ਸਗੋਂ 12 ਸਾਲ ਲੱਗੇ। ਇੰਨਾ ਹੀ ਨਹੀਂ, ਹਰ ਰੋਜ਼ ਇਸ ਨੂੰ ਸੈੱਟ ਕਰਨ ਲਈ ਉਨ੍ਹਾਂ ਨੂੰ 45 ਮਿੰਟ ਲੱਗਦੇ ਹਨ।
ਅਨੁਪਮ ਨੇ ਕਿਹਾ, "ਮੇਰੇ ਸਿਰ 'ਤੇ ਇਕ ਵੀ ਵਾਲ ਨਹੀਂ ਹੈ ਤੇ ਵੀਡੀਓ ਬਣਾਉਣ ਵਾਲੇ ਦੇ ਸਿਰ 'ਤੇ ਵੀ, ਮੈਂ ਉਮੀਦ ਕਰਦਾ ਹਾਂ ਕਿ ਇਕ ਨਾ ਇਕ ਦਿਨ ਮੈਂ ਵੀ ਅਜਿਹਾ ਹੇਅਰ ਸਟਾਈਲ ਕਰਾਂਗਾ।"