ਪੜਚੋਲ ਕਰੋ
ਅਰਜੁਨ ਕਪੂਰ ਨੇ ਸ਼ੁਰੂ ਕੀਤਾ ‘ਪਾਣੀਪਤ’ ਦਾ ਸਫਰ

ਮੁੰਬਈ: ਇਤਿਹਾਸਕ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਆਪਣਾ ਅਗਲਾ ਪ੍ਰੋਜੈਕਟ ‘ਪਾਣੀਪਤ’ ਲੈ ਕੇ ਤਿਆਰ ਹਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਅਰਜੁਨ ਕਪੂਰ ਨਾਲ ਸੰਜੇ ਦੱਤ ਨੂੰ ਕਾਸਟ ਕੀਤਾ ਹੈ ਜਿਸ ‘ਚ ਪਾਣੀਪਤ ਦੀ ਤੀਜੀ ਲੜਾਈ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ‘ਪਾਣੀਪਤ’ ਦਾ ਪਹਿਲਾ ਪੋਸਟਰ ਕੁਝ ਦਿਨ ਪਹਿਲਾਂ ਹੀ ਮੇਕਰਸ ਨੇ ਰਿਲੀਜ਼ ਕੀਤਾ ਸੀ। ਹੁਣ ਫ਼ਿਲਮ ਦੇ ਲੀਡ ਐਕਟਰ ਅਰਜੁਨ ਕਪੂਰ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਅੱਜ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਅਰਜੁਨ ਨੇ ‘ਪਾਣੀਪਤ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜਾਹਿਰ ਕੀਤੀ ਹੈ ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ।
ਖ਼ਬਰਾਂ ਦੀ ਮਨੀਏ ਤਾਂ ‘ਪਾਣੀਪਤ’ ‘ਚ ਅਰਜੁਨ ਕਪੂਰ ਮਰਾਠੀ ਯੋਧਾ ਦਾ ਕਿਰਦਾਰ ਕਰਦੇ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਸੰਜੇ ਦੱਤ ਤੇ ਕ੍ਰਿਤੀ ਸੈਨਨ ਵੀ ਹਨ। ‘ਪਾਣੀਪਤ’ 6 ਦਸੰਬਰ 2019 ‘ਚ ਰਿਲੀਜ਼ ਹੋਣੀ ਹੈ।
ਅਰਜੁਨ ਦੇ ਇਸ ਪੋਸਟ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਬੀਤੇ ਦਿਨੀਂ ਹੀ ਅਰਜੁਨ ਦਾ ਇਸ ਫ਼ਿਲਮ ਦਾ ਲੁੱਕ ਵੀ ਸਾਹਮਣੇ ਆਇਆ ਜਦੋਂ ਉਹ ਮੀਡੀਆ ਨੂੰ ਮੁੱਛਾਂ ‘ਚ ਨਜ਼ਰ ਆਏ ਸੀ। ਇੰਨਾ ਹੀ ਨਹੀਂ ਅਰਜੁਨ ਨੇ ਫ਼ਿਲਮ ਲਈ ਆਪਣਾ ਵਜ਼ਨ ਵੀ ਵਧਾਇਆ ਹੈ।Embarking on a journey like never before... with Ashu sir & our entire team.#Panipat#PanipatShootBeginsToday@agpplofficial @AshGowariker #SunitaGowariker @visionworldfilm @RohitShelatkar @duttsanjay@kritisanon pic.twitter.com/BodlayC4ny
— Arjun Kapoor (@arjunk26) November 30, 2018
ਖ਼ਬਰਾਂ ਦੀ ਮਨੀਏ ਤਾਂ ‘ਪਾਣੀਪਤ’ ‘ਚ ਅਰਜੁਨ ਕਪੂਰ ਮਰਾਠੀ ਯੋਧਾ ਦਾ ਕਿਰਦਾਰ ਕਰਦੇ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਸੰਜੇ ਦੱਤ ਤੇ ਕ੍ਰਿਤੀ ਸੈਨਨ ਵੀ ਹਨ। ‘ਪਾਣੀਪਤ’ 6 ਦਸੰਬਰ 2019 ‘ਚ ਰਿਲੀਜ਼ ਹੋਣੀ ਹੈ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















