ਪੜਚੋਲ ਕਰੋ
(Source: ECI/ABP News)
ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ 'ਤੇ ਖੁਲਾਸਾ
ਐਕਟਰ ਅਰਜੁਨ ਕਪੂਰ ਅੱਜਕੱਲ੍ਹ ਮਲਾਇਕਾ ਅਰੋੜਾ ਨਾਲ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਜਲਦੀ ਹੀ ਵਿਆਹ ਕਰ ਸਕਦੀ ਹੈ।
![ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ 'ਤੇ ਖੁਲਾਸਾ Arjun Kapoor on marrying Malaika Arora ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ 'ਤੇ ਖੁਲਾਸਾ](https://static.abplive.com/wp-content/uploads/sites/5/2019/06/07172449/Arjun-Kapoor-Malaika-Arora.jpg?impolicy=abp_cdn&imwidth=1200&height=675)
ਮੁੰਬਈ: ਐਕਟਰ ਅਰਜੁਨ ਕਪੂਰ ਅੱਜਕੱਲ੍ਹ ਮਲਾਇਕਾ ਅਰੋੜਾ ਨਾਲ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਜਲਦੀ ਹੀ ਵਿਆਹ ਕਰ ਸਕਦੀ ਹੈ ਪਰ ਆਪਣੇ ਵਿਆਹ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜਦੇ ਹੋਏ ਅਰਜੁਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਆਹ ਨੂੰ ਲੈ ਕੇ ਅਜੇ ਕੋਈ ਜਲਦਬਾਜ਼ੀ ਨਹੀਂ।
ਅਰਜੁਨ ਕਪੂਰ ਨੇ ਹਾਲ ਹੀ ‘ਚ ਇੰਟਰਵਿਊ ਦੌਰਾਨ ਵਿਆਹ ਦੇ ਸਵਾਲ ‘ਤੇ ਕਿਹਾ, “ਲੋਕਾਂ ਦਾ ਕੰਮ ਅੰਦਾਜ਼ੇ ਲਾਉਣਾ ਹੈ। ਲੋਕ ਵਿਆਹ ਤੋਂ ਬਾਅਦ ਗੰਜੇ ਹੁੰਦੇ ਹਨ ਤੇ ਮੈਂ ਵਿਆਹ ਦੌਰਾਨ ਗੰਜਾ ਨਹੀਂ ਹੋਣਾ ਚਾਹੁੰਦਾ। ਅਜੇ ਮੈਂ ਵਿਆਹ ਨਹੀਂ ਕਰ ਰਿਹਾ। ਮੈਂ ਅਜੇ ਸਿਰਫ 33 ਸਾਲ ਦਾ ਹਾਂ ਤੇ ਹਰ ਰਿਸ਼ਤੇ ਦਾ ਆਖਰੀ ਪੜਾਅ ਵਿਆਹ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਇੱਕ-ਦੂਜੇ ਬਾਰੇ ਐਕਸਪਲੋਰ ਕਰਨ ਲਈ ਵਧੇਰੇ ਕੁਝ ਹੁੰਦਾ ਹੈ।
ਕੀ ਤੁਸੀਂ ਵਿਆਹ ‘ਚ ਯਕੀਨ ਰੱਖਦੇ ਹੋ? ਇਸ ‘ਤੇ ਅਰਜੁਨ ਕਪੂਰ ਨੇ ਕਿਹਾ, “ਮੈਂ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਵਿਆਹ ਠੀਕ ਨਹੀਂ ਚੱਲ ਪਾਇਆ। ਇਸ ਦੇ ਬਾਅਦ ਵੀ ਮੈਂ ਵਿਆਹ ‘ਚ ਯਕੀਨ ਰੱਖਦਾ ਹਾਂ। ਮੈਂ ਆਪਣੇ ਨੇੜੇ ਵਧੇਰੇ ਵਿਆਹੁਤਾ ਜੋੜੀਆਂ ਨੂੰ ਖੁਸ਼ੀ ਨਾਲ ਰਹਿੰਦੇ ਦੇਖਿਆ ਹੈ।”
ਇਸ ਤੋਂ ਪਹਿਲਾਂ ਵੀ ਵਿਆਹ ਦੇ ਰਿਸ਼ਤੇ ‘ਤੇ ਅਰਜੁਨ ਨੇ ਕਿਹਾ ਸੀ, “ਜਦੋਂ ਮੈਂ ਰਿਸ਼ਤਾ ਨਹੀਂ ਲੁਕਾ ਰਿਹਾ ਤਾਂ ਮੈਂ ਵਿਆਹ ਬਾਰੇ ਕਿਉਂ ਲੁਕਾਵਾਗਾਂ।” ਤੁਹਾਨੂੰ ਦੱਸ ਦਈਏ ਕਿ ਮਲਾਇਕਾ ਤੇ ਅਰਜੁਨ ਕਪੂਰ ਕਰੀਬ ਦੋ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਦੋਵੇਂ ਸਟਾਰਸ ਅਕਸਰ ਇੱਕ-ਦੂਜੇ ਨਾਲ ਨਜ਼ਰ ਆਉਂਦੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)