Article 370: ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਨੇ ਕੀਤਾ ਕਮਾਲ, ਬਾਕਸ ਆਫਿਸ 'ਤੇ ਮਚਾਈ ਹਲਚਲ, ਕਮਾਏ ਇੰਨੇਂ ਕਰੋੜ
Article 370 Box Office Collection Day 2: 'ਆਰਟੀਕਲ 370' ਦਾ ਬਾਕਸ ਆਫਿਸ 'ਤੇ ਵਿਦਯੁਤ ਜਾਮਵਾਲ ਤੇ ਨੋਰਾ ਫਤੇਹੀ ਸਟਾਰਰ 'ਕਰੈਕ' ਨਾਲ ਟੱਕਰ ਹੋਈ ਹੈ। ਇਸ ਦੇ ਬਾਵਜੂਦ ਫਿਲਮ ਚੰਗੀ ਕਮਾਈ ਕਰ ਰਹੀ ਹੈ ਅਤੇ 'ਕਰੈਕ' ਨੂੰ ਮਾਤ ਦੇ ਰਹੀ ਹੈ।
Article 370 Box Office Collection Day 2: ਯਾਮੀ ਗੌਤਮ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦੀ ਫਿਲਮ 'ਆਰਟੀਕਲ 370' ਦਾ ਇੰਤਜ਼ਾਰ ਕਰ ਰਹੇ ਸਨ। ਇਹ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ, ਫਿਲਮ ਹੁਣ ਦੂਜੇ ਦਿਨ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਸਿਨੇਮਾਘਰਾਂ ਵਿੱਚ ਆਪਣਾ ਦਬਦਬਾ ਕਾਇਮ ਰੱਖ ਰਹੀ ਹੈ।
'ਆਰਟੀਕਲ 370' ਨੇ ਪਹਿਲੇ ਦਿਨ 5.9 ਕਰੋੜ ਰੁਪਏ ਦੀ ਸ਼ਾਨਦਾਰ ਓਪਨਿੰਗ ਕੀਤੀ ਸੀ। ਹੁਣ ਦੂਜੇ ਦਿਨ ਫਿਲਮ ਨੂੰ ਵੀਕੈਂਡ ਦਾ ਫਾਇਦਾ ਮਿਲ ਰਿਹਾ ਹੈ ਅਤੇ ਫਿਲਮ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆ ਗਏ ਹਨ। ਫਿਲਮ ਨੇ ਸ਼ਨੀਵਾਰ ਨੂੰ ਹੁਣ ਤੱਕ 1.96 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਘਰੇਲੂ ਬਾਕਸ ਆਫਿਸ 'ਤੇ 'ਆਰਟੀਕਲ 370' ਦਾ ਕੁਲ ਕਲੈਕਸ਼ਨ 7.86 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
'ਕਰੈਕ' ਨਾਲ ਟਕਰਾਅ
'ਆਰਟੀਕਲ 370' ਸ਼ੁੱਕਰਵਾਰ (23 ਫਰਵਰੀ, 2024) ਨੂੰ ਸਿਨੇਮਾ ਪ੍ਰੇਮੀ ਦਿਵਸ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ 'ਆਰਟੀਕਲ 370' ਦਾ ਬਾਕਸ ਆਫਿਸ 'ਤੇ ਵਿਦਯੁਤ ਜਾਮਵਾਲ ਅਤੇ ਨੋਰਾ ਫਤੇਹੀ ਸਟਾਰਰ ਫਿਲਮ 'ਕਰੈਕ' ਨਾਲ ਟੱਕਰ ਹੋ ਗਈ ਹੈ। ਇਸ ਦੇ ਬਾਵਜੂਦ ਫਿਲਮ ਚੰਗੀ ਕਮਾਈ ਕਰ ਰਹੀ ਹੈ ਅਤੇ 'ਕਰੈਕ' ਨੂੰ ਵੀ ਮਾਤ ਦੇ ਰਹੀ ਹੈ। ਪਹਿਲੇ ਦਿਨ 'ਆਰਟੀਕਲ 370' ਨੇ 5.9 ਕਰੋੜ ਦੇ ਕਲੈਕਸ਼ਨ ਨਾਲ 'ਕਰੈਕ' ਨੂੰ ਹਰਾਇਆ ਜਿਸ ਦੀ ਓਪਨਿੰਗ 4.25 ਕਰੋੜ ਸੀ। ਹੁਣ ਦੂਜੇ ਦਿਨ ਵੀ ਯਾਮੀ ਗੌਤਮ ਦੀ ਫਿਲਮ 'ਕਰੈਕ' 'ਤੇ ਭਾਰੀ ਪੈ ਰਹੀ ਹੈ।
'ਆਰਟੀਕਲ 370': ਕਹਾਣੀ, ਸਟਾਰਕਾਸਟ, ਬਜਟ
'ਆਰਟੀਕਲ 370' ਕਸ਼ਮੀਰ ਦੀ ਕਹਾਣੀ ਪੀਐਮਓ ਵੱਲੋਂ ਜੰਮੂ-ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਫੈਸਲੇ 'ਤੇ ਆਧਾਰਿਤ ਹੈ। ਫਿਲਮ 'ਚ ਯਾਮੀ ਗੌਤਮ, ਪ੍ਰਿਆਮਣੀ, ਕਿਰਨ ਕਰਮਾਕਰ ਅਤੇ ਅਰੁਣ ਗੋਵਿਲ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਆਦਿਤਿਆ ਸੁਹਾਸ ਜੰਭਲੇ ਨੇ ਕੀਤਾ ਹੈ। 'ਆਰਟੀਕਲ 370' ਦਾ ਬਜਟ 20 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਅਤੇ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕ੍ਰੇਜ਼ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਆਪਣੀ ਲਾਗਤ ਆਸਾਨੀ ਨਾਲ ਚੁਕਾ ਲਵੇਗੀ।