Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਛੱਡਿਆ ਜਾਟ ਮਹਾਂਸਭਾ ਦਾ ਸਾਥ, ਯੂਥ ਮਹਿਲਾ ਵਿੰਗ ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ
Sonia Mann Resigns: ਸੋਨੀਆ ਮਾਨ 2022 'ਚ ਹਰਿਆਣਾ ਜਾਟ ਮਹਾਸਭਾ 'ਚ ਸ਼ਾਮਲ ਹੋਈ ਸੀ। ਉਸ ਨੂੰ ਮਹਿਲਾ ਯੂਥ ਵਿੰਗ ਪੰਜਾਬ ਦੀ ਪ੍ਰਧਾਨ ਵੀ ਬਣਾਇਆ ਗਿਆ ਸੀ। ਪਰ ਹੁਣ ਸੋਨੀਆ ਮਾਨ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Sonia Mann Resigns From Women Youth Wing: ਪੰਜਾਬੀ ਅਦਾਕਾਰਾ, ਮਾਡਲ ਤੇ ਸਿੰਗਰ ਸੋਨੀਆ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਕਿਸਾਨ ਅੰਦੋਲਨ 2.0 'ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਇਹੀ ਨਹੀਂ 2 ਦਿਨ ਪਹਿਲਾਂ ਸੋਨੀਆ ਮਾਨ ਕੇਂਦਰ ਸਰਕਾਰ ਦੇ ਹਮਲੇ ਦਾ ਵੀ ਸ਼ਿਕਾਰ ਹੋਈ ਸੀ, ਜਦੋਂ ਖਨੌਰੀ ਬਾਰਡਰ 'ਤੇ ਸਰਕਾਰ ਨੇ ਧਰਨਾ ਲਾ ਰਹੇ ਕਿਸਾਨਾਂ 'ਤੇ ਹੰਝੂ ਗੈਸ ਛੱਡੀ ਸੀ। ਉਸ ਸਮੇਂ ਸੋਨੀਆ ਮਾਨ ਵੀ ਧਰਨੇ 'ਚ ਸ਼ਾਮਲ ਸੀ ਅਤੇ ਉਸ ਦੀ ਹਾਲਤ ਵਿਗੜ ਗਈ ਸੀ। ਇਹੀ ਨਹੀਂ ਉਹ ਜ਼ਖਮੀ ਵੀ ਹੋ ਗਈ ਸੀ।
View this post on Instagram
ਇਸ ਤੋਂ ਬਾਅਦ ਹੁਣ ਸੋਨੀਆ ਮਾਨ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸੋਨੀਆ ਮਾਨ 2022 'ਚ ਹਰਿਆਣਾ ਜਾਟ ਮਹਾਸਭਾ 'ਚ ਸ਼ਾਮਲ ਹੋਈ ਸੀ। ਉਸ ਨੂੰ ਮਹਿਲਾ ਯੂਥ ਵਿੰਗ ਪੰਜਾਬ ਦੀ ਪ੍ਰਧਾਨ ਵੀ ਬਣਾਇਆ ਗਿਆ ਸੀ। ਪਰ ਹੁਣ ਸੋਨੀਆ ਮਾਨ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸੋਨੀਆ ਮਾਨ ਨੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਜਾਟ ਮਹਾਸਭਾ ਦੇ ਪ੍ਰਧਾਨ ਦੇ ਨਾਂ ਅਸਤੀਫਾ ਲਿਿਖਆ। ਉਸ ਨੇ ਕਿਹਾ, 'ਸੇਵਾ ਵਿਖੇ, ਜਾਟ ਮਹਾਸਭਾ ਪ੍ਰਧਾਨ, ਮੈਂ ਆਪਣੇ ਮਹਿਲਾ ਯੂਥ ਵਿੰਗ ਪੰਜਾਬ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਮੈਨੂੰ ਇਹ ਮੌਕਾ ਦੇਣ ਲਈ ਤੁਹਾਡੀ ਧੰਨਵਾਦੀ ਹਾਂ। ਪਰ ਹਾਲ ਹੀ 'ਚ ਜੋ ਵੀ ਕੁੱਝ ਹੋਇਆ, ਉਸ ਤੋਂ ਬਾਅਦ ਮੈਂ ਇਸ ਅਹੁਦੇ 'ਤੇ ਨਹੀਂ ਰਹਿ ਸਕਦੀ। ਕਿਰਪਾ ਕਰਕੇ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ। ਸੋਨੀਆ ਮਾਨ।'
ਕਾਬਿਲੇਗ਼ੌਰ ਹੈ ਕਿ ਸੋਨੀਆ ਮਾਨ 2022 ;ਚ ਹਰਿਆਣਾ ਜਾਟ ਮਹਾਸਭਾ 'ਚ ਸ਼ਾਮਲ ਹੋਈ ਸੀ। ਇਸ ਦਰਮਿਆਨ ਉਸ ਨੂੰ ਮਹਿਲਾ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਸੀ। ਪਰ ਹੁਣ ਅਦਾਕਾਰਾ ਨੇ ਆਪਣੇ ਅਹੁਦੇ ਤੋਂ ਡੇਢ ਸਾਲ ਬਾਅਦ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: ਮੋਦੀ ਜੀ ਗੱਲ ਤਾਂ ਤੁਹਾਡੀ ਠੀਕ ਐ ਪਰ..., ਗਾਇਕ ਕਾਕਾ ਨੇ PM ਮੋਦੀ ਦੀ ਕੀਤੀ ਬੋਲਤੀ ਬੰਦ !